Tue, Nov 18, 2025
Whatsapp

Cough Syrup ਕੰਪਨੀ ਦਾ ਮਾਲਕ ਰੰਗਨਾਥਨ ਗ੍ਰਿਫ਼ਤਾਰ , ਕੋਲਡਰਿਫ ਨਾਲ 20 ਤੋਂ ਵੱਧ ਬੱਚਿਆਂ ਦੀ ਹੋਈ ਸੀ ਮੌਤ

Cough syrup deaths : ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਦਰਜਨਾਂ ਬੱਚਿਆਂ ਦੀ ਮੌਤ ਨਾਲ ਜੁੜੀ ਮਿਲਾਵਟੀ ਕੋਲਡਰਿਫ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਦੇ ਮਾਲਕ ਰੰਗਨਾਥਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕੰਪਨੀ ਦਾ ਨਾਮ ਸ਼੍ਰੀਸਨ ਫਾਰਮਾ ਹੈ। ਪੁਲਿਸ ਦੇ ਅਨੁਸਾਰ ਫਾਰਮਾ ਕੰਪਨੀ ਦੇ ਮਾਲਕ ਨੂੰ ਕੱਲ੍ਹ ਰਾਤ ਚੇਨਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਲਿਜਾਇਆ ਜਾਵੇਗਾ

Reported by:  PTC News Desk  Edited by:  Shanker Badra -- October 09th 2025 09:15 AM -- Updated: October 09th 2025 09:17 AM
Cough Syrup ਕੰਪਨੀ ਦਾ ਮਾਲਕ ਰੰਗਨਾਥਨ ਗ੍ਰਿਫ਼ਤਾਰ , ਕੋਲਡਰਿਫ ਨਾਲ 20 ਤੋਂ ਵੱਧ ਬੱਚਿਆਂ ਦੀ ਹੋਈ ਸੀ ਮੌਤ

Cough Syrup ਕੰਪਨੀ ਦਾ ਮਾਲਕ ਰੰਗਨਾਥਨ ਗ੍ਰਿਫ਼ਤਾਰ , ