Vinesh Phogat : ਖੂਨ ਕਢਵਾਇਆ ਤੋਂ ਲੈ ਕੇ ਵਾਲ ਕਟਵਾਉਣ ਤੱਕ, ਵਜ਼ਨ ਘਟਾਉਣ ਲਈ ਵਿਨੇਸ਼ ਫੋਗਾਟ ਨੇ ਹੈਰਾਨ ਕਰਨ ਵਾਲੇ ਕੰਮ
Vinesh Phogat Disqualified : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਮੰਗਲਵਾਰ ਰਾਤ 50 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ ਦਾ ਭਾਰ ਤੈਅ ਵਜ਼ਨ ਸੀਮਾ ਤੋਂ ਜ਼ਿਆਦਾ ਪਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਵਿਨੇਸ਼ ਫੋਗਾਟ ਦਾ ਭਾਰ 2 ਕਿਲੋ ਵੱਧ ਸੀ ਅਤੇ ਉਸ ਨੇ ਇਸ ਨੂੰ ਘੱਟ ਕਰਨ ਲਈ ਕਾਫੀ ਮਿਹਨਤ ਕੀਤੀ। ਰਿਪੋਰਟਾਂ ਦੇ ਅਨੁਸਾਰ, ਜਦੋਂ ਉਸਨੇ ਸੈਮੀਫਾਈਨਲ ਮੈਚ ਜਿੱਤਿਆ ਤਾਂ ਉਸਦਾ ਭਾਰ ਲਗਭਗ 52 ਕਿਲੋ ਸੀ ਅਤੇ ਫਿਰ ਆਪਣਾ ਭਾਰ 2 ਕਿਲੋ ਘਟਾਉਣ ਲਈ ਉਸਨੇ ਆਪਣਾ ਖੂਨ ਵੀ ਖਿੱਚਿਆ।
ਵਿਨੇਸ਼ ਫੋਗਾਟ ਨੇ ਕਢਵਾਇਆ ਖੂਨ
ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਨੇ ਸੈਮੀਫਾਈਨਲ 'ਚ ਜਿੱਤ ਤੋਂ ਬਾਅਦ ਆਰਾਮ ਨਹੀਂ ਕੀਤਾ। ਉਹ ਸਾਰੀ ਰਾਤ ਜਾਗਦੀ ਰਹੀ ਅਤੇ ਆਪਣਾ ਵਾਧੂ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਪੋਰਟਸ ਸਟਾਰ ਦੀ ਰਿਪੋਰਟ ਮੁਤਾਬਕ ਵਿਨੇਸ਼ ਫੋਗਾਟ ਨੇ ਭਾਰ ਘਟਾਉਣ ਲਈ ਸਾਈਕਲ ਚਲਾਇਆ, ਉਸ ਨੇ ਸਕਿੱਪਿੰਗ ਕੀਤੀ। ਇੰਨਾ ਹੀ ਨਹੀਂ ਇਸ ਖਿਡਾਰੀ ਨੇ ਆਪਣੇ ਵਾਲ ਅਤੇ ਨਹੁੰ ਵੀ ਕੱਟ ਲਏ। ਵੱਡੀ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਆਪਣਾ ਖੂਨ ਵੀ ਕੱਢ ਲਿਆ, ਪਰ ਇਸ ਦੇ ਬਾਵਜੂਦ ਇਹ ਖਿਡਾਰੀ ਸਿਰਫ 50 ਕਿਲੋ, 150 ਗ੍ਰਾਮ ਤੱਕ ਹੀ ਪਹੁੰਚ ਸਕਿਆ।
- PTC NEWS