Wed, Jun 10, 2026
Whatsapp

CBI Raid on Punjab Vigilance Office Highlights : ਪੰਜਾਬ ਵਿਜੀਲੈਂਸ ਦਫ਼ਤਰ 'ਚ ਭ੍ਰਿਸ਼ਟਾਚਾਰ, 3 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਰਾਘਵ ਗੋਇਲ ਤੇ ਵਿਕਾਸ ਗੋਇਲ

CBI Raid on Punjab Vigilance Office Live Updates : ਕੇਂਦਰੀ ਜਾਂਚ ਏਜੰਸੀ ਵੱਲੋਂ ਦੇਰ ਰਾਤ ਰੇਡ ਕੀਤੇ ਜਾਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਵਿਚੌਲੀਏ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਵਿਜੀਲੈਂਸ ਮੁਖੀ ਸ਼ਰਦ ਸਤਿਆ ਚੌਹਾਨ ਦਾ ਰੀਡਰ ਓਪੀ ਰਾਣਾ ਅਜੇ ਫਰਾਰ ਦੱਸਿਆ ਗਿਆ ਹੈ (ਗ੍ਰਿਫ਼ਤਾਰੀ ਬਾਰੇ ਅਜੇ ਸਪੱਸ਼ਟ ਨਹੀਂ)।

Reported by:  PTC News Desk  Edited by:  KRISHAN KUMAR SHARMA -- May 12th 2026 07:59 AM -- Updated: May 12th 2026 06:54 PM
CBI Raid on Punjab Vigilance Office Highlights : ਪੰਜਾਬ ਵਿਜੀਲੈਂਸ ਦਫ਼ਤਰ 'ਚ ਭ੍ਰਿਸ਼ਟਾਚਾਰ, 3 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਰਾਘਵ ਗੋਇਲ ਤੇ ਵਿਕਾਸ ਗੋਇਲ

CBI Raid on Punjab Vigilance Office Highlights : ਪੰਜਾਬ ਵਿਜੀਲੈਂਸ ਦਫ਼ਤਰ 'ਚ ਭ੍ਰਿਸ਼ਟਾਚਾਰ, 3 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਰਾਘਵ ਗੋਇਲ ਤੇ ਵਿਕਾਸ ਗੋਇਲ

  • 06:54 PM, May 12 2026
    ਵਿਜੀਲੈਂਸ ਅਧਿਕਾਰੀਆਂ ਨਾਲ ਜੁੜਿਆ ਰਿਸ਼ਵਤਖੋਰੀ ਮਾਮਲਾ
    • ਗ੍ਰਿਫਤਾਰ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੀ CBI ਕੋਰਟ ’ਚ ਕੀਤਾ ਪੇਸ਼ 
    • 3 ਦਿਨਾਂ ਲਈ ਪੁਲਿਸ ਰਿਮਾਂਡ ’ਤੇ ਰਾਘਵ ਗੋਇਲ ਤੇ ਵਿਕਾਸ ਗੋਇਲ  
    • ਅਦਾਲਤ ਨੇ ਡਰਾਈਵਰ ਅੰਕਿਤ ਵਧਵਾ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
  • 05:46 PM, May 12 2026
    ਓਪੀ ਰਾਣਾ ਦੀ ਗ੍ਰਿਫਤਾਰੀ ਲਈ ਦਾਖਲ ਕੀਤੀ ਗਈ ਪਟੀਸ਼ਨ


