Mon, Feb 6, 2023
Whatsapp

ਵਰਮਾਲਾ ਪਾਉਂਦੇ ਹੋਏ ਲਾੜੀ ਦੀ ਹੋਈ ਮੌਤ, ਇਹ ਸੀ ਕਾਰਨ

Written by  Aarti -- December 04th 2022 02:08 PM -- Updated: December 04th 2022 02:11 PM
ਵਰਮਾਲਾ ਪਾਉਂਦੇ ਹੋਏ ਲਾੜੀ ਦੀ ਹੋਈ ਮੌਤ, ਇਹ ਸੀ ਕਾਰਨ

ਵਰਮਾਲਾ ਪਾਉਂਦੇ ਹੋਏ ਲਾੜੀ ਦੀ ਹੋਈ ਮੌਤ, ਇਹ ਸੀ ਕਾਰਨ

ਲਖਨਊ, 4, ਦਸੰਬਰ,2022: ਯੂਪੀ ਦੇ ਲਖਨਊ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ ਜਦੋਂ ਵਰਮਾਲਾ ਪਾਉਂਦੇ ਹੋਏ ਅਚਾਨਕ ਲਾੜੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਇਹ ਮਾਮਲਾ ਮਹਿਲਾਬਾਦ ਖੇਤਰ ਦੇ ਭਦਵਾਨਾ ਪਿੰਡ ਦਾ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਭਦਵਾਨਾ ਦੇ ਰਹਿਣ ਵਾਲੇ ਰਾਜਪਾਲ ਦੀ ਧੀ ਦਾ ਵਿਆਹ ਸੀ ਜਿਸ ਦੀ ਬਾਰਾਤ ਲਖਨਊ ਦੇ ਬੁੱਧੇਸ਼ਵਰ ਤੋਂ ਆਈ ਸੀ। ਵਿਆਹ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸਟੇਜ ਉੱਤੇ ਲਾੜਾ ਆਪਣੀ ਲਾੜੀ ਦਾ ਇੰਤਜ਼ਾਰ ਕਰ ਰਿਹਾ ਸੀ, ਦੂਜੇ ਪਾਸੇ ਲਾੜੀ ਆਪਣੀ ਸਹੇਲੀਆਂ ਨਾਲ ਸਟੇਜ ਉੱਤੇ ਪਹੁੰਚੀ ਜਿਵੇਂ ਹੀ ਉਹ ਲਾੜੇ ਨੂੰ ਵਰਮਾਲਾ ਪਾਉਣ ਲੱਗੀ ਤਾਂ ਉਹ ਅਚਾਨਕ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਖੁਸ਼ੀ ਦਾ ਮਾਹੌਲ ਸੋਗ ਵਿੱਚ ਬਦਲ ਗਿਆ। 


ਸਟੇਜ ’ਤੇ ਲਾੜੀ ਦੇ ਡਿੱਗਦੇ ਹੀ ਹਫੜਾ ਦਫੜੀ ਮਚ ਗਈ, ਲਾੜੀ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਲਾੜੀ ਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਲੋਕ ਲਾੜੀ ਨੂੰ ਚੁੱਕ ਕੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਇੱਥੇ ਡਾਕਟਰਾਂ ਨੇ ਲਾੜੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਖੁਸ਼ੀ ਸੋਗ ਵਿੱਚ ਬਦਲ ਗਈ।

ਡਾਕਟਰ ਨੇ ਦੱਸਿਆ ਕਿ ਲਾੜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲਾੜੀ ਦੇ ਪਿਤਾ ਨੇ ਦੱਸਿਆ ਕਿ ਬੇਟੀ ਦੀ ਤਬੀਅਤ ਖਰਾਬ ਸੀ। ਕੁਝ ਦਿਨਾਂ ਤੋਂ ਬੁਖਾਰ ਸੀ ਅਤੇ ਬੀਪੀ ਵੀ ਡਾਊਨ ਸੀ। ਡਾਕਟਰਾਂ ਦਾ ਇਲਾਜ ਚੱਲ ਰਿਹਾ ਸੀ, ਪਰ ਕਿਸੇ ਨੂੰ ਯਕੀਨ ਨਹੀਂ ਸੀ ਕਿ ਉਨ੍ਹਾਂ ਦੀ ਧੀ ਇਸ ਤਰ੍ਹਾਂ ਚਲੀ ਜਾਵੇਗੀ।

ਇਹ ਵੀ ਪੜੋ: ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦ ਮਿਲਣਗੇ ਵਰਕ ਪਰਮਿਟ

- PTC NEWS

adv-img

Top News view more...

Latest News view more...