Advertisment

ਨਸ਼ੇ ਦੇ ਦੈਂਤ ਨੇ ਨਿਗਲਿਆ ਚੰਡੀਗੜ੍ਹ ਦਾ ਨੌਜਵਾਨ, ਛੇ ਖ਼ਿਲਾਫ਼ ਮਾਮਲਾ ਦਰਜ

author-image
Ravinder Singh
New Update
ਨਸ਼ੇ ਦੇ ਦੈਂਤ ਨੇ ਨਿਗਲਿਆ ਚੰਡੀਗੜ੍ਹ ਦਾ ਨੌਜਵਾਨ, ਛੇ ਖ਼ਿਲਾਫ਼ ਮਾਮਲਾ ਦਰਜ
Advertisment

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਟਾਂਡਾ 'ਚ ਚਿੱਟੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਕਾਰਵਾਈ ਕਰਦੇ ਹੋਏ ਟਾਂਡਾ ਪੁਲਿਸ ਨੇ ਛੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਟਾਂਡਾ ਉੜਮੁੜ 'ਚ ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੀ ਚੰਡੀਗੜ੍ਹ ਕਲੋਨੀ ਇਲਾਕੇ ਵਿਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।

Advertisment



ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ 'ਚ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਅਜੇ ਪੁਲਿਸ ਇਸ ਮਾਮਲੇ ਸਬੰਧੀ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਮੌਤ ਨੇ ਪੁਲਿਸ ਦੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਨਸ਼ੇ ਦੀ ਭੇਟ ਚੜ੍ਹੇ ਨੌਵਜਾਨ ਦੀ ਪਛਾਣ ਹਰਜੀਤ ਸਿੰਘ ਵਾਸੀ ਢਡਿਆਲਾ ਦੇ ਰੂਪ ਵਿਚ ਹੋਈ ਹੈ, ਜਿਸ ਦੀ ਲਾਸ਼ ਚੰਡੀਗੜ੍ਹ ਕਲੋਨੀ ਰੇਲਵੇ ਲਾਈਨ ਦੇ ਨੇੜਿਓਂ ਬਰਾਮਦ ਹੋਈ। ਮ੍ਰਿਤਕ ਹਰਜੀਤ ਸਿੰਘ ਆਪਣੇ ਪਰਿਵਾਰ 'ਚ ਛੇ ਸਾਲ ਦੀ ਬੇਟੀ ਤੇ ਅਪਾਹਿਜ ਪਤਨੀ ਨੂੰ ਛੱਡ ਗਿਆ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਸ਼ਰੀਕੇ ਵਿਚ ਲੱਗਦੇ ਭਤੀਜੇ ਇੰਦਰ ਗੋਪਾਲ ਸਿੰਘ ਦੇ ਬਿਆਨ ਦੇ ਆਧਾਰ ਉਤੇ ਨਸ਼ਾ ਵੇਚਣ ਵਾਲੇ ਅਤੇ ਉਸਦੇ ਚਾਚੇ ਦੀ ਮੌਤ ਦਾ ਕਾਰਨ ਬਣਨ ਵਾਲੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸੱਦੀ ਪੁਸ਼ਪਾ ਦੀ ਨੂੰਹ ਵਾਸੀ ਚੰਡੀਗੜ੍ਹ ਕਲੋਨੀ, ਰਾਣੀ ਪਤਨੀ ਸਨੀ ਵਾਸੀ ਬਸਤੀ ਸਾਂਸੀਆਂ, ਰਾਣੋ ਪਤਨੀ ਰਾਜਾ, ਸਨੀ ਪੁੱਤਰ ਰਾਜਾ, ਨਿੱਕੀ ਪਤਨੀ ਲਾਲ ਤੇ ਸਨੀ ਪੁੱਤਰ ਮੰਗਤ ਰਾਮ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ।



ਇਹ ਵੀ ਪੜ੍ਹੋ : ਸਹੁਰੇ ਘਰ ਪਤਨੀ ਨੂੰ ਲੈਣ ਆਏ ਸਖ਼ਸ਼ ਨੇ ਝਗੜੇ ਮਗਰੋਂ ਸਾਢੂ ਨੂੰ ਮਾਰੀ ਗੋਲ਼ੀ, ਮੌਤ

ਮ੍ਰਿਤਕ ਦੀ ਭੈਣ ਪ੍ਰਵੀਨ ਰਾਣੀ ਨੇ ਕਿਹਾ ਕਿ ਉਸ ਦਾ ਭਰਾ ਰੋਟੀ ਖਾ ਕੇ ਘਰੋਂ ਬਾਹਰ ਗਿਆ ਸੀ ਪਰ ਉਸ ਦੀ ਮੌਤ ਕਿਵੇਂ ਹੋਈ ਜਾਂਚ ਕੀਤੀ ਜਾਵੇ ਤੇ ਸਰਕਾਰ ਨੂੰ ਚਾਹੀਦਾ ਨਸ਼ਿਆਂ ਉਤੇ ਲਗਾਮ ਲਾਵੇ। ਘਰਾਂ ਦੇ ਘਰ ਚਿੱਟੇ ਦੀ ਭੇਟ ਚੜ੍ਹ ਗਏ ਹਨ। ਟਾਂਡਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਨਸ਼ੇ ਦੇ ਛੇ ਸੌਦਾਗਰ ਤੇ 304 ਅਧੀਨ ਮਾਮਲਾ ਦਰਜ ਕੀਤਾ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

- PTC NEWS
chandigarh overdose youthdeath
Advertisment

Stay updated with the latest news headlines.

Follow us:
Advertisment