  • 05:43 PM, May 12 2026
    ਮੁਲਜ਼ਮਾਂ ਨੂੰ CBI Court 'ਚ ਕੀਤਾ ਪੇਸ਼

  • 05:43 PM, May 12 2026
    ਵਿਜੀਲੈਂਸ ਅਧਿਕਾਰੀਆਂ ਨਾਲ ਜੁੜਿਆ ਰਿਸ਼ਵਤਖੋਰੀ ਮਾਮਲਾ
    • ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੀ CBI ਕੋਰਟ ’ਚ ਕੀਤਾ ਪੇਸ਼ 
    • ਰਾਘਵ ਗੋਇਲ ਤੇ ਵਿਕਾਸ ਗੋਇਲ ਦਾ CBI ਨੇ 3 ਦਿਨ ਦਾ ਮੰਗਿਆ ਰਿਮਾਂਡ 
    • ਰਾਘਵ ਗੋਇਲ, ਵਿਕਾਸ ਗੋਇਲ ਦਾ CBI ਨੇ ਮੰਗਿਆ 3 ਦਿਨ ਦਾ ਪੁਲਿਸ ਰਿਮਾਂਡ 
    • CBI ਨੇ ਅਦਾਲਤ ਤੋਂ ਡਰਾਈਵਰ ਅੰਕਿਤ ਦੀ ਮੰਗੀ ਨਿਆਇਕ ਹਿਰਾਸਤ 
    • ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਚ ਕੀਤਾ ਪੇਸ਼
  • 05:42 PM, May 12 2026
    ਵਿਜੀਲੈਂਸ ਵਿਭਾਗ ਵਲੋਂ ਕਲੈਰੀਕਲ ਵਿਭਾਗ ਨੂੰ ਕੀਤੀ ਗਈ ਛੁੱਟੀ
    • Adjective ਸਮੇਤ ਬਾਕੀ ਵਿਭਾਗ ਦੇ ਅਧਿਕਾਰੀ ਅਜੇ ਅੰਦਰ ਹੀ ਹੈ 
    • ਸਵੇਰ ਤੋਂ ਕਰੀਬਨ 7 ਵਜੇ ਤੋਂ ਲਗਾਤਾਰ ਚੱਲ ਰਹੀ ਸੀਬੀਆਈ ਦੀ ਰੇਡ
  • 04:00 PM, May 12 2026
    CBI Raid on Punjab Vigilance Office Live : Adv. Arshdeep Singh Kler ਦਾ 'ਆਪ' 'ਤੇ ਵੱਡਾ ਸ਼ਬਦੀ ਹਮਲਾ

  • 03:58 PM, May 12 2026
    Malout ’ਚ BJP ਆਗੂ Raghav Goyal ਦੇ ਘਰ ’ਤੇ CBI ਦੀ Raid, ਕਈ ਦਸਤਾਵੇਜ਼ ਬਰਾਮਦ, ਵੇਖੋ ਤਸਵੀਰਾਂ

  • 03:56 PM, May 12 2026
    CBI Raid on Punjab Vigilance Office Live : ਸੀਬੀਆਈ ਨੇ ਪੰਜਾਬ ਵਿਜੀਲੈਂਸ ਦੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਹੈ।


  • 03:52 PM, May 12 2026
    ਮੇਰੇ ਕੋਲ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ : ਡੀਜੀਪੀ ਵਿਜੀਲੈਂਸ

    CBI Raid on Punjab Vigilance Office Live : DGP Vigilence ਸ਼ਰਦ ਸੱਤਿਆ ਚੌਹਾਨ ਦਾ ਇਸ ਮਾਮਲੇ ਵਿੱਚ ਬਿਆਨ ਸਾਹਮਣੇ ਆਇਆ ਹੈ ਕਿ ਪਤਾ ਲੱਗਿਆ ਹੈ ਕਿ ਸੀਬੀਆਈ ਵੱਲੋਂ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੇਰੇ ਕੋਲ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਬਾਰੇ ਜਾਂਚ ਏਜੰਸੀ ਤੋਂ ਪੁੱਛਣਾ ਪਵੇਗਾ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ, ਅਸੀਂ ਵੀ ਆਪਣਾ ਸਹਿਯੋਗ ਕਰਾਂਗੇ। ਫਿਲਹਾਲ ਜਾਂਚ ਜਾਰੀ ਹੈ।

