Tue, Jan 31, 2023
Whatsapp

ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸ਼ਸ਼ੋਭਿਤ ਹੁੰਦੇ ਗੁਲਦਸਤਿਆਂ ਦਾ ਖ਼ੂਬਸੂਰਤ ਇਤਿਹਾਸ

ਭਾਈ ਵੀਰ ਸਿੰਘ ਵੱਲੋਂ ਅਨੇਕਾਂ ਵਰਿਆ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਇਹ ਸੇਵਾ ਜਾਰੀ ਰੱਖੀ ਗਈ ਤੇ ਉਨ੍ਹਾਂ ਤੋਂ ਬਾਆਦ ਉਨ੍ਹਾਂ ਦੀ ਕਰੀਬੀ ਸਾਥਣ ਭਜਨ ਕੌਰ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ।

Written by  Jasmeet Singh -- January 24th 2023 04:21 PM
ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸ਼ਸ਼ੋਭਿਤ ਹੁੰਦੇ ਗੁਲਦਸਤਿਆਂ ਦਾ ਖ਼ੂਬਸੂਰਤ ਇਤਿਹਾਸ

ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸ਼ਸ਼ੋਭਿਤ ਹੁੰਦੇ ਗੁਲਦਸਤਿਆਂ ਦਾ ਖ਼ੂਬਸੂਰਤ ਇਤਿਹਾਸ

ਅੰਮ੍ਰਤਿਸਰ, 24 ਜਨਵਰੀ (ਮਨਿੰਦਰ ਸਿੰਘ ਮੋਂਗਾ): ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮੇਸ਼ਾਂ ਸਭ ਤੋਂ ਅੱਗੇ ਫੁੱਲਾਂ ਦੇ ਦੋ ਅਤਿ ਸੁੰਦਰ ਗੁਲਦਸਤੇ ਦਿਖਾਈ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਗੁਲਦਸਤੇ ਪੰਜਾਬੀ ਸਾਹਿਤ ਦੇ ਭੀਸ਼ਮ ਪਿਤਾਮਾ ਭਾਈ ਵੀਰ ਸਿੰਘ ਦੇ ਅੰਮ੍ਰਿਤਸਰ ਸਥਿਤ ਅਸਥਾਨ ਵਿਖੇ ਬਣੀ ਬਗੀਚੀ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਰੋਜ਼ਾਨਾ ਫੁੱਲਾਂ ਦੇ 2 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਹਨ। ਭਾਈ ਵੀਰ ਸਿੰਘ ਵੱਲੋਂ ਅਨੇਕਾਂ ਵਰਿਆ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਇਹ ਸੇਵਾ ਜਾਰੀ ਰੱਖੀ ਗਈ ਤੇ ਉਨ੍ਹਾਂ ਤੋਂ ਬਾਆਦ ਉਨ੍ਹਾਂ ਦੀ ਕਰੀਬੀ ਸਾਥਣ ਭਜਨ ਕੌਰ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ। 

