Apple : ਰੋਜ਼ਾਨਾ ਇੱਕ ਤੋਂ ਵੱਧ ਸੇਬ ਖਾਣ ਵਾਲਿਆਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ਨੁਕਸਾਨ
Apple : ਸੇਬ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ, ਫਾਈਟੋ ਕੈਮੀਕਲ, ਵਿਟਾਮਿਨ ਡੀ ਅਤੇ ਸੀ ਪਾਏ ਜਾਣਦੇ ਹਨ, ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਰੋਜ਼ਾਨਾਂ ਇੱਕ ਤੋਂ ਜ਼ਿਆਦਾ ਸੇਬ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ। ਤਾਂ ਆਉ ਜਾਣਦੇ ਹਾਂ ਰੋਜ਼ਾਨਾਂ ਇੱਕ ਤੋਂ ਜ਼ਿਆਦਾ ਸੇਬ ਖਾਣ ਨਾਲ ਕਿਹੜੀਆਂ ਸਿਹਤ ਸਮਸਿਆਵਾਂ ਹੋ ਸਕਦੀਆਂ ਹਨ?
ਸੇਬ ਦੀ ਕਿਹੜੀ ਕਿਸਮ ਸਭ ਤੋਂ ਵੱਧ ਫਾਇਦੇਮੰਦ ਹੁੰਦੀ ਹੈ?
ਮਾਹਿਰਾਂ ਮੁਤਾਬਕ ਸੇਬ ਦਾ ਸੇਵਨ ਕਈ ਤਰੀਕਿਆਂ ਨਾਲ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਅੱਜਕਲ੍ਹ ਬਾਜ਼ਾਰ 'ਚ ਸੇਬਾਂ ਦੀਆਂ ਕਈ ਕਿਸਮਾਂ ਉਪਲਬਧ ਹਨ ਅਤੇ ਹੁਣ ਕਈ ਵਿਦੇਸ਼ੀ ਕਿਸਮਾਂ ਵੀ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਰੈੱਡ ਡੇਲੀਸ਼ੀਅਸ ਸੇਬ ਸਰੀਰ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਨਾਲ ਹੀ ਥੋੜ੍ਹਾ ਜਿਹਾ ਕੱਚਾ ਅਤੇ ਘੱਟ ਮਿੱਠਾ ਸੇਬ ਸਰੀਰ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਸ਼ੂਗਰ, ਕਿਡਨੀ ਅਤੇ ਦਿਲ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ।
ਲੋਕ ਸੇਬ ਤੋਂ ਬਣੇ ਇਨ੍ਹਾਂ ਉਤਪਾਦਾਂ ਦਾ ਸੇਵਨ ਵੀ ਕਰ ਸਕਦੇ ਹਨ : ਜਿਵੇ ਤੁਸੀਂ ਜਾਣਦੇ ਹੋ ਕਿ ਕਈ ਲੋਕ ਸੇਬ ਦਾ ਸੇਵਨ ਕਰਨਾ ਪਸੰਦ ਨਹੀਂ ਕਰਦੇ। ਅਜਿਹੇ 'ਚ ਸੇਬ ਤੋਂ ਬਣੇ ਕਈ ਤਰ੍ਹਾਂ ਦੇ ਉਤਪਾਦਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਸੇਬ ਤੋਂ ਬਣੇ ਕਈ ਉਤਪਾਦ ਬਾਜ਼ਾਰ 'ਚ ਆਸਾਨੀ ਨਾਲ ਮਿਲ ਸਕਦੇ ਹਨ। ਸੇਬ ਸਮੂਦੀ ਨੂੰ ਘਰ 'ਚ ਵੀ ਬਣਾਇਆ ਜਾ ਸਕਦਾ ਹੈ। ਨਾਲ ਹੀ ਸੇਬ ਪਾਈ ਅਤੇ ਕਈ ਤਰ੍ਹਾਂ ਦੀਆਂ ਕੁਕੀਜ਼ 'ਚ ਵੀ ਸੇਬ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੁੱਕੇ ਸੇਬ ਅਤੇ ਸੇਬ ਸਾਈਡਰ ਸਿਰਕੇ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਭਾਰ ਘਟਾਉਣ ਲਈ ਲੋਕ ਸੇਬ ਸਾਈਡਰ ਸਿਰਕੇ ਦੀ ਵਰਤੋਂ ਵੀ ਕਰਦੇ ਹਨ। ਨਾਲ ਹੀ ਸੇਬ ਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾ ਸਕਦੇ ਹਨ। ਜਿਵੇਂ ਅਚਾਰ, ਜੈਮ, ਚਟਨੀ ਜਾਂ ਸਬਜ਼ੀ।
ਰੋਜ਼ਾਨਾ ਇੱਕ ਤੋਂ ਜ਼ਿਆਦਾ ਸੇਬ ਖਾਣ ਦੇ ਨੁਕਸਾਨ
ਸੇਬ ਦਾ ਸੇਵਨ ਜੇਕਰ ਸੀਮਤ ਮਾਤਰਾ 'ਚ ਕੀਤਾ ਜਾਵੇ, ਯਾਨੀ ਇੱਕ ਦਿਨ 'ਚ ਇੱਕ ਸੇਬ। ਪਰ ਜੇਕਰ ਇਸ ਤੋਂ ਜ਼ਿਆਦਾ ਸੇਬ ਖਾਏ ਜਾਣ ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ।
ਮਾਹਿਰਾਂ ਮੁਤਾਬਕ ਜੇਕਰ ਸ਼ੂਗਰ ਦੇ ਮਰੀਜ਼ ਦਿਨ 'ਚ ਇਕ ਤੋਂ ਜ਼ਿਆਦਾ ਸੇਬ ਖਾਂਦੇ ਹਨ ਤਾਂ ਉਨ੍ਹਾਂ ਨੂੰ ਸ਼ੂਗਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਸੇਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਇਸ ਲਈ ਇਸ ਦਾ ਜ਼ਿਆਦਾ ਸੇਵਨ ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਗੈਸਟਰਾਈਟਸ ਦੇ ਮਰੀਜ਼ ਖਾਲੀ ਪੇਟ ਸੇਬ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- PTC NEWS