  • 02:18 PM, May 12 2026
    CBI Raid on Punjab Vigilance Office Live : 3 ਮੁਲਜ਼ਮ ਗ੍ਰਿਫ਼ਤਾਰ, ਸੀਬੀਆਈ ਨੇ ਕੀਤੇ ਵੱਡੇ ਖੁਲਾਸੇ, ਪੜ੍ਹੋ
    • ਸੀਬੀਆਈ ਨੇ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
    • ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਮ 'ਤੇ ਰਿਸ਼ਵਤ ਮੰਗਣ ਨਾਲ ਸਬੰਧਤ ਹੈ।
    • ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੋ ਪ੍ਰਾਈਵੇਟ ਵਿਚੋਲੇ ਅਤੇ ਇੱਕ ਸਹਿਯੋਗੀ ਸ਼ਾਮਲ ਹਨ।
    • ਇਹ ਸ਼ਿਕਾਇਤ ਪੰਜਾਬ ਰਾਜ ਟੈਕਸ ਅਧਿਕਾਰੀ ਨੇ ਦਰਜ ਕਰਵਾਈ ਸੀ।
    • ਡੀਜੀ ਵਿਜੀਲੈਂਸ ਦਫ਼ਤਰ ਵਿੱਚ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਲਈ ਰਿਸ਼ਵਤ ਮੰਗੀ ਗਈ ਸੀ।
    • ਸੀਬੀਆਈ ਦੇ ਅਨੁਸਾਰ, 20 ਲੱਖ ਰੁਪਏ ਦੀ ਮੰਗ ਨੂੰ ਬਾਅਦ ਵਿੱਚ ਘਟਾ ਕੇ 13 ਲੱਖ ਰੁਪਏ ਕਰ ਦਿੱਤਾ ਗਿਆ। ਰਿਸ਼ਵਤ ਦੇ ਨਾਲ ਇੱਕ ਸੈਮਸੰਗ ਗਲੈਕਸੀ ਜ਼ੈੱਡ ਫੋਲਡ7 ਫੋਨ ਵੀ ਮੰਗਿਆ ਗਿਆ।
    • ਜਾਲ ਦੌਰਾਨ, ਮੁਲਜ਼ਮ ਅੰਕਿਤ ਵਧਵਾ ਨੂੰ 13 ਲੱਖ ਰੁਪਏ ਲੈਂਦੇ ਹੋਏ ਫੜਿਆ ਗਿਆ।
    • ਸੀਬੀਆਈ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਬਰਾਮਦ ਕੀਤਾ।
    • ਮੁਲਜ਼ਮ ਰਾਘਵ ਗੋਇਲ, ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਓ.ਪੀ. ਰਾਣਾ ਮੌਕੇ ਤੋਂ ਭੱਜ ਗਏ।
    • ਪਿੱਛਾ ਕਰਨ ਤੋਂ ਬਾਅਦ, ਸੀਬੀਆਈ ਨੇ ਰਾਘਵ ਗੋਇਲ, ਵਿੱਕੀ ਗੋਇਲ ਅਤੇ ਦੋ ਬੰਦੂਕਧਾਰੀਆਂ ਨੂੰ ਪੰਜਾਬ-ਹਰਿਆਣਾ ਸਰਹੱਦ ਨੇੜੇ ਗ੍ਰਿਫ਼ਤਾਰ ਕਰ ਲਿਆ।
    • ਓ.ਪੀ. ਰਾਣਾ ਫਰਾਰ ਹੈ, ਉਸਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
    • ਸੀਬੀਆਈ ਦਾ ਦਾਅਵਾ ਹੈ: ਜਾਂਚ ਨੇ ਸਾਜ਼ਿਸ਼ ਵਿੱਚ ਓ.ਪੀ. ਰਾਣਾ ਦੀ ਸਰਗਰਮ ਭੂਮਿਕਾ ਦਾ ਖੁਲਾਸਾ ਕੀਤਾ ਹੈ। ਖੁਲਾਸਾ ਹੋਇਆ।
    • ਮਲੋਟ ਅਤੇ ਚੰਡੀਗੜ੍ਹ ਵਿੱਚ ਛਾਪੇਮਾਰੀ, 9 ਲੱਖ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਬਰਾਮਦ।
    • ਜਾਂਚ ਵਿੱਚ ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਖੁਲਾਸਾ ਹੋਇਆ ਹੈ।
    • ਪ੍ਰਾਈਵੇਟ ਮੁਲਜ਼ਮਾਂ ਦੇ ਨਾਲ ਪੰਜਾਬ ਪੁਲਿਸ ਦੇ ਏਕੇ-47 ਗੰਨਮੈਨਾਂ ਦੀ ਤਾਇਨਾਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
    • ਸਾਰੇ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
  • 11:18 AM, May 12 2026
    Punjab Vigilance Bureau ’ਤੇ CBI Raid, Bikram Singh Majithia ਨੇ ਘੇਰ ਲਈ AAP !

  • 10:32 AM, May 12 2026
    ਭ੍ਰਿਸ਼ਟਾਚਾਰ ਮਾਮਲੇ ’ਚ Punjab Vigilance Bureau ’ਚ CBI ਰੇਡ, ਰੀਡਰ OP Rana ਕੀਤੇ ਗਏ Detain

  • 10:32 AM, May 12 2026
    CBI ਦੀਆਂ ਟੀਮਾਂ ਵੱਲੋਂ Punjab Vigilance Headquarter 'ਤੇ ਰੇਡ | Punjabi News

  • 10:31 AM, May 12 2026
    "ਚੌਕੀਦਾਰ ਹੀ ਚੋਰ ਨਿਕਲਿਆ", ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਤਿੱਖਾ ਤੰਜ

    CBI Raid on Punjab Vigilance Office Live : ਸੀਬੀਆਈ ਦੀ ਰੇਡ 'ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ (VB) 'ਤੇ ਤਿੱਖਾ ਹਮਲਾ ਕੀਤਾ। ਖਹਿਰਾ ਨੇ ਕਿਹਾ, "ਚੌਕੀਦਾਰ ਹੀ ਚੋਰ ਨਿਕਲਿਆ," ਅਤੇ ਦੋਸ਼ ਲਗਾਇਆ ਕਿ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਵੱਲੋਂ ਵਿਜੀਲੈਂਸ ਬਿਊਰੋ ਵਿਰੁੱਧ ਕਾਰਵਾਈ ਨੇ ਏਜੰਸੀ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

