Tue, Jun 24, 2025
Whatsapp

Amritsar News : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਆਨਲਾਈਨ ਗੇਮ ਦੇ ਚੱਕਰ 'ਚ ਭਰਾ ਨੇ ਕਿਰਚਾ ਮਾਰ ਕੇ ਆਪਣੀ ਭੈਣ ਦਾ ਕੀਤਾ ਕਤਲ

Amritsar News : ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕ਼ੇ 'ਚ ਖੂਨ ਦੇ ਰਿਸ਼ਤੇ ਤਾਰ -ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਕਿਰਚਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜ਼ਖਮੀ ਹੋ ਗਿਆ

Reported by:  PTC News Desk  Edited by:  Shanker Badra -- May 21st 2025 05:00 PM
Amritsar News : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਆਨਲਾਈਨ ਗੇਮ ਦੇ ਚੱਕਰ 'ਚ ਭਰਾ ਨੇ ਕਿਰਚਾ ਮਾਰ ਕੇ ਆਪਣੀ ਭੈਣ ਦਾ ਕੀਤਾ ਕਤਲ

Amritsar News : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਆਨਲਾਈਨ ਗੇਮ ਦੇ ਚੱਕਰ 'ਚ ਭਰਾ ਨੇ ਕਿਰਚਾ ਮਾਰ ਕੇ ਆਪਣੀ ਭੈਣ ਦਾ ਕੀਤਾ ਕਤਲ

Amritsar News : ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕ਼ੇ 'ਚ ਖੂਨ ਦੇ ਰਿਸ਼ਤੇ ਤਾਰ -ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਕਿਰਚਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਨਾਮ ਨਿਸ਼ਾ ਹੈ ,ਜੋ ਕਿ ਬੀਐਸਸੀ ਦੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ। ਉਸਦੇ ਭਰਾ ਵੱਲੋਂ ਉਸ ਨੂੰ ਕਿਰਚਾਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਆਰੋਪੀ ਨੌਜਵਾਨ ਦਾ ਨਾਂ ਸੰਜੂ ਹੈ ਤੇ ਉਹ ਨਿਸ਼ਾ ਦੇ ਚਾਚੇ ਦਾ ਹੀ ਲੜਕਾ ਹੈ। 


ਉਹਨਾਂ ਕਿਹਾ ਕਿ ਉਹ ਪਿਛਲੇ 6-7 ਮਹੀਨੇ ਤੋਂ ਆਨਲਾਈਨ ਗੇਮ ਖੇਲ ਰਿਹਾ ਸੀ ,ਜਿਸ ਵਿੱਚ ਉਹ ਕਾਫੀ ਪੈਸੇ ਵੀ ਹਾਰ ਚੁੱਕਾ ਸੀ। ਜਿਸ ਦੇ ਚਲਦੇ ਉਹ ਦੇਰ ਰਾਤ ਨਿਸ਼ਾ ਦੇ ਕਮਰੇ ਵਿੱਚ ਆਇਆ ਤੇ ਅਲਮਾਰੀ ਵਿੱਚ ਫੋਲਾ ਫਲਾਈ ਕਰਨ ਲੱਗ ਪਿਆ। ਜਦੋਂ ਇਸ ਬਾਰੇ ਨਿਸ਼ਾ ਨੂੰ ਪਤਾ ਲੱਗਾ ਤਾਂ ਉਸਨੇ ਸ਼ੋਰ ਮਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪ ਵੀ ਜ਼ਖਮੀ ਹੋ ਗਿਆ। ਇਸ ਮੌਕੇ 'ਤੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਜਦੋਂ ਵੇਖਿਆ ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮੌਕੇ SP ਜਗਰੂਪ ਕੌਰ ਨੇ ਕਿਹਾ ਕਿ ਮੋਹਕਮਪੁਰਾ ਇਲਾਕੇ ਵਿੱਚ ਇੱਕ ਨਿਸ਼ਾ ਨਾਮ ਦੀ ਲੜਕੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਨਿਸ਼ਾ ਦੇ ਭਰਾ ਸੰਜੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸੰਜੂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।  ਉਹਨਾਂ ਦੱਸਿਆ ਕਿ ਸੰਜੂ ਆਨਲਾਈਨ ਜੂਆ ਖੇਡਣ ਦਾ ਆਦੀ ਸੀ। ਜਿਸ ਕਰਕੇ ਉਹ ਕਾਫੀ ਸਾਰੇ ਪੈਸੇ ਜੂਏ 'ਚ ਹਾਰ ਚੁੱਕਾ ਸੀ ਅਤੇ ਉਸਨੇ ਦੇਰ ਰਾਤ ਨਿਸ਼ਾ ਦੇ ਕਮਰੇ 'ਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਿਸ਼ਾ ਨੂੰ ਪਤਾ ਲੱਗਾ ਤੇ ਇਸ ਦੌਰਾਨ ਸੰਜੂ ਵੱਲੋਂ ਨਿਸ਼ਾ ਦੇ ਉੱਪਰ ਚਾਕੂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਹੁਣ ਸੰਜੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।

- PTC NEWS

Top News view more...

Latest News view more...

PTC NETWORK
PTC NETWORK