Mon, Feb 6, 2023
Whatsapp

ਜੱਚਾ-ਬੱਚਾ ਵਾਰਡ 'ਚੋਂ ਬੱਚਾ ਚੋਰੀ, ਘਟਨਾ ਸੀਸੀਟੀਵੀ 'ਚ ਕੈਦ

Written by  Pardeep Singh -- December 04th 2022 06:23 PM
ਜੱਚਾ-ਬੱਚਾ ਵਾਰਡ 'ਚੋਂ ਬੱਚਾ ਚੋਰੀ, ਘਟਨਾ ਸੀਸੀਟੀਵੀ 'ਚ ਕੈਦ

ਜੱਚਾ-ਬੱਚਾ ਵਾਰਡ 'ਚੋਂ ਬੱਚਾ ਚੋਰੀ, ਘਟਨਾ ਸੀਸੀਟੀਵੀ 'ਚ ਕੈਦ

ਬਠਿੰਡਾ : ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ 4 ਦਿਨਾਂ ਦਾ ਬੱਚਾ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਬੱਚਾ ਚੋਰੀ ਹੋਣ ਨਾਲ ਜਿਥੇ ਮਾਪਿਆਂ ਦਾ ਬੁਰਾ ਹਾਲ ਓਥੇ ਹੀ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜਦੋਂ ਕਿ ਬਠਿੰਡਾ ਪੁਲੀਸ ਨੇ CCTV ਕੈਮਰੇ ਦੀ ਫੁਟੇਜ ਲੈ ਕੇ ਬੱਚਾ ਚੁੱਕਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਸਿਵਲ ਹਸਪਤਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਬਠਿੰਡਾ ਦੇ ਇੱਕ ਪਰਿਵਾਰ ਦਾ ਚਾਰ ਦਿਨਾ ਦਾ ਬਚਾਅ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ ਚੋਰੀ ਕਰ ਲਿਆ ਗਿਆ। ਚੋਰੀ ਕਰਨ ਵਾਲੀਆਂ ਔਰਤਾਂ ਨਰਸ ਦੇ ਲਿਬਾਸ ਵਿੱਚ ਆਈਆਂ ਸਨ।


ਬੱਚੇ ਦੇ ਪਿਤਾ ਪਰਮੋਦ ਕੁਮਾਰ ਨੇ ਦੱਸਿਆ ਕਿ  ਸਿਵਲ ਹਸਪਤਾਲ ਸਜੇਰੀਅਨ ਅਪਰੇਸ਼ਨ ਨਾਲ ਬੱਚਾ ਹੋਇਆ ਸੀ, ਅੱਜ ਦੁਪਹਿਰ ਸਮੇਂ ਦੋ ਔਰਤਾਂ ਆਈਆਂ ਜਿਨ੍ਹਾਂ ਵਿੱਚੋਂ ਇੱਕ ਦੇ ਨਰਸ ਦਾ ਲਿਬਾਸ ਪਾਇਆ ਹੋਇਆ ਸੀ, ਜੋ ਬੱਚੇ ਨੂੰ ਟਿੱਕਾ ਲਗਾਉਣ ਦੇ ਬਹਾਨੇ ਲੈ ਗਈਆਂ।

ਉਧਰ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਨੂੰ ਇਸ ਮਾਮਲੇ ਦਾ ਪਤਾ ਲੱਗਦਿਆਂ ਉਨ੍ਹਾਂ ਨੂੰ ਵੇਖ ਹੱਥਾਂ ਪੈਰਾਂ ਦੀ ਪੈ ਗਈ, ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਤਾ ਲੱਗਦੇ ਹੀ ਇਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।

ਪੁਲਿਸ ਨੇ ਦੋ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰਕੇ ਮੁਲਜ਼ਮ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ  ਪੁਲਿਸ ਅਧਿਕਾਰੀ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ, ਇਸ ਪਰਿਵਾਰ ਦੇ ਘਰ ਦੋ ਬੱਚੇ ਸਨ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਹੁਣ ਤੀਜਾ ਬੱਚਾ 1 ਦਸੰਬਰ ਨੂੰ ਹੋਇਆ ਸੀ, ਦੋ ਔਰਤਾਂ ਬੱਚੇ ਨੂੰ ਚੁੱਕ ਕੇ ਲੈ ਗਈਆਂ ਹਨ ਜਿਨ੍ਹਾਂ ਦੀ ਸੀਸੀਟੀਵੀ ਇਕੱਠੀ ਕਰਕੇ ਉਹ ਫੋਟੋਗਰਾਫੀ ਕਰਵਾਈ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।

- PTC NEWS

adv-img

Top News view more...

Latest News view more...