    ਖਹਿਰਾ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਰਿਪੋਰਟ ਕਰਦਾ ਹੈ, ਫਿਰ ਵੀ ਉਹੀ ਏਜੰਸੀ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ 'ਤੇ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਨੇ ਏਜੰਸੀ ਦੀਆਂ ਅੱਜ ਤੱਕ ਦੀਆਂ ਸਾਰੀਆਂ ਭ੍ਰਿਸ਼ਟਾਚਾਰ ਵਿਰੋਧੀ ਜਾਂਚਾਂ 'ਤੇ ਸ਼ੱਕ ਪੈਦਾ ਕਰ ਦਿੱਤਾ ਹੈ।

    ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਵਾਲੀ ਏਜੰਸੀ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਤਾਂ ਆਮ ਲੋਕ ਇਨਸਾਫ ਦੀ ਉਮੀਦ ਕਿਵੇਂ ਕਰ ਸਕਦੇ ਹਨ। ਵਿਜੀਲੈਂਸ ਬਿਊਰੋ ਨੂੰ "ਭ੍ਰਿਸ਼ਟਾਚਾਰ ਦਾ ਅੱਡਾ" ਦੱਸਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਸਥਿਤੀ ਹੈ।

  • 10:27 AM, May 12 2026
    'ਪੰਜਾਬ ਲਈ ਇਹ ਬਹੁਤ ਸ਼ਰਮਨਾਕ ਦਿਨ...'

    CBI Raid on Punjab Vigilance Office Live : ਵਿਜੀਲੈਂਸ ਦਫਤਰ 'ਤੇ ਸੀਬੀਆਈ ਦੀ ਰੇਡ 'ਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਆਪ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੁੱਖ ਮੰਤਰੀ ਖੁਦ ਵਿਜੀਲੈਂਸ ਵਿਭਾਗ ਸੰਭਾਲ ਰਿਹਾ ਹੋਵੇ ਅਤੇ ਪੰਜਾਬ ਵਿਜੀਲੈਂਸ ਹੈੱਡਕੁਆਰਟਰ ‘ਤੇ CBI ਛਾਪਾ ਮਾਰ ਕੇ ਸੀਲ ਕਰੇ।

    ਉਨ੍ਹਾਂ ਕਿਹਾ, ''ਇਹ ਭਗਵੰਤ ਮਾਨ ਸਰਕਾਰ ਦੇ ਸੰਸਥਾਗਤ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਦਾ ਹੈ। ਇਸ ਦੌਰਾਨ ਦਰਜ ਹੋਏ ਸਾਰੇ ਸ਼ੱਕੀ ਵਿਜੀਲੈਂਸ ਕੇਸਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਲਈ ਇਹ ਬਹੁਤ ਸ਼ਰਮਨਾਕ ਦਿਨ ਹੈ।''

  • 09:58 AM, May 12 2026
    ਵਿਚੋਲੀਏ ਤੇ ਓਪੀ ਰਾਣਾ ਦੀ ਦੁਪਹਿਰ ਬਾਅਦ ਅਦਾਲਤ 'ਚ ਹੋਵੇਗੀ ਪੇਸ਼ੀ

    CBI Raid on Punjab Vigilance Office Live : ਸੀਬੀਆਈ ਵੱਲੋਂ ਵਿਜੀਲੈਂਸ ਦਫਤਰ 'ਤੇ ਰੇਡ ਦੌਰਾਨ ਫੜੇ ਗਏ ਮੁਲਜ਼ਮਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਅਦਾਲਤ 'ਚ ਸੀਬੀਆਈ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਜਾ ਸਕਦੇ ਹਨ।

  • 09:31 AM, May 12 2026
    ਸੀਬੀਆਈ ਵੱਲੋਂ ਰੇਡ ਦੌਰਾਨ ਭਾਜਪਾ ਆਗੂ ਤੇ ਘਰੋਂ ਦਸਤਾਵੇਜ਼ ਤੇ ਨਕਦੀ ਬਰਾਮਦ : ਸੂਤਰ

    ਸੀਬੀਆਈ ਵੱਲੋਂ ਸੋਮਵਾਰ ਦੇਰ ਸ਼ਾਮ ਨੂੰ ਵਾਟਰ ਵਰਕਸ ਰੋਡ 'ਤੇ ਡੀਐਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਭਾਜਪਾ ਆਗੂ ਦੇ ਘਰ ਛਾਪੇਮਾਰੀ ਕੀਤੀ। ਟੀਮ ਵੱਲੋਂ ਕਰੀਬ ਰਾਤ 1 ਵਜੇ ਤੱਕ ਘਰ ਅੰਦਰ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ, ਟੀਮ ਆਪਣੇ ਨਾਲ ਕੁਝ ਦਸਤਾਵੇਜ਼ ਤੇ ਨਗਦੀ ਲੈ ਗਈ।

