Advertisment

ਕੈਮਬ੍ਰਿਜ ਡਿਕਸ਼ਨਰੀ ਨੇ ਮਰਦ ਤੇ ਔਰਤ ਦੀ ਪਰਿਭਾਸ਼ਾ ’ਚ ਕੀਤਾ ਬਦਲ, ਇਨ੍ਹਾਂ ਲੋਕਾਂ ਨੂੰ ਵੀ ਕੀਤਾ ਸ਼ਾਮਲ

author-image
Aarti
New Update
ਕੈਮਬ੍ਰਿਜ ਡਿਕਸ਼ਨਰੀ ਨੇ ਮਰਦ ਤੇ ਔਰਤ ਦੀ ਪਰਿਭਾਸ਼ਾ ਬਦਲ ਕੀਤਾ ਇਨ੍ਹਾਂ ਲੋਕਾਂ ਨੂੰ ਵੀ ਸ਼ਾਮਲ
Advertisment

Cambridge Dictionary Updated: ਕੈਮਬ੍ਰਿਜ ਡਿਕਸ਼ਨਰੀ ਨੇ ਔਰਤ ਅਤੇ ਮਰਦ ਦੀ ਆਪਣੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਹੈ। ਇਸ ਤਰ੍ਹਾਂ ਕਰਨ ਦਾ ਉਨ੍ਹਾਂ ਦਾ ਮੁੱਖ ਮਕਸਦ ਇਹ ਹੈ ਕਿ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਖੁਦ ਨੂੰ ਜੀਵ-ਵਿਗਿਆਨਕ ਲਿੰਗ ਤੋਂ ਇਲਾਵਾ ਵੱਖਰੇ ਲਿੰਗ ਵਜੋਂ ਪਛਾਣ ਕਰਦੇ ਹਨ।  

Advertisment

ਕੈਮਬ੍ਰਿਜ ਡਿਕਸ਼ਨਰੀ ਵਿੱਚ ਔਰਤ ਦੀ ਪਰਿਭਾਸ਼ਾ ਨੂੰ ਅਪਡੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਇੱਕ ਬਾਲਗ ਵੀ ਹੋ ਸਕਦੀ ਹੈ ਜੋ ਔਰਤ ਦੀ ਤਰ੍ਹਾਂ ਰਹਿੰਦੀ ਹੈ ਅਤੇ ਪਛਾਣੀ ਜਾਂਦੀ ਹੋ। ਬੇਸ਼ਕ ਜਨਮ ਦੇ ਸਮੇਂ ਉਸਦੇ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ। 

ਹੁਣ ਡਿਕਸ਼ਨਰੀ ਇਹ ਵੀ ਕਹਿੰਦੀ ਹੈ ਕਿ ਇੱਕ ਆਦਮੀ ਇੱਕ ਅਜਿਹਾ ਬਾਲਗ ਵੀ ਹੋ ਸਕਦਾ ਹੈ ਜੋ ਆਦਮੀ ਤਰ੍ਹਾ ਰਹਿੰਦਾ ਹੈ ਅਤੇ ਪਛਾਣਿਆ ਜਾਂਦਾ ਹੈ ਬੇਸ਼ੱਕ ਜਨਮ ਦੇ ਸਮੇਂ ਉਸਦਾ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ। 

ਕਾਬਿਲੇਗੌਰ ਹੈ ਕਿ ਕੈਮਬ੍ਰਿਜ ਡਿਕਸ਼ਨਰੀ ਆਪਣੀ ਪਰਿਭਾਸ਼ਾ ਬਦਲਣ ਵਾਲੀ ਪਹਿਲੀ ਡਿਕਸ਼ਨਰੀ ਨਹੀਂ  ਹੈ। ਜੁਲਾਈ ਵਿੱਚ ਮਰਿਅਮ ਵੈੱਬਸਟਰ ਨੇ ਫੀਮੇਲ ਸ਼ਬਦ ਦੀ ਇੱਕ ਪੂਰੀ ਪਰਿਭਾਸ਼ਾ ਜੋੜੀ ਸੀ। ਇਸ ਦੇ ਮੁਤਾਬਿਕ ਪੁਰਸ਼ ਤੋਂ ਵੱਖ ਪਛਾਣ ਰੱਖਣ ਵਾਲੇ ਸਾਰੇ ਫੀਮੇਲ ਹਨ। 

ਇਹ ਵੀ ਪੜੋ: ਗੈਸ ਸਿਲੰਡਰ ਲੈ ਕੇ ਜਾ ਰਹੇ ਟਰੱਕ 'ਚ ਧਮਾਕਾ, ਡਰਾਈਵਰ ਦੀ ਦਰਦਨਾਕ ਮੌਤ

- PTC NEWS
cambridge-dictionary definitions-of-woman cambridge-dictionary-update
Advertisment

Stay updated with the latest news headlines.

Follow us:
Advertisment