Trade War : ਚੀਨ ਦਾ ਟਰੰਪ ਨੂੰ ਮੋੜਵਾਂ ਜਵਾਬ ! ਕੋਲੇ ਤੇ ਕੱਚੇ ਤੇਲ ਸਮੇਤ ਅਮਰੀਕੀ ਉਤਪਾਦਾਂ 'ਤੇ ਲਾਇਆ 15 ਫ਼ੀਸਦੀ ਟੈਰਿਫ਼
China impose 15 percent Tarrif on America : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਟੈਰਿਫ ਨੂੰ ਲੈ ਕੇ ਪੂਰੀ ਦੁਨੀਆ 'ਚ ਹੰਗਾਮਾ ਮਚਿਆ ਹੋਇਆ ਹੈ। ਟਰੰਪ ਨੇ ਚੀਨ ਤੋਂ ਅਮਰੀਕਾ ਜਾਣ ਵਾਲੇ ਸਮਾਨ 'ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਫਿਰ ਚੀਨ ਨੇ ਵੀ ਅਮਰੀਕਾ ਨੂੰ ਜਵਾਬ ਦੇਣ ਦਾ ਫੈਸਲਾ ਕੀਤਾ। ਇਸ ਦਾ ਨਤੀਜਾ ਹੈ ਕਿ ਹੁਣ ਚੀਨ ਨੇ ਅਮਰੀਕਾ ਤੋਂ ਆਯਾਤ ਅਤੇ ਚੀਨ (US-China Trade War) ਆਉਣ ਵਾਲੇ ਸਮਾਨ 'ਤੇ ਟੈਰਿਫ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਕੋਲਾ ਅਤੇ ਕੱਚੇ ਤੇਲ ਸਮੇਤ ਕਈ ਅਮਰੀਕੀ ਉਤਪਾਦਾਂ 'ਤੇ 15 ਫੀਸਦੀ ਟੈਰਿਫ ਲਗਾਇਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ (1 ਫਰਵਰੀ) ਨੂੰ ਮੈਕਸੀਕੋ ਤੋਂ ਆਉਣ ਵਾਲੇ ਸਮਾਨ 'ਤੇ 25% ਟੈਰਿਫ ਲਗਾਉਣ ਦੇ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਕੈਨੇਡਾ ਤੋਂ ਆਉਣ ਵਾਲੇ ਸਮਾਨ 'ਤੇ 25% ਟੈਰਿਫ ਵੀ ਲਗਾਇਆ ਗਿਆ ਹੈ, ਪਰ ਕੈਨੇਡੀਅਨ ਊਰਜਾ ਸਰੋਤਾਂ 'ਤੇ ਸਿਰਫ 10% ਟੈਰਿਫ ਲਗਾਇਆ ਜਾਵੇਗਾ।
ਚੀਨ ਨੇ ਅਮਰੀਕੀ ਕੋਲੇ 'ਤੇ 15 ਫੀਸਦੀ ਟੈਰਿਫ ਦਾ ਐਲਾਨ ਕੀਤਾ, ਜਦਕਿ ਐਲਐਨਜੀ ਉਤਪਾਦਾਂ 'ਤੇ 15 ਫੀਸਦੀ ਅਤੇ ਅਮਰੀਕੀ ਕੱਚੇ ਤੇਲ ਤੇ ਹੋਰ ਉਤਪਾਦਾਂ 'ਤੇ 10 ਟੈਰਿਫ ਲਾਇਆ ਗਿਆ ਹੈ।
ਇਸ ਆਦੇਸ਼ ਵਿੱਚ ਚੀਨ ਤੋਂ ਦਰਾਮਦ 'ਤੇ ਵੀ 10 ਫੀਸਦੀ ਟੈਰਿਫ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਚੀਨ ਨੇ ਵਿਸ਼ਵ ਵਪਾਰ ਸੰਗਠਨ 'ਚ ਮਾਮਲਾ ਦਰਜ ਕਰਨ ਦੀ ਗੱਲ ਕਹੀ। ਰਿਪਬਲਿਕਨ ਨੇਤਾ ਨੇ ਟੈਰਿਫ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਆਧਾਰ ਬਣਾਇਆ ਸੀ। ਜਵਾਬ ਵਿੱਚ, ਕੈਨੇਡਾ ਅਤੇ ਮੈਕਸੀਕੋ ਨੇ ਕਿਹਾ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਹੈ।
- PTC NEWS