     ਇਹ ਵੀ ਸਾਹਮਣੇ ਆਇਆ ਹੈ ਕਿ ਰੇਡ ਦੌਰਾਨ ਭਾਜਪਾ ਆਗੂ ਤੇ ਉਸ ਦਾ ਪੁੱਤਰ ਘਰ 'ਚ ਮੌਜੂਦ ਨਹੀਂ ਸੀ। ਇਹ ਛਾਪੇਮਾਰੀ FIR ਨੰ. 12/26 ਮਿਤੀ 11.05.2026, PC Act, ਥਾਣਾ ਸੀਬੀਆਈ ਚੰਡੀਗੜ੍ਹ ਨਾਲ ਸਬੰਧਿਤ ਹੈ।

  • 09:28 AM, May 12 2026
    ਗ੍ਰਿਫ਼ਤਾਰ ਵਿਚੋਲੀਏ ਦਾ ਭਾਜਪਾ ਨਾਲ ਸਬੰਧ

    ਵਿਜੀਲੈਂਸ 'ਤੇ ਰੇਡ ਦੇ ਨਾਲ ਹੀ ਸੀਬੀਆਈ ਦੀ ਟੀਮ ਵੱਲੋਂ ਮੁਕਤਸਰ ਵਿਖੇ ਵੀ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਇਥੇ ਗ੍ਰਿਫ਼ਤਾਰ ਕੀਤੇ ਗਏ ਵਿਚੋਲੀਏ ਰਾਘਵ ਗੋਇਲ ਦੇ ਘਰ ਰੇਡ ਕੀਤੀ ਗਈ ਹੈ। ਟੀਮ ਵੱਲੋਂ ਇਥੇ ਲਗਭਗ ਤਿੰਨ ਘੰਟੇ ਤੱਕ ਰੇਡ ਕੀਤੀ ਗਈ।

    ਦੱਸ ਦਈਏ ਕਿ ਸੀਬੀਆਈ ਵੱਲੋਂ ਵਿਜੀਲੈਂਸ ਦਫ਼ਤਰ ਵਿਖੇ ਰੇਡ ਦੌਰਾਨ ਰਾਘਵ ਗੋਇਲ ਤੇ ਉਸ ਦੇ ਪੁੱਤਰ ਵਿਕਾਸ ਗੋਇਲ ਨੂੰ ਵਿਚੋਲੀਏ ਦੀ ਭੂਮਿਕਾ ਨਿਭਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਉ-ਪੁੱਤ ਦੋਵੇਂ ਨਹਿਰੀ ਵਿਭਾਗ ਦੇ ਠੇਕੇ ਲੈਂਦੇ ਹਨ ਅਤੇ ਚੰਡੀਗੜ੍ਹ ਵਿੱਚ ਕਾਫੀ ਪ੍ਰਾਪਰਟੀ ਹੋਣ ਬਾਰੇ ਚਰਚਾ ਹੈ।

  • 09:23 AM, May 12 2026
    ਸੀਬੀਆਈ ਨੇ ਭਾਜਪਾ ਨੇਤਾ ਰਾਘਵ ਗੋਇਲ ਦੇ ਘਰ ਛਾਪਾ ਮਾਰਿਆ

    ਸੀਬੀਆਈ ਦੀ ਇੱਕ ਟੀਮ ਨੇ 11 ਮਈ, 2026 ਨੂੰ ਪੰਜਾਬ ਵਿੱਚ ਮਲੋਟ ਸਥਿਤ ਭਾਜਪਾ ਨੇਤਾ ਰਾਘਵ ਗੋਇਲ ਅਤੇ ਉਨ੍ਹਾਂ ਦੇ ਪਿਤਾ ਵਿਕਾਸ ਗੋਇਲ ਦੇ ਘਰ ਦੀ ਤਲਾਸ਼ੀ ਲਈ। ਇਹ ਜਾਂਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਦਰਜ ਕੀਤੀ ਗਈ ਇੱਕ ਐਫਆਈਆਰ ਨਾਲ ਸਬੰਧਤ ਹੈ। ਰਾਘਵ ਗੋਇਲ ਮਲੋਟ ਵਿੱਚ ਇੱਕ ਪ੍ਰਮੁੱਖ ਭਾਜਪਾ ਸ਼ਖਸੀਅਤ ਹੈ।

  • 09:10 AM, May 12 2026
    ਸੂਤਰਾਂ ਅਨੁਸਾਰ, ਸੀਬੀਆਈ ਵੱਲੋਂ ਵਿਜੀਲੈਂਸ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


