Advertisment

ਕਾਂਗਰਸੀ ਆਗੂਆਂ ਨੇ ਪਾਸਪੋਰਟ ਦਫ਼ਤਰ ਅੱਗੇ ਲਗਾਇਆ ਧਰਨਾ, ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਕਰਨ ਦੀ ਦਿੱਤੀ ਚਿਤਾਵਨੀ

author-image
Ravinder Singh
Updated On
New Update
ਕਾਂਗਰਸੀ ਆਗੂਆਂ ਨੇ ਪਾਸਪੋਰਟ ਦਫ਼ਤਰ ਅੱਗੇ ਲਗਾਇਆ ਧਰਨਾ
Advertisment

ਅੰਮ੍ਰਿਤਸਰ : ਗੁਰਜੀਤ ਔਜਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ  ਖੇਤਰੀ ਪਾਸਪੋਰਟ ਦਫਤਰ ਦੇ ਬਾਹਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਪਾਸਪੋਰਟ ਅਫਸਰ ਰਿਸ਼ਵਤਖੋਰੀ ਦੇ ਗੰਭੀਰ ਇਲਜ਼ਾਮ ਲਗਾ।

Advertisment



ਇਸ ਧਰਨੇ ਦੀ ਅਗਵਾਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਪੈਸੇ ਲੈਣ ਲਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਖੇਤਰੀ ਪਾਸਪੋਰਟ ਅਧਿਕਾਰੀ ਤਾਨਾਸ਼ਾਹ ਵਰਗਾ ਸਲੂਕ ਕਰ ਰਿਹਾ ਹੈ। ਉਨ੍ਹਾਂ ਦੇ ਇਸ ਰਵੱਈਏ ਕਾਰਨ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : IAS ਅਧਿਕਾਰੀ ਅਜੋਏ ਸ਼ਰਮਾ ਵਿਵਾਦ : ਮਹਿਲਾ ਅਧਿਕਾਰੀ ਨੂੰ VRS ਲੈਣ ਪਿਛੋਂ ਦੂਜੇ ਦਿਨ ਠੇਕੇ 'ਤੇ ਦਿੱਤੀ ਨੌਕਰੀ

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਖੇਤਰੀ ਪਾਸਪੋਰਟ ਦਫਤਰ ਵਿਚ 8 ਜ਼ਿਲ੍ਹਿਆਂ ਦੇ ਲੋਕ ਪਾਸਪੋਰਟ ਬਣਾਉਣ ਲਈ ਆਉਂਦੇ ਹਨ ਪਰ ਉਨ੍ਹਾਂ ਨੂੰ ਖੱਜਲ-ਖੁਆਰੀ ਅਤੇ ਜ਼ਲੀਲ ਕੀਤਾ ਜਾਂਦਾ ਹੈ। ਕਾਂਗਰਸੀ ਆਗੂਆਂ ਨੇ ਪਰਿਵਿਲੇਜ ਮੋਸ਼ਨ ਲਿਆਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ। ਜੇ ਪਾਸਪੋਰਟ ਦਫਤਰ ਦੇ ਸਟਾਫ ਦੇ ਰਵੱਈਏ ਵਿਚ ਸੁਧਾਰ ਨਾ ਹੋਇਆ ਤਾਂ ਮੁੜ ਧਰਨਾ ਲਗਾਉਣਗੇ।

- PTC NEWS
protest mp-gurjeet-aujla passport-office
Advertisment

Stay updated with the latest news headlines.

Follow us:
Advertisment