adv-img
ਮੁੱਖ ਖਬਰਾਂ

ਜਬਰ ਜਨਾਹ ਪੀੜਿਤ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ, ਏ.ਐਸ.ਆਈ ਖ਼ਿਲਾਫ਼ ਕੇਸ ਦਰਜ

By Jasmeet Singh -- November 22nd 2022 08:47 AM
ਜਬਰ ਜਨਾਹ ਪੀੜਿਤ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ, ਏ.ਐਸ.ਆਈ ਖ਼ਿਲਾਫ਼ ਕੇਸ ਦਰਜ

ਅੰਕੁਸ਼ ਮਹਾਜਨ, (ਡੇਰਾਬੱਸੀ, 22 ਨਵੰਬਰ): ਜਬਰ ਜਨਾਹ ਦੀ ਪੀੜਿਤ ਇਕ ਔਰਤ ਕੋਲੋ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਡੇਰਾਬੱਸੀ ਥਾਣੇ ਵਿਚ ਤਾਇਨਾਤ ਇਕ ਔਰਤ ਏ.ਐਸ.ਆਈ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ 'ਤੇ ਏ.ਐਸਪੀ ਡੇਰਾਬੱਸੀ ਡਾ. ਦਰਪਣ ਆਹਲੂਵਾਲੀਆ ਨੇ ਸੂ-ਮੋਟੋ ਲੈਂਦੇ ਮਹਿਲਾ ਪੁਲਿਸ ਕਰਮੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਮੁਲਜ਼ਮ ਏ.ਐਸ.ਆਈ ਦੀ ਪਛਾਣ ਪ੍ਰਵੀਨ ਕੌਰ ਦੇ ਰੂਪ ਵਿੱਚ ਹੋਈ ਹੈ।

ਡੇਰਾਬੱਸੀ ਥਾਣੇ ਵਿਚ ਉਕਤ ਏ.ਐਸ.ਆਈ ਖ਼ਿਲਾਫ਼ ਬੀਤੀ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ ਹੈ। ਏ.ਐਸ.ਪੀ ਡੇਰਾਬੱਸੀ ਦਰਪਣ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਵਾਇਰਲ ਵੀਡੀਓ ਵਿੱਚ ਏ.ਐਸ.ਆਈ ਪ੍ਰਵੀਨ ਕੌਰ ਬਾ ਵਰਦੀ ਇੱਕ ਔਰਤ ਦੇ ਘਰ ਬੈਠੀ ਹੈ ਅਤੇ ਉਸ ਕੋਲੋਂ ਪੈਸੇ ਲੈ ਰਹੀ ਹੈ। ਇਸ ਨੂੰ ਵੇਖ ਕੇ ਜਾਪਦਾ ਹੈ ਕਿ ਪੁਲਿਸ ਕਰਮੀ ਕਿਸੇ ਕੰਮ ਬਦਲੇ ਉਕਤ ਔਰਤ ਤੋਂ ਪੈਸੇ ਲੈ ਰਹੀ ਹੈ। ਇਸ 'ਤੇ ਕਾਰਵਾਈ ਕਰਦਿਆਂ ਪ੍ਰਵੀਨ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਦੂਜੇ ਪਾਸੇ ਪੀੜਤ ਔਰਤ ਨੇ ਇਲਜ਼ਾਮ ਲਾਉਂਦੇ ਦੱਸਿਆ ਕਿ ਇਕ ਵਿਅਕਤੀ ਨੇ ਅਪ੍ਰੈਲ ਮਹੀਨੇ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਡੇਰਾਬੱਸੀ ਪੁਲਿਸ ਨੇ ਮਾਮਲਾ ਦਰਜ ਕਰਦੇ ਕਈ ਮਹੀਨੇ ਬੀਤ ਜਾਣ ਮਗਰੋਂ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਨੇ ਇਲਜ਼ਾਮ ਲਾਉਂਦੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਉਹ ਡੇਰਾਬੱਸੀ ਥਾਣੇ ਦੇ ਚੱਕਰ ਕੱਟਦੀ ਰਹੀ ਲੇਕਿਨ ਕਿਸੇ ਨੇ ਸੁਨਵਾਈ ਨਹੀਂ ਕੀਤੀ। 

