Advertisment

ਸਿੱਧ ਮੂਸੇਵਾਲਾ ਦੇ ਨਵੇਂ ਗੀਤ 'ਚ 'ਮੁਹੰਮਦ' ਸ਼ਬਦ 'ਤੇ ਵਿਵਾਦ, ਪਿਤਾ ਨੇ ਦਿੱਤਾ ਸਪੱਸ਼ਟੀਕਰਨ

author-image
Pardeep Singh
Updated On
New Update
ਸਿੱਧ ਮੂਸੇਵਾਲਾ ਦੇ ਨਵੇਂ ਗੀਤ 'ਚ 'ਮੁਹੰਮਦ' ਸ਼ਬਦ 'ਤੇ ਵਿਵਾਦ, ਪਿਤਾ ਨੇ ਦਿੱਤਾ ਸਪੱਸ਼ਟੀਕਰਨ
Advertisment

 ਲੁਧਿਆਣਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ  ਨਵੇਂ ਗੀਤ ਨਾਲ ਇਕ ਵਿਵਾਦ ਜੁੜ ਗਿਆ ਹੈ। ਹਰੀ ਸਿੰਘ ਨਲੁਆ 'ਤੇ ਗਾਈ ਵਾਰ 'ਚ 'ਮੁਹੰਮਦ' ਸ਼ਬਦ ਦਾ ਜ਼ਿਕਰ ਹੋਣ 'ਤੇ ਮੁਸਲਿਮ ਭਾਈਚਾਰੇ 'ਚ ਰੋਸ ਹੈ। ਇਸ 'ਤੇ ਸਵਾਲ ਚੁੱਕਦਿਆ ਸ਼ਾਹੀ ਇਮਾਮ ਪਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਸ਼ਾਹੀ ਇਮਾਮ ਨੇ ਵੀਡੀਓ ਵੀ ਜਾਰੀ ਕੀਤੀ ਸੀ।

Advertisment



 ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਪਸ਼ਟੀਕਰਨ ਦਿੰਦੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ 'ਚ ਕੁਝ ਗ਼ਲਤ ਨਹੀਂ ਬੋਲਿਆ ਗਿਆ ਹੈ। ਇਹ ਗੀਤ ਵਿੱਚ ਹਰੀ ਸਿੰਘ ਨਲੂਆ ਦੀ ਮੁਹੰਮਦ ਖ਼ਾਨ ਤੇ ਉਸ ਦੇ ਪੰਜ ਪੁੱਤਰਾਂ ਨਾਲ ਹੋਈ ਜੰਗ ਬਾਰੇ ਵਰਨਣ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਾਡੇ ਲਈ ਸਨਮਾਨਯੋਗ ਹਨ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਐਸਵਾਈਐਲ'(SYL) ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ। ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਹਾਲਾਂਕਿ ਬਾਅਦ ਵਿੱਚ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਸਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਸਿੱਖ ਯੋਧੇ ਹਰੀ ਸਿੰਘ ਨਲੂਆ  ਦੀ ਯਾਦ ਵਿੱਚ ਸਿੱਧੂ ਮੂਸੇਵਾਲਾ ਵਾਰ ਗੀਤ ਨੇ ਇਕ ਘੰਟੇ ਵਿੱਚ 2M ਦਾ ਅੰਕੜਾ ਪਾਰ ਕੀਤਾ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪੇਸ਼ ਕੀਤਾ ਗਿਆ ਗੀਤ ਸਿੱਖ ਬਹਾਦਰੀ ਅਤੇ ਮਹਾਨ ਸਿੱਖ ਯੋਧੇ ਹਰੀ ਸਿੰਘ ਨਲੂਆ ਨੂੰ ਸਮਰਪਿਤ ਹੈ। 

ਇਹ ਵੀ ਪੜ੍ਹੋ: ਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ

- PTC NEWS
latest-news poster-controversy siddh-moosewala
Advertisment

Stay updated with the latest news headlines.

Follow us:
Advertisment