Mon, Feb 6, 2023
Whatsapp

ਨੌਜਵਾਨ ਨੇ ਕੀਤਾ ਮਾਸੜ ਦਾ ਬੇਰਹਿਮੀ ਨਾਲ ਕਤਲ, ਦੱਸੀ ਜਾ ਰਹੀ ਹੈ ਇਹ ਵਜ੍ਹਾ

Written by  Aarti -- December 04th 2022 05:47 PM
ਨੌਜਵਾਨ ਨੇ ਕੀਤਾ ਮਾਸੜ ਦਾ ਬੇਰਹਿਮੀ ਨਾਲ ਕਤਲ, ਦੱਸੀ ਜਾ ਰਹੀ ਹੈ ਇਹ ਵਜ੍ਹਾ

ਨੌਜਵਾਨ ਨੇ ਕੀਤਾ ਮਾਸੜ ਦਾ ਬੇਰਹਿਮੀ ਨਾਲ ਕਤਲ, ਦੱਸੀ ਜਾ ਰਹੀ ਹੈ ਇਹ ਵਜ੍ਹਾ

ਮਨਿੰਦਰ ਮੋਂਗਾ (ਅੰਮ੍ਰਿਤਸਰ, 4 ਦਸੰਬਰ 2022): ਸਰਕਾਰ ਬੇਸ਼ੱਕ ਨਸ਼ੇ ਰੋਕਣ ਲਈ ਅਪਣੀ ਪਿੱਠ ਥਪ ਥਪਾਉਂਦੀ ਰਹੇ ਪਰ ਅਸਲ ਚ ਜਮੀਨੀ ਹਕੀਕਤਾਂ ਕੁਝ ਹੋਰ ਹੀ ਦਰਸਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਜਿਲ੍ਹੇ ਦੇ ਰਈਆ ਤੋਂ ਸਾਹਮਣੇ ਆਇਆ ਜਿੱਥੇ ਨਸ਼ਾ ਕਰਨ ਤੋਂ ਰੋਕਣ ਦੀ ਸਜ਼ਾ ਇੱਕ ਨੌਜਵਾਨ ਨੇ ਆਪਣੇ ਮਾਸੜ ਦਾ ਕਤਲ ਕਰ ਦਿੱਤਾ। 

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨਰਿੰਦਰ ਸਿੰਘ ਜੋ ਕਾਰ ਡਰਾਇਵਰੀ ਸਿਖਾਉਣ ਦਾ ਕੰਮ ਕਰਦਾ ਸੀ ਅਤੇ ਜਲਦ ਹੀ ਉਹ ਅਪਣੀ ਬੇਟੀ ਕੋਲ ਨਿਊਜੀਲੈਂਡ ਜਾਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਉਸਦਾ ਕਤਲ ਕਰ ਦਿੱਤਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਰਿੰਦਰ ਸਿੰਘ ਦੇ ਘਰ ਆਇਆ ਅਤੇ ਜਿਵੇ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਨੇ ਨਰਿੰਦਰ ਸਿੰਘ ਉੱਤੇ ਤੇਜ਼ਧਾਰ ਚਾਕੂ ਦੇ ਨਾਲ ਵਾਰ ਕਰਕੇ ਫਰਾਰ ਹੋ ਗਿਆ। ਜਿਵੇਂ ਹੀ ਉਸ ਨੂੰ ਨੇੜਲੇ ਹਸਪਤਾਲ ਵਿੱਚ ਲੈ ਕੇ ਜਾਣ ਲੱਗੇ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਉਕਤ ਨੌਜਵਾਨ ਮ੍ਰਿਤਕ ਦੀ ਸਾਲੀ ਦਾ ਲੜਕਾ ਦੱਸਿਆ ਜਾ ਰਿਹਾ ਹੈ। 

ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਗੋਪੀ ਨਸ਼ੇ ਦਾ ਆਦੀ ਹੈ ਅਤੇ ਉਹ ਇਸ ਕੋਲੋ ਅਪਣੀ ਨਸ਼ੇ ਦੀ ਪੂਰਤੀ ਕਰਨ ਲਈ ਪੈਸੇ ਮੰਗਦਾ ਹੁੰਦਾ ਸੀ ਅਤੇ ਨਰਿੰਦਰ ਇਸ ਤੋਂ ਨਾਂ ਕਰਦਾ ਰਹਿੰਦੀ ਸੀ ਅਤੇ ਉਸਨੂੰ ਨਸ਼ਾ ਕਰਨ ਤੋਂ ਰੋਕਦਾ ਵੀ ਸੀ ਜਿਸ ਕਾਰਨ ਗੋਪੀ ਵੱਲੋਂ ਇਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।  

ਇਸ ਸਾਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ’ਚ ਕੈਦ ਹੋ ਗਈਂ ਹੈ ਜਿਸ ਦੇ ਆਧਾਰ ’ਤੇ ਅਤੇ ਘਰ ਵਾਲਿਆਂ ਦੇ ਬਿਆਨਾਂ ’ਤੇ ਪੁਲਿਸ ਵਲੋਂ ਗੋਪੀ ਖਿਲਾਫ਼ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।   

ਇਹ ਵੀ ਪੜੋ: ਲੋਕਾਂ ਦੇ ਹੱਥੀ ਚੜੇ ਲੁਟੇਰੇ, ਚਾੜਿਆ ਕੁਟਾਪਾ ਵੀਡੀਓ ਵਾਇਰਲ

- PTC NEWS

adv-img

Top News view more...

Latest News view more...