ਭਾਈ ਵੀਰ ਸਿੰਘ ਦੇ ਇਸ ਅਸਥਾਨ 'ਤੇ ਅਨੇਕਾਂ ਕਿਸਮਾਂ ਦੇ ਫੁੱਲਾਂ ਦੀ ਖੇਤੀ ਭਾਈ ਸਾਹਿਬ ਦੇ ਸਮੇਂ ਤੋਂ ਹੀ ਕੀਤੀ ਜਾਂਦੀ ਹੈ। ਹਾਲਾਂਕਿ ਪਹਿਲਾਂ ਫੁੱਲਾਂ ਦੀ ਬਹੁਤਾਤ ਹੋਣ ਕਾਰਨ 5 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਸਨ ਪਰ ਸਮੇਂ ਦੇ ਨਾਲ ਨਾਲ ਫੁੱਲਾਂ ਦੀ ਕਮੀ ਆਈ ਪਰ ਫੇਰ ਵੀ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਬਜ਼ੁਰਗ ਬੀਬੀ ਭਜਨ ਕੌਰ 76 ਵਰ੍ਹਿਆਂ ਦੀ ਵਡੇਰੀ ਉਮਰ ਦੇ ਬਾਵਜੂਦ ਰੋਜ਼ਾਨਾ ਸਵੇਰੇ 3 ਵਜੇ ਫੁੱਲਾਂ ਦੇ ਗੁਲਦਸਤੇ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਹੈ।  ਜਿਥੇ 2 ਮਾਲੀ ਫੁੱਲਾਂ ਦੀ ਬਗੀਚੀ ਦੀ ਸਾਂਭ ਸੰਭਾਲ ਕਰਦੇ ਹਨ ਉਥੇ ਹੀ ਗੁਲਦਸਤੇ ਤਿਆਰ ਕਰਨ ਦੀ ਸੇਵਾ ਇਕ ਹੋਰ ਮਾਲੀ ਨਿਭਾਉਂਦਾ ਹੈ। ਰੋਜ਼ਾਨਾ ਤਾਜ਼ੇ ਫੁੱਲ ਤੋੜ ਕੇ ਸ਼ਾਮ ਵੇਲੇ ਬੀਬੀ ਭਜਨ ਕੌਰ ਦੀ ਦੇਖ ਰੇਖ 'ਚ ਮਾਲੀ ਵੱਲੋਂ 2 ਗੁਲਦਸਤੇ ਤਿਆਰ ਕੀਤੇ ਜਾਂਦੇ ਹਨ ਤੇ ਹਰ ਰੋਜ਼ ਸਵੇਰੇ 2.45 ਵਜੇ ਬੀਬੀ ਭਜਨ ਕੌਰ ਆਪਣੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੁੰਦੀ ਹੈ ਤੇ ਬਹੁਤ ਸ਼ਰਧਾ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਗੁਲਦਸਤੇ ਸੁਸ਼ੋਭਿਤ ਕੀਤੇ ਜਾਂਦੇ ਹਨ। 

ਭਾਵੇਂ ਕਰੋਨਾ ਕਾਲ ਦੌਰਾਨ ਸਾਰੀ ਦੁਨੀਆ ਦੀ ਰਫ਼ਤਾਰ ਨੂੰ ਬਰੇਕਾਂ ਲੱਗੀਆਂ ਸਨ ਪਰ ਫੇਰ ਵੀ ਭਜਨ ਕੌਰ ਨੇ ਇਹ ਸੇਵਾ ਜਾਰੀ ਰੱਖੀ ਇਥੋਂ ਤਕ ਕੇ 1984 'ਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਤਾਂ ਵੀ ਵਰਦੀਆਂ ਗੋਲੀਆਂ 'ਚ ਵੀ ਇਹ ਸੇਵਾ ਜਾਰੀ ਰਹੀ ਸੀ। ਬੀਬੀ ਭਜਨ ਕੌਰ ਅਨੁਸਾਰ ਇਹ ਸੇਵਾ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਾਰੀ ਹੈ ਤੇ ਉਹ ਆਪਣੇ ਅਖੀਰਲੇ ਸਾਹ ਤਕ ਜਾਰੀ ਰੱਖਣਗੇ। ਉਨ੍ਹਾਂ ਦੀ ਗੁਰੂ ਚਰਨਾਂ 'ਚ ਇਹੀ ਅਰਦਾਸ ਜੋਦੜੀ ਹੈ ਕਿ ਰਹਿੰਦੀ ਦੁਨੀਆ ਤੱਕ ਇਹ ਸੇਵਾ ਜਾਰੀ ਰਹੇ ਤੇ ਭਾਈ ਵੀਰ ਸਿੰਘ ਦੀ ਬਗੀਚੀ ਦੇ ਫੁੱਲ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਸੁਸ਼ੋਭਿਤ ਹੁੰਦੇ ਰਹਿਣ।

- PTC NEWS

adv-img

Top News view more...

Latest News view more...