Sidhu Moosewala ਦੇ ਪਿਤਾ ਬਲਕੌਰ ਸਿੰਘ ਨਾਲ ਤੈਨਾਤ ਕੀਤੇ ਗਏ ਗੰਨਮੈਨ ਆਪਸ ਵਿੱਚ ਭਿੜੇ, ਇੱਕ ਜ਼ਖਮੀ
Balkaur Singh Gunmen clashed : ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਗੰਨਮੈਨ ਦੇਰ ਰਾਤ ਆਪਸ ਵਿੱਚ ਭਿੜ ਗਏ। ਜਿਸ ਕਾਰਨ ਇੱਕ ਗੰਨਮੈਨ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨ ਗੁਰਦੀਪ ਸਿੰਘ ਉੱਤੇ ਗੰਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖਮੀ ਹੋਇਆ। ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਨਾਮੀ ਗੰਨਮੈਨ ਨੇ ਕੜੇ ਜੇ ਨਾਲ ਇਸਦੇ ਸਿਰ ਵਾਰ ਕੀਤਾ ਹੈ। ਗੁਰਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Emergency Film : ਕੰਗਨਾ ਰਣੌਤ ਨੂੰ ਸੈਂਸਰ ਬੋਰਡ ਦਾ ਝਟਕਾ, ਫਿਲਮ ਐਮਰਜੈਂਸੀ ਨੂੰ ਅਜੇ ਨਹੀਂ ਮਿਲਿਆ ਕੋਈ ਸਰਟੀਫਿਕੇਟ
- PTC NEWS