adv-img
ਮਨੋਰੰਜਨ ਜਗਤ

ਆਲੀਆ ਭੱਟ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੇ ਵਿਆਹ ਤੋਂ ਬਾਅਦ ਜਲਦ ਦਿੱਤੀ ਖ਼ੁਸ਼ਖ਼ਬਰੀ

By Ravinder Singh -- November 6th 2022 02:36 PM -- Updated: November 6th 2022 02:38 PM
ਆਲੀਆ ਭੱਟ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੇ ਵਿਆਹ ਤੋਂ ਬਾਅਦ ਜਲਦ ਦਿੱਤੀ ਖ਼ੁਸ਼ਖ਼ਬਰੀ

ਮੁੰਬਈ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਮਾਂ ਬਣ ਗਈ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਇਕ ਬੱਚੀ ਨੇ ਜਨਮ ਲਿਆ। ਕਪੂਰ ਪਰਿਵਾਰ ਅਤੇ ਭੱਟ ਪਰਿਵਾਰ ਦੇ ਘਰ ਬੇਟੀ ਆਉਣ ਨਾਲ ਖੁਸ਼ੀ ਦੀ ਲਹਿਰ ਹੈ। ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੈ। ਇਹ ਖ਼ਬਰ ਆਲੀਆ ਦੇ ਪ੍ਰਸ਼ੰਸਕਾਂ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ 'ਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕਾਬਿਲੇਗੌਰ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਦਾ 14 ਅਪ੍ਰੈਲ 2022 ਨੂੰ ਵਿਆਹ ਹੋਇਆ ਸੀ। ਲਗਭਗ ਵਿਆਹ ਤੋਂ 6 ਮਹੀਨੇ ਤੋਂ ਘੱਟ ਸਮੇਂ ਵਿਚ ਵੀ ਰਣਬੀਰ ਤੇ ਆਲੀਆ ਭੱਟ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ। ਆਲੀਆ ਭੱਟ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਦੇ ਘਰ ਵੀ ਵਿਆਹ ਤੋਂ ਜਲਦ ਬਾਅਦ ਕਿਲਕਾਰੀਆਂ ਗੂੰਜੀਆਂ ਸਨ।


ਨੇਹਾ ਧੂਪੀਆ ਨੇ ਵਿਆਹ ਤੋਂ ਇਕ ਮਹੀਨੇ ਮਗਰੋਂ ਬਣੀ ਮਾਂ

ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਨੇਹਾ ਧੂਪੀਆ ਅਤੇ ਅੰਦਾਗ ਬੇਦੀ ਨੇ 10 ਮਈ 2018 ਨੂੰ ਵਿਆਹ ਕਰ ਲਿਆ। ਦੋਵਾਂ ਨੇ ਗੁਪਤ ਵਿਆਹ ਕੀਤਾ ਸੀ। ਵਿਆਹ ਦੇ ਇਕ ਮਹੀਨੇ ਬਾਅਦ ਨੇਹਾ ਨੇ ਆਪਣੇ ਮਾਂ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।


ਦੀਆ ਮਿਰਜ਼ਾ ਨੇ ਵਿਆਹ ਤੋਂ 4 ਮਹੀਨੇ ਬਾਅਦ ਦਿੱਤਾ ਬੱਚੇ ਨੂੰ ਜਨਮ

ਦੀਆ ਮਿਰਜ਼ਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਸਾਲ 2021 'ਚ ਉਸਨੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾਇਆ ਸੀ। ਉਸਨੇ 15 ਫਰਵਰੀ 2021 ਨੂੰ ਵੈਭਵ ਨਾਲ ਦੂਜਾ ਵਿਆਹ ਕੀਤਾ ਸੀ ਪਰ ਵਿਆਹ ਦੇ 4 ਮਹੀਨੇ ਬਾਅਦ ਹੀ ਉਸਨੇ ਆਪਣੀ ਗਰਭਵਤੀ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਉਸ ਦੇ ਪ੍ਰਸ਼ੰਸਕ ਖੁਸ਼ ਤੇ ਹੈਰਾਨ ਰਹਿ ਗਏ ਸਨ। ਅਦਾਕਾਰਾ ਨੇ ਮਈ 2021 'ਚ ਇਕ ਬੇਟੇ ਨੂੰ ਜਨਮ ਦਿੱਤਾ ਸੀ।


ਨਤਾਸ਼ਾ ਸਟੈਨਕੋਵਿਕ ਨੇ ਜਿਸ ਮਹੀਨੇ ਵਿਆਹ ਕਰਵਾਇਆ ਉਸੇ ਮਹੀਨੇ ਦਿੱਤਾ ਬੱਚੇ ਨੂੰ ਜਨਮ

ਮਸ਼ਹੂਰ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਮਾਡਲ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰਵਾਇਆ ਹੈ। ਉਹ 'ਸਤਿਆਗ੍ਰਹਿ' 'ਐਕਸ਼ਨ ਜੈਕਸਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਜੂਨ 2020 'ਚ ਇਸ ਜੋੜੇ ਦਾ ਵਿਆਹ ਹੋਇਆ ਸੀ। ਇਸ ਸਾਲ ਜੂਨ 'ਚ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਅਗਸਤਿਆ ਰੱਖਿਆ ਗਿਆ।

ਕੋਂਕਣਾ ਸੇਨ ਸ਼ਰਮਾ ਨੇ ਵਿਆਹ ਤੋਂ ਸਾਢੇ 6 ਮਹੀਨੇ ਬਾਅਦ ਦਿੱਤਾ ਬੱਚੇ ਨੂੰ ਜਨਮ

ਅਭਿਨੇਤਰੀ ਕੋਂਕਣਾ ਸੇਨ ਸ਼ਰਮਾ ਤੇ ਰਣਵੀਰ ਸ਼ੋਰੀ ਨੇ ਸਤੰਬਰ 2010 'ਚ ਵਿਆਹ ਕਰਵਾ ਲਿਆ। ਇਸ ਜੋੜੇ ਨੇ ਮਾਰਚ 2011 'ਚ ਆਪਣੇ ਪਹਿਲੇ ਬੱਚੇ ਇਕ ਪੁੱਤਰ ਦਾ ਸਵਾਗਤ ਕੀਤਾ। 2020 'ਚ ਦੋਵਾਂ ਦਾ ਤਲਾਕ ਹੋ ਗਿਆ ਸੀ।


ਸੇਲਿਨਾ ਜੇਤਲੀ ਦੇ ਵਿਆਹ ਤੋਂ ਕੁਝ ਮਹੀਨੇ ਪਿੱਛੋਂ ਜੁੜਵਾਂ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ

ਸੇਲੀਨਾ ਜੇਤਲੀ ਨੇ 2011 'ਚ ਪੀਟਰ ਹਾਗ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਸੇਲੀਨਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਹਾਲਾਂਕਿ ਉਸ ਨੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਦੀਆਂ ਸਾਰੀਆਂ ਚਰਚਾਵਾਂ ਨੂੰ ਨਕਾਰ ਦਿੱਤਾ ਸੀ।

ਇਹ ਵੀ ਪੜ੍ਹੋ : 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

- PTC NEWS

adv-img
  • Share