Sun, Jan 29, 2023
Whatsapp

ਘਰ 'ਚੋਂ ਮਿਲੀ ਵਿਅਕਤੀ ਦੀ ਲਾਸ਼; ਜਾਂਚ 'ਚ ਜੁਟੀ ਪੁਲਿਸ

Written by  Jasmeet Singh -- December 06th 2022 01:29 PM
ਘਰ 'ਚੋਂ ਮਿਲੀ ਵਿਅਕਤੀ ਦੀ ਲਾਸ਼; ਜਾਂਚ 'ਚ ਜੁਟੀ ਪੁਲਿਸ

ਘਰ 'ਚੋਂ ਮਿਲੀ ਵਿਅਕਤੀ ਦੀ ਲਾਸ਼; ਜਾਂਚ 'ਚ ਜੁਟੀ ਪੁਲਿਸ

ਲੁਧਿਆਣਾ, 6 ਦਸੰਬਰ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਵਿਅਕਤੀ ਦੀ ਪੁਲਿਸ ਨੂੰ ਉਸਦੇ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਪਰਿਵਾਰ ਮੁਤਾਬਕ ਮਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਪਰ ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਜਦੋਂ ਪੁਲਿਸ ਨੂੰ ਮ੍ਰਿਤਕ ਦਾ ਲਾਸ਼ ਮਿਲੀ ਤਾਂ ਉਸਦਾ ਗਲਾ ਵੱਢਿਆ ਹੋਇਆ ਹੈ। ਇਨ੍ਹਾਂ ਹੀ ਨਹੀਂ ਗਲੇ ਦੇ ਅੰਦਰ ਦੀ ਹੱਡੀ ਵੀ ਦਿਖਾਈ ਦੇ ਰਹੀ ਸੀ ਹੈ। ਇਸ ਕਾਰਨ ਪੁਲਿਸ ਇਸ ਮਾਮਲੇ ਨੂੰ ਕਤਲ ਨਾਲ ਜੋੜ ਕੇ ਦੇਖ ਰਹੀ ਹੈ। ਦੱਸ ਦੇਈਏ ਕਿ ਇਹ ਘਟਨਾ ਹੈਬੋਵਾਲ ਦੀ ਹੈ।

ਪੁਲਿਸ ਜਾਂਚ ਮੁਤਾਬਕ ਮਨੋਜ ਦੀ ਲਾਸ਼ ਦੇਖ ਕੇ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਵੀ ਰੇਤਿਆ ਗਿਆ ਹੈ। ਦੂਜੇ ਪਾਸੇ ਫਾਹਾ ਜਾਂ ਜ਼ਹਿਰੀਲਾ ਪਦਾਰਥ ਨਿਗਲਣ ਦੀਆਂ ਸੰਭਾਵਨਾਵਾਂ ਆਦਾਤਰ ਖੁਦਕੁਸ਼ੀਆਂ ਵਿੱਚ ਪਾਈਆਂ ਜਾਂਦੀਆਂ ਹਨ। ਇਸ ਕਾਰਨ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਦਿਆ ਦੇ ਮੰਦਰਾਂ 'ਚ ਹੋਇਆ ਹਨੇਰਾ, ਪਾਵਰਕਾਮ ਨੇ ਕੱਟੇ ਕੁਨੈਕਸ਼ਨ


ਦੱਸ ਦੇਈਏ ਕਿ ਘਟਨਾ ਹੈਬੋਵਾਲ ਦੀ ਅੰਗਰੇਜ਼ ਮਿੱਲ ਦੇ ਸਾਹਮਣੇ ਵਾਪਰੀ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਮਨੋਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਪਰਿਵਾਰਕ ਮੈਂਬਰ ਕਮਰੇ 'ਚ ਗਏ ਤਾਂ ਉਨ੍ਹਾਂ ਨੇ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਅਨੁਸਾਰ ਮਾਮਲਾ ਸ਼ੱਕੀ ਹੋਣ ਕਾਰਨ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਵਾਰੇ ਅੱਗੇ ਦੱਸਿਆ ਜਾ ਸਕਦਾ।

- ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ  

- PTC NEWS

adv-img

Top News view more...

Latest News view more...