Sat, Apr 20, 2024
Whatsapp

ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਬੁਰਜ ਕਲੱਬ 'ਚੋਂ 80 ਪੇਟੀਆ ਸ਼ਰਾਬ ਬਰਾਮਦ

Written by  Pardeep Singh -- December 12th 2022 01:35 PM
ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਬੁਰਜ ਕਲੱਬ 'ਚੋਂ 80 ਪੇਟੀਆ ਸ਼ਰਾਬ ਬਰਾਮਦ

ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਬੁਰਜ ਕਲੱਬ 'ਚੋਂ 80 ਪੇਟੀਆ ਸ਼ਰਾਬ ਬਰਾਮਦ

ਮੋਹਾਲੀ: ਮੋਹਾਲੀ ਦੇ ਫੇਜ਼-9 ਸਥਿਤ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਸਥਿਤ ਬੇਸਟੇਕ ਸਕੁਏਅਰ ਮਾਲ 'ਚ ਚੱਲ ਰਹੇ ਕਲੱਬ ਦਿ ਬੁਰਜ 'ਚ ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੀ ਸ਼ਰਾਬ ਪਰੋਸਣ ਦੇ ਇਲਜ਼ਾਮ 'ਚ ਕਲੱਬ ਦੇ ਮਾਲਕ ਅਤੇ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਿਸ ਨੇ ਇੱਥੋਂ ਚੰਡੀਗੜ੍ਹ ਵਿੱਚ ਵਿਕਣ ਵਾਲੀ 80 ਪੇਟੀਆ ਸ਼ਰਾਬ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸੰਦੀਪ ਸ਼ਾਹੀ ਨੂੰ ਸੂਚਨਾ ਮਿਲੀ ਸੀ ਕਿ ਬੈਸਟੇਕ ਮਾਲ ਦੀ ਪੰਜਵੀਂ ਮੰਜ਼ਿਲ 'ਤੇ ਚੱਲ ਰਹੇ ਬੁਰਜ ਕਲੱਬ ਵੱਲੋਂ ਚੰਡੀਗੜ੍ਹ ਦੀ ਮਹਿੰਗੀ ਸ਼ਰਾਬ ਦਾ ਹੋਲੋਗ੍ਰਾਮ ਉਤਾਰ ਕੇ ਗਾਹਕਾਂ ਨੂੰ ਪਰੋਸੀ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਜਦੋਂ ਆਬਕਾਰੀ ਵਿਭਾਗ ਦੀ ਟੀਮ ਨੇ ਪੁਲੀਸ ਦੇ ਨਾਲ ਕਲੱਬ ’ਤੇ ਛਾਪਾ ਮਾਰਿਆ ਤਾਂ ਕਲੱਬ ’ਚੋਂ ਚੰਡੀਗੜ੍ਹ ’ਚ ਵਿਕਣ ਵਾਲੀ ਮਹਿੰਗੀ ਸ਼ਰਾਬ ਦੀਆਂ 80 ਪੇਟੀਆਂ ਬਰਾਮਦ ਹੋਈਆਂ। ਪੁਲਿਸ ਦੇ ਆਉਣ ਦੀ ਸੂਚਨਾ ਮਿਲਦੇ ਹੀ ਸਾਰੇ ਕਲੱਬ ਤੋਂ ਭੱਜ ਗਏ। ਇਸ ਮਾਮਲੇ ਵਿੱਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਏਐਸਆਈ ਮੁਸਤਾਕ ਦੇ ਬਿਆਨਾਂ ’ਤੇ ਥਾਣਾ ਫੇਜ਼-9 ਦੀ ਪੁਲਿਸ ਨੇ ਦਿ ਬੁਰਜ ਕਲੱਬ ਦੇ ਮਾਲਕ ਤੇ ਮੈਨੇਜਰ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਫੇਜ਼-11 ਥਾਣੇ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸੰਦੀਪ ਸ਼ਾਹੀ ਪੁਲੀਸ ਪਾਰਟੀ ਸਮੇਤ ਏਸੀ ਮੰਡੀ ਚੌਕ ਫੇਜ਼-11 ਵਿੱਚ ਡਿਊਟੀ ’ਤੇ ਸਨ। ਫਿਰ ਉਸ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਤੋਂ ਕੁਝ ਸ਼ਰਾਬ ਤਸਕਰ ਸਸਤੀ ਸ਼ਰਾਬ ਲਿਆ ਕੇ ਮੁਹਾਲੀ ਵਿੱਚ ਵੇਚਦੇ ਹਨ। ਇਸ ਦੀ ਸੂਚਨਾ 'ਤੇ ਨਾਕਾਬੰਦੀ ਵੀ ਕੀਤੀ ਗਈ ਅਤੇ ਚੈਕਿੰਗ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਆਬਕਾਰੀ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸਵੇਰੇ 3 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਫੇਜ਼-9 ਸਥਿਤ ਬੈਸਟੇਕ ਸਕੁਏਅਰ ਮਾਲ ਦੀ ਪੰਜਵੀਂ ਮੰਜ਼ਿਲ 'ਤੇ ਸਥਿਤ ਕਲੱਬ ਦਿ ਬੁਰਜ ਵਿਖੇ ਚੰਡੀਗੜ੍ਹ ਤੋਂ ਮਹਿੰਗੀ ਸ਼ਰਾਬ ਲਿਆਂਦੀ ਜਾ ਰਹੀ ਹੈ ਅਤੇ ਗਾਹਕਾਂ ਨੂੰ ਪਰੋਸੀ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਇਸ ਸਬੰਧੀ ਸੂਚਨਾ ਦੇ ਕੇ ਫੇਜ਼-11 ਥਾਣੇ ਦੀ ਪੁਲਿਸ ਨੂੰ ਸਾਂਝੇ ਤੌਰ 'ਤੇ ਛਾਪਾ ਮਾਰ ਕੇ ਉਪਰੋਕਤ ਕਾਰਵਾਈ ਕੀਤੀ ਹੈ।

- PTC NEWS

adv-img

Top News view more...

Latest News view more...