  • 09:04 AM, May 12 2026
    ਭਾਜਪਾ ਨੇ ਘੇਰੀ 'ਆਪ' ਸਰਕਾਰ

    CBI Raid on Punjab Vigilance Office Live : ਸੀਬੀਆਈ ਦੀ ਰੇਡ 'ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਬੀਤੀ ਰਾਤ ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ ‘ਤੇ ਕੀਤੀ ਗਈ ਰੇਡ ਤੋਂ ਬਾਅਦ ਅਫ਼ਸਰ ਤਾਂ ਅਫ਼ਸਰ - ਮੰਤਰੀਆਂ ਅਤੇ ਲੀਡਰਾਂ ਵਿੱਚ ਵੀ ਭਗਦੜ ਮਚ ਗਈ।ਆਪਣੇ ਆਪ ਨੂੰ ਬਚਾਉਣ ਦੇ ਰਸਤੇ ਲੱਭਣ ਲੱਗ ਪਏ। ਪਰ ਭ੍ਰਿਸ਼ਟਾਚਾਰੀ ਬਚਣਗੇ ਨਹੀਂ।''

    ਉਨ੍ਹਾਂ ਕਿਹਾ ਕਿ “ਫੜੇ ਸਾਰੇ ਜਾਣਗੇ” ਅਤੇ ਹੁਣ “ਸਭ ਦਾ ਹਿਸਾਬ” ਹੋਣ ਦਾ ਸਮਾਂ ਨੇੜੇ ਆ ਗਿਆ ਹੈ।

  • 08:30 AM, May 12 2026
    CBI ਦੀ Punjab Vigilance ਦੇ ਵੱਡੇ ਅਧਿਕਾਰੀਆਂ ’ਤੇ Raid, ਲੱਖਾਂ ਦੀ ਰਿਸ਼ਵਤ ਦਾ ਮਾਮਲਾ !

    CBI Raid on Punjab Vigilance Office Live : 

  • 08:29 AM, May 12 2026
    ਸੀਬੀਆਈ ਵੱਲੋਂ ਰੇਡ ਅਜੇ ਵੀ ਜਾਰੀ, ਕਈ ਵੱਡੀਆਂ ਮੱਛੀਆਂ ਦੇ ਫਸਣ ਦੀ ਸੰਭਾਵਨਾ

    CBI Raid on Punjab Vigilance Office Live : ਜਾਣਕਾਰੀ ਅਨੁਸਾਰ, ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਵਿਜੀਲੈਂਸ ਦਫਤਰ ਵਿਖੇ ਰੇਡ ਅਜੇ ਵੀ ਜਾਰੀ ਹੈ। ਦਫਤਰ ਦੇ ਬਾਹਰ ਏਜੰਸੀ ਦੀਆਂ ਕਈ ਗੱਡੀਆਂ ਖੜੀਆਂ ਹੋਈਆਂ ਹਨ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਇਸ ਭ੍ਰਿਸ਼ਟਾਚਾਰ ਵਿੱਚ ਕਈ ਹੋਰ ਵੀ ਵੱਡੀਆਂ ਮੱਛੀਆਂ ਦੇ ਸ਼ਿਕੰਜੇ ਵਿੱਚ ਆਉਣ ਦੀ ਸੰਭਾਵਨਾ ਹੈ। ਫਿਲਹਾਲ, ਜਾਂਚ ਜਾਰੀ ਹੈ।

  • 08:25 AM, May 12 2026
    ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾ ਰਿਹਾ ਰਾਘਵ ਗੋਇਲ

    CBI Raid on Punjab Vigilance Office Live : ਸੀਬੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ, ਰੀਡਰ ਓਪੀ ਰਾਣਾ ਅਤੇ ਰਾਘਵ ਗੋਇਲ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

  • 08:23 AM, May 12 2026
    ਸੀਬੀਆਈ ਨੇ ਮੌਕੇ ਤੋਂ 13 ਲੱਖ ਰੁਪਏ ਸਮੇਤ ਰੰਗੇਂ ਹੱਥੀ ਫੜੇ ਮੁਲਜ਼ਮ

    CBI Raid on Punjab Vigilance Office Live : ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਅਤੇ ਵਿਚੋਲਾ, ਰਾਘਵ ਗੋਇਲ, ਕਥਿਤ ਤੌਰ 'ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦੇਬਾਜ਼ੀ ਕਰ ਰਹੇ ਸਨ। ਸੌਦਾ 25 ਲੱਖ ਵਿੱਚ ਸੀ, ਪਰ ਉਹ ਵਿਅਕਤੀ 13 ਲੱਖ ਰੁਪਏ ਲੈ ਕੇ ਆਇਆ, ਜੋ ਕਿ ਬਰਾਮਦ ਕਰ ਲਿਆ ਗਿਆ।

  • 08:19 AM, May 12 2026
    ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਘੇਰੀ 'ਆਪ' ਸਰਕਾਰ

