Wed, Apr 24, 2024
Whatsapp

ਬਠਿੰਡਾ 'ਚ ਮੋਰਚੇ ਦੀ ਵਾਗਡੋਰ ਕਿਸਾਨ ਬੀਬੀਆਂ ਦੇ ਹੱਥ

Written by  Pardeep Singh -- November 17th 2022 03:15 PM
ਬਠਿੰਡਾ 'ਚ ਮੋਰਚੇ ਦੀ ਵਾਗਡੋਰ ਕਿਸਾਨ ਬੀਬੀਆਂ ਦੇ ਹੱਥ

ਬਠਿੰਡਾ 'ਚ ਮੋਰਚੇ ਦੀ ਵਾਗਡੋਰ ਕਿਸਾਨ ਬੀਬੀਆਂ ਦੇ ਹੱਥ

ਬਠਿੰਡਾ: ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋ ਂ ਦੂਜੇ ਦਿਨ ਵੀ ਬਠਿੰਡਾ-ਦਿੱਲੀ ਹਾਈਵੇ ਜਾਮ ਕੀਤਾ ਗਿਆ ਅਤੇ ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਤਲਵੰਡੀ ਸਾਬੋ  ਵਿਖੇ ਬੀਬੀਆ ਨੇ ਧਰਨਾ ਉੱਤੇ ਕਮਾਂਡ ਸੰਭਾਲੀ ਹੋਈ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਹੈ, ਜਿਸ ਦੇ ਰੋਸ ਵਿੱਚ ਅੱਜ ਉਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿੱਚ ਉਸ ਜਗ੍ਹਾ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ  ਜਿੱਥੇ ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਨਹੀ ਦਿੱਤਾ ਹੈ।


ਬੀਬੀਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮੀਟਿੰਗ ਕਰਕੇ ਸ਼ਰਤਾਂ ਮੰਨ ਗਈ ਹੈ ਪਰ ਸਰਕਾਰ ਨੇ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਤਾਂ ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ।


- PTC NEWS

Top News view more...

Latest News view more...