ਪੀੜਿਤ ਔਰਤ ਨੇ ਇਲਜ਼ਾਮ ਲਾਉਂਦੇ ਕਿਹਾ ਕਿ ਪੁਲਿਸ ਨੇ ਉਸ ਤੋਂ 20 ਹਜ਼ਾਰ ਰੁਪਏ ਪਹਿਲਾਂ ਵੀ ਲਏ ਸਨ। ਉਸਨੇ ਦੱਸਿਆ ਕਿ 20 ਹਜ਼ਾਰ ਉਕਤ ਮਹਿਲਾ ਪੁਲਿਸ ਕਰਮੀ ਉਸਦੇ ਘਰ ਆ ਕੇ ਲੈ ਗਈ ਸੀ ਜਦੋਂ ਉਹ ਘਟਨਾ ਵਾਲੀ ਥਾਂ ਦਾ ਨਕਸ਼ਾ ਬਨਾਉਣ ਲਈ ਉਸਦੇ ਘਰ ਆਈ ਸੀ। ਇਸ ਤੋਂ ਬਾਅਦ 10,000 ਫੇਰ ਲੈ ਗਈ ਜਦੋਂ ਡੀ.ਆਈ.ਜੀ ਕੋਲ ਉਸਦੇ ਮਾਮਲੇ ਦੀ ਰਿਪੋਰਟ ਦਾਖਲ ਕਰਵਾਉਣ ਗਈ ਸੀ। ਪੀੜਤ ਨੇ ਦੱਸਿਆ ਕਿ ਉਕਤ ਮਹਿਲਾ ਪੁਲਿਸ ਕਰਮੀ ਉਸਦੀ ਗੱਡੀ ਵੀ ਮੰਗ ਕੇ ਲੈ ਗਈ ਸੀ।

ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਬੈਠੇ ਗੈਂਗਸਟਰ ਭਾਰਤ ਲਿਆਂਦੇ ਜਾਣਗੇ : ਡੀਜੀਪੀ ਗੌਰਵ ਯਾਦਵ

ਪੀੜਤ ਮੁਤਾਬਕ ਜਦੋਂ ਪੁਲਿਸ ਕਰਮੀ ਉਸਦੇ ਘਰ ਆਈ ਸੀ ਤੇ ਪੈਸੇ ਲੈ ਕੇ ਆਪਣੀ ਜੇਬ ਵਿੱਚ ਪਾਏ ਸੀ, ਉਸ ਸਮੇਂ ਉਸਦੇ ਘਰ ਲਗੇ ਸੀ.ਸੀ.ਟੀ.ਵੀ ਕੈਮਰੇ ਚਾਲੂ ਸਨ, ਜਿਨ੍ਹਾਂ ਵਿੱਚ ਸਾਰੀ ਘਟਨਾ ਕੈਦ ਹੋ ਗਈ, ਇਹ ਕੈਮਰੇ ਉਸਨੇ ਹਾਦਸੇ ਮਗਰੋਂ ਲਾਵਏ ਸਨ। ਇਸ ਮਾਮਲੇ ਦੀ ਉਸ ਵਲੋਂ ਪਹਿਲਾਂ ਡੇਰਾਬੱਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਸ ਵਲੋਂ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ। ਪੀੜਤ ਔਰਤ ਨੇ ਡੇਰਾਬੱਸੀ ਥਾਣਾ ਮੁਖੀ 'ਤੇ ਵੀ ਗੰਭੀਰ ਇਲਜ਼ਾਮ ਲਾਏ ਹਨ।

- PTC NEWS

adv-img
  • Share