    CBI Raid on Punjab Vigilance Office Live : ਉਧਰ, ਵਿਰੋਧੀਆਂ ਨੇ ਇਸ ਮਾਮਲੇ ਨੂੰ ਲੈ ਕੇ ਆਪ ਸਰਕਾਰ ‘ਤੇ ਤੀਖਾ ਹਮਲਾ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵੱਡੇ ਪੱਧਰ ‘ਤੇ ਪੰਜਾਬ ਸਰਕਾਰ 'ਚ ਫੈਲ ਚੁੱਕਾ ਹੈ ਅਤੇ ਵਿਜ਼ੀਲੈਂਸ ਵਰਗੇ ਸੰਸਥਾਵਾਂ ਵੀ ਸਵਾਲਾਂ ਦੇ ਘੇਰੇ ‘ਚ ਆ ਗਈਆਂ ਹਨ। ਵਿਰੋਧੀ ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਮਲੇ ‘ਤੇ ਜਵਾਬ ਮੰਗਿਆ ਹੈ ਅਤੇ ਨੈਤਿਕ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਹੈ।

    ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੈਂਟਰਲ ਏਜੰਸੀ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ 'ਤੇ ਪੰਜਾਬ ਵਿਜੀਲੈਂਸ ਬਿਊਰੋ ਅਤੇ ਵਿਜੀਲੈਂਸ ਮੁਖੀ ਦੇ ਦਫ਼ਤਰ 'ਤੇ ਛਾਪਾ।

    ???? ਕਥਿਤ 20 ਲੱਖ ਰੁਪਏ ਦਾ ਰਿਸ਼ਵਤਖੋਰੀ ਸੌਦਾ ਜਾਂਚ ਦੇ ਘੇਰੇ ਵਿੱਚ ਹੈ, ਕੇਂਦਰੀ ਏਜੰਸੀ ਨੇ ਕਾਰਵਾਈ ਦੌਰਾਨ ਕਥਿਤ ਤੌਰ 'ਤੇ 13 ਲੱਖ ਰੁਪਏ ਬਰਾਮਦ। 

    ???? ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਪੰਜ ਤਾਰਾ ਹੋਟਲ ਬਾਰੇ ਇੱਕ ਕਥਿਤ ਸੌਦਾ ਹੋਇਆ ਸੀ। ਜਲਦੀ ਹੀ ਹੋਰ ਸਨਸਨੀ ਖੇਜ ਵੇਰਵੇ ਸਾਂਝੇ ਕੀਤੇ ਜਾਣਗੇ।

    ???? ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਨੂੰ ਕਥਿਤ ਤੌਰ 'ਤੇ ਕੇਂਦਰੀ ਏਜੰਸੀ ਨੇ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਨਾਲ ਸੀਬੀਆਈ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਨੈੱਟਵਰਕ ਦੀ ਜਾਂਚ ਇਕਦਮ ਤੇਜ ਕਰ ਦਿੱਤੀ ਹੈ।

    ???? ਪੰਜਾਬ ਵਿਜੀਲੈਂਸ ਦਫ਼ਤਰ 'ਆਪ' ਸਰਕਾਰ ਅਤੇ ਭਗਵੰਤ ਮਾਨ ਅਤੇ ਕੈਪ ਸਿਨ੍ਹਾ ਦੇ ਅਧੀਨ ਕਥਿਤ ਕਰੱਪਸ਼ਨ ਦੇ ਅੱਡੇ ਵਿੱਚ ਬਦਲ ਗਿਆ ਹੈ।

    ???? ਪੰਜਾਬ ਵਿੱਚ ਭ੍ਰਿਸ਼ਟਾਚਾਰ ਹੁਣ ਉੱਪਰ ਤੋਂ ਹੇਠਾਂ ਤੱਕ ਪਰਤ ਦਰ ਪਰਤ ਬੇਨਕਾਬ ਹੋ ਰਿਹਾ ਹੈ।

    ???? ਭਗਵੰਤ ਮਾਨ ਨੂੰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਤੁਰੰਤ ਅਸਤੀਫ਼ਾ ਦੇਵੇ। 

    ???? ਪੰਜਾਬ ਪਾਰਦਰਸ਼ੀ ਸ਼ਾਸਨ ਦਾ ਹੱਕਦਾਰ ਹੈ, ਡਰ, ਡਰਾਉਣ ਅਤੇ ਭ੍ਰਿਸ਼ਟਾਚਾਰ ਦੁਆਰਾ ਸੰਚਾਲਿਤ ਪ੍ਰਸ਼ਾਸਨ ਦਾ ਨਹੀਂ।

  • 08:17 AM, May 12 2026
    ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ, ਕੌਣ-ਕੌਣ ਸ਼ਾਮਲ ?

