Stree-2 ਦੀ ਸਫਲਤਾ ਵਿਚਾਲੇ ਸ਼ਰਧਾ ਕਪੂਰ ਲਈ ਆਈ ਵੱਡੀ ਖੁਸ਼ਖਬਰੀ, ਅਦਾਕਾਰਾ ਨੇ PM Modi ਨੂੰ ਛੱਡਿਆ ਪਿੱਛੇ
Instagram Followers : ਬਾਲੀਵੁੱਡ ਅਦਾਕਾਰਾ Shraddha Kapoor ਨੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਛਾੜ ਦਿੱਤਾ ਹੈ। ਦੋਵਾਂ ਦੇ ਪੈਰੋਕਾਰਾਂ ਵਿਚ ਥੋੜ੍ਹਾ ਜਿਹਾ ਹੀ ਅੰਤਰ ਹੈ। ਹਾਲਾਂਕਿ ਨਰਿੰਦਰ ਮੋਦੀ ਟਵਿੱਟਰ (Twitter X) 'ਤੇ ਕਾਫੀ ਅੱਗੇ ਹਨ। ਉੱਥੇ 101.2 ਮਿਲੀਅਨ ਲੋਕ ਉਸ ਨੂੰ ਫਾਲੋ ਕਰ ਰਹੇ ਹਨ। ਸ਼ਰਧਾ ਕਪੂਰ ਇਸ ਸਮੇਂ 'ਸਟ੍ਰੀ 2' ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ।
ਸ਼ਰਧਾ ਕਪੂਰ ਹੁਣ ਇੰਸਟਾਗ੍ਰਾਮ 'ਤੇ ਟਾਪ 3 ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। ਵਿਰਾਟ ਕੋਹਲੀ ਪਹਿਲੇ ਨੰਬਰ 'ਤੇ, ਪ੍ਰਿਯੰਕਾ ਚੋਪੜਾ ਦੂਜੇ ਨੰਬਰ 'ਤੇ ਅਤੇ ਸ਼ਰਧਾ ਕਪੂਰ ਤੀਜੇ ਨੰਬਰ 'ਤੇ ਹੈ। ਸ਼ਰਧਾ ਕਪੂਰ ਦੇ ਇੰਸਟਾਗ੍ਰਾਮ 'ਤੇ 91.4 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ 91.3 ਮਿਲੀਅਨ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰ ਰਹੇ ਹਨ। ਇਹ ਡਾਟਾ 21 ਅਗਸਤ 2024 ਦਾ ਹੈ।
ਜਾਣੋ ਕਿਸ ਦੇ ਕਿੰਨੇ ਫੋਲੋਅਰਜ਼ ?
ਵਿਰਾਟ ਕੋਹਲੀ ਦੇ 271 ਮਿਲੀਅਨ ਫਾਲੋਅਰਜ਼ ਹਨ। ਪ੍ਰਿਅੰਕਾ ਚੋਪੜਾ ਨੂੰ 91.8 ਮਿਲੀਅਨ ਲੋਕ ਫਾਲੋ ਕਰ ਰਹੇ ਹਨ। ਆਲੀਆ ਭੱਟ ਦੇ 85.1 ਮਿਲੀਅਨ ਅਤੇ ਦੀਪਿਕਾ ਪਾਦੁਕੋਣ ਦੇ 79.8 ਮਿਲੀਅਨ ਫਾਲੋਅਰ ਹਨ। ਸ਼ਾਹਰੁਖ ਖਾਨ ਇਨ੍ਹਾਂ ਸਭ ਤੋਂ ਕਾਫੀ ਪਿੱਛੇ ਹਨ। ਇੰਸਟਾਗ੍ਰਾਮ 'ਤੇ 47.3 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ।
stree-2 ਤੋੜ ਰਹੀ ਕਮਾਈ ਦੇ ਰਿਕਾਰਡ
ਸ਼ਰਧਾ ਕਪੂਰ ਦੀ ਫਿਲਮ ਸਟਰੀ 2 15 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਡਰਾਉਣੀ ਕਾਮੇਡੀ ਨੇ ਭਾਰਤੀ ਬਾਕਸ ਆਫਿਸ 'ਤੇ 6 ਦਿਨਾਂ 'ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ 'ਚ ਸ਼ਰਧਾ ਕਪੂਰ, ਵਰੁਣ ਧਵਨ, ਅਪਾਰਸ਼ਕਤੀ ਖੁਰਾਣਾ, ਪੰਕਜ ਤ੍ਰਿਪਾਠੀ ਅਤੇ ਤਮੰਨਾ ਭਾਟੀਆ ਤੋਂ ਇਲਾਵਾ ਅਕਸ਼ੈ ਕੁਮਾਰ ਕੈਮਿਓ 'ਚ ਹਨ।
ਸਤ੍ਰੀ ਦਾ ਪ੍ਰੀਮੀਅਰ ਸ਼ੋਅ ਇੱਕ ਅਦਾਇਗੀਸ਼ੁਦਾ ਸ਼ੋਅ ਸੀ, ਜਿਸ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲਗਭਗ 8 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਕਮਾਈ ਨੇ ਸ਼ਾਹਰੁਖ ਖਾਨ ਦੀ ਫਿਲਮ ਚੇਨਈ ਐਕਸਪ੍ਰੈਸ ਦਾ ਰਿਕਾਰਡ ਤੋੜ ਦਿੱਤਾ ਸੀ। ਚੇਨਈ ਐਕਸਪ੍ਰੈਸ ਦੇ ਪ੍ਰੀਮੀਅਰ ਸ਼ੋਅ ਨੇ 6.75 ਕਰੋੜ ਰੁਪਏ ਕਮਾਏ। ਪ੍ਰੀਮੀਅਰ ਸਮੇਤ, ਸਟਰੀ 2 ਦੀ ਪਹਿਲੇ ਦਿਨ ਦੀ ਕਮਾਈ ਲਗਭਗ 54 ਕਰੋੜ ਰੁਪਏ ਤੱਕ ਪਹੁੰਚ ਗਈ ਸੀ।
- PTC NEWS