Majitha Fake Encounter Update News : 1992 ’ਚ ਫਰਜੀ ਐਨਕਾਉਂਟਰ ਮਾਮਲੇ ’ਚ ਵੱਡੀ ਕਾਰਵਾਈ; 2 ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ
Majitha Fake Encounter Update News : ਸੀ.ਬੀ.ਆਈ ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵੱਲੋਂ 1992 ’ਚ ਥਾਣਾ ਮਜੀਠਾ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਦੋਸ਼ ਹੇਠ ਦੋਸ਼ੀ ਐਲਾਨੇ ਗਏ ਥਾਣੇਦਾਰ ਗੁਰਭਿੰਦਰ ਸਿੰਘ ਅਤੇ ਥਾਣੇਦਾਰ ਪ੍ਰਸ਼ੋਤਮ ਸਿੰਘ ਨੂੰ ਸੁਣਾਈ ਉਮਰ ਕ਼ੈਦ ਦੀ ਸਜ਼ਾ,ਨਾਲ ਨਾਲ ਦੋ ਦੋ ਲੱਖ ਰੁਪਏ ਜ਼ੁਰਮਾਨਾ ਸੁਣਾਇਆ ਗਿਆ ਹੈ।
ਦੱਸ ਦਈਏ ਕਿ 1992 ਵਿੱਚ ਪੰਜਾਬ ਪੁਲੀਸ ਵਲੋਂ ਦੋ ਨੌਜਵਾਨਾਂ ਫੌਜੀ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਇਲ਼ਜ਼ਾਮ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਸਾਬਕਾ ਐਸ.ਪੀ. ਚਮਨ ਲਾਲ ਅਤੇ ਉਸ ਸਮੇਂ ਰਹੇ ਡੀ.ਐਸ.ਪੀ. ਐਸ.ਐਸ.ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ,ਜਦਕਿ ਟਰਾਈਲ ਦੌਰਾਨ ਪੰਜ ਮੁਲਜ਼ਮਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab Farmer Debt : ਸੰਕਟ 'ਚ ਪੰਜਾਬ ਦੀ ਕਿਸਾਨੀ! ਇੱਕ ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਖੇਤੀ ਕਰਜ਼ਾ
- PTC NEWS