Thu, Apr 25, 2024
Whatsapp

ਕੇਂਦਰੀ ਜੇਲ੍ਹ ਬਠਿੰਡਾ ਮੁੜ ਸੁਰਖੀਆਂ 'ਚ ਆਈ, ਜਾਣੋ ਕਾਰਨ

Written by  Ravinder Singh -- November 01st 2022 11:19 AM -- Updated: November 01st 2022 11:25 AM
ਕੇਂਦਰੀ ਜੇਲ੍ਹ ਬਠਿੰਡਾ ਮੁੜ ਸੁਰਖੀਆਂ 'ਚ ਆਈ, ਜਾਣੋ ਕਾਰਨ

ਕੇਂਦਰੀ ਜੇਲ੍ਹ ਬਠਿੰਡਾ ਮੁੜ ਸੁਰਖੀਆਂ 'ਚ ਆਈ, ਜਾਣੋ ਕਾਰਨ

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਤੋਂ ਸੁਰਖੀਆਂ ਵਿਚ ਆ ਗਈ ਹੈ। ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਦੌਰਾਨ ਇਕ ਹਵਾਲਾਤੀ ਕੋਲੋਂ ਮੋਬਾਈਲ, ਸਿਮ ਅਤੇ ਹੈੱਡਫੋਨ ਬਰਾਮਦ ਹੋਏ ਹਨ।  ਜਾਣਕਾਰੀ ਅਨੁਸਾਰ ਅਧਿਕਾਰੀਆਆਂ ਨੇ ਰਾਤ ਸਮੇਂ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਧਾਰਾ-302 ਵਿਚ ਬੰਦ ਹਵਾਲਾਤੀ ਸਾਵਨ ਅਸੀਸ ਜੋ ਕਿ ਵਾਸੀ ਘੁਗਿਆਣਵੀ ਜ਼ਿਲ੍ਹਾ ਝੱਜਰ (ਹਰਿਆਣਾ) ਦਾ ਰਹਿਣ ਵਾਲਾ ਹੈ, ਕੋਲੋਂ ਇਕ ਸੈਮਸੰਗ ਦਾ ਕੀ ਬੋਰਡ ਵਾਲਾ ਮੋਬਾਈਲ ਸਿਮ ਅਤੇ ਹੈੱਡਫੋਨ ਬਰਾਮਦ ਹੋਏ ਹਨ।



ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਬਾਰੀਕੀ ਨਾਲ ਜੇਲ੍ਹ ਦੀ ਤਲਾਸ਼ੀ ਲਈ ਗਈ। ਸਹਾਇਕ ਸੁਪਰਡੈਂਟ ਜੇਲ੍ਹ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਰਾਤ ਸਾਢੇ 10 ਵਜੇ ਅਚਨਚੇਤ ਕੈਦੀ ਬਲਾਕ 4 ਦੀ ਬੈਰਕ ਨੰਬਰ ਇਕ ਦੀ ਤਲਾਸ਼ੀ ਲਈ ਤਾਂ ਸਾਵਣ ਅਸੀਸ ਜੋ ਕੇ ਘੁਗਿਆਣਵੀ ਜ਼ਿਲ੍ਹਾ ਝੱਜਰ (ਹਰਿਆਣਾ) ਦਾ ਰਹਿਣ ਵਾਲਾ ਹੈ ਨੇ ਟੁਆਇਲਟ ਸੀਟ 'ਚ ਇਕ ਸੈਮਸੰਗ ਨੀਲੇ ਰੰਗ ਦਾ ਕੀ ਬੋਰਡ ਵਾਲਾ ਮੋਬਾਈਲ, ਸਿਮ ਅਤੇ ਹੈੱਡਫੋਨ ਲੁਕੋ ਕੇ ਰੱਖੇ ਹੋਏ ਸਨ। ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕਰ ਲਏ ਗਏ ਹਨ। ਹਵਾਲਾਤੀ ਸਾਵਨ ਅਸ਼ੀਸ਼ ਉਤੇ ਕਾਰਵਾਈ ਲਈ ਥਾਣਾ ਕੈਂਟ ਨੂੰ ਪੱਤਰ ਲਿਖ ਕੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਥਾਣਾ ਕੈਂਟ ਵਿਖੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ। ਮੋਬਾਈਲ ਮਿਲਣਾ, ਵੀਡੀਓ ਵਾਇਰਲ ਹੋਣਾ ਤੇ ਪਿਛਲੀ ਦਿਨੀਂ  ਇਕ ਜ਼ਿਲ੍ਹੇ ਦੀ ਜੇਲ੍ਹ ਵਿਚ ਨਸ਼ਾ ਕਰਦੇ ਹੋਏ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਸਥਿਤ ਫੈਕਟਰੀ 'ਚ ਗੈਸ ਲੀਕ, ਮਜ਼ਦੂਰਾਂ ਸਣੇ ਨੇੜਲੇ ਸਕੂਲ ਦੇ ਬੱਚੇ ਹੋਏ ਬੇਹੋਸ਼

- PTC NEWS

Top News view more...

Latest News view more...