    CBI Raid on Punjab Vigilance Office Live : CBI ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜ਼ੀਲੈਂਸ ਬਿਊਰੋ ਦੇ ਅੰਦਰ ਹੜਕੰਪ ਵਾਲਾ ਮਾਹੌਲ ਬਣ ਗਿਆ ਹੈ। ਏਜੰਸੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਨੈਟਵਰਕ ਵਿੱਚ ਹੋਰ ਕੌਣ‑ਕੌਣ ਸ਼ਾਮਲ ਸੀ ਅਤੇ ਕਈ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

  • 08:16 AM, May 12 2026
    20 ਲੱਖ ਰੁਪਏ ਰਿਸ਼ਵਤ ਨਾਲ ਜੁੜਿਆ ਮਾਮਲਾ : ਸੂਤਰ

    CBI Raid on Punjab Vigilance Office Live : ਸੂਤਰਾਂ ਅਨੁਸਾਰ ਇਹ ਮਾਮਲਾ ਲਗਭਗ 20 ਲੱਖ ਰੁਪਏ ਦੀ ਰਿਸ਼ਵਤ ਦੇ ਸੌਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜ‑ਸਿਤਾਰਾ ਹੋਟਲ ਨਾਲ ਸਬੰਧਤ ਕਿਸੇ ਮਾਮਲੇ ਵਿੱਚ ਸਮਝੌਤਾ ਅਤੇ ਰਾਹਤ ਦਿਲਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। CBI ਨੂੰ ਲੰਬੇ ਸਮੇਂ ਤੋਂ ਇਸ ਡੀਲ ਬਾਰੇ ਜਾਣਕਾਰੀ ਸੀ ਅਤੇ ਏਜੰਸੀ ਨੇ ਜਾਲ ਬਿਛਾਕੇ ਕਾਰਵਾਈ ਨੂੰ ਅੰਜਾਮ ਦਿੱਤਾ। ਟਰੈਪ ਦੌਰਾਨ ਕਥਿਤ ਤੌਰ ‘ਤੇ 13 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤੇ ਗਏ ਹਨ, ਜਦਕਿ ਰੀਡਰ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

  • 08:13 AM, May 12 2026
    ਵਿਚੌਲੀਏ ਪਿਓ-ਪੁੱਤ ਤੇ ਰੀਡਰ ਗ੍ਰਿਫ਼ਤਾਰ : ਸੂਤਰ

    CBI Raid on Punjab Vigilance Office Live : ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਟੀਮ ਨੇ ਮਲੋਟ ਦੀ ਕ੍ਰਿਸ਼ਨਾ ਕਲੋਨੀ ਵਿੱਚ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਘਰਾਂ 'ਤੇ ਛਾਪਾ ਮਾਰਿਆ। ਬਾਅਦ ਵਿੱਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ 25 ਲੱਖ ਰੁਪਏ ਦੀ ਰਿਸ਼ਵਤ ਮੰਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀਬੀਆਈ ਨੇ ਇਸ ਮਾਮਲੇ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੁਲਿਸ ਟੀਮਾਂ ਦੇਰ ਰਾਤ ਤੱਕ ਮੌਕੇ 'ਤੇ ਮੌਜੂਦ ਰਹੀਆਂ।

  • 08:11 AM, May 12 2026
    CBI Raid on Punjab Vigilance Office : ਸੀਬੀਆਈ ਦੀ ਪੰਜਾਬ ਵਿਜੀਲੈਂਸ ਦਫਤਰ 'ਤੇ ਰੇਡ ਵੇਖੋ ਲਾਈਵ ਤਸਵੀਰਾਂ


CBI Raid on Punjab Vigilance Office Live Updates : ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਤੋਂ ਬਾਅਦ ਪੰਜਾਬ ਵਿੱਚ ਸੀਬੀਆਈ ਨੇ ਵੀ ਦਬਿਸ਼ ਦਿੱਤੀ ਹੈ। ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ 'ਚ ਵੱਡੇ ਭ੍ਰਿਸ਼ਟਾਚਾਰ ਨੂੰ ਲੈ ਕੇ ਰੇਡ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਦੇਰ ਰਾਤ ਰੇਡ ਕੀਤੇ ਜਾਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਵਿਚੌਲੀਏ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਵਿਜੀਲੈਂਸ ਮੁਖੀ ਸ਼ਰਦ ਸਤਿਆ ਚੌਹਾਨ ਦਾ ਰੀਡਰ ਓਪੀ ਰਾਣਾ ਅਜੇ ਫਰਾਰ ਦੱਸਿਆ ਗਿਆ ਹੈ (ਗ੍ਰਿਫ਼ਤਾਰੀ ਬਾਰੇ ਅਜੇ ਸਪੱਸ਼ਟ ਨਹੀਂ)।

ਖਬਰ ਅਪਡੇਟ ਜਾਰੀ...


- PTC NEWS

Electrical Saftey authority

Top News view more...

Latest News view more...

PTC NETWORK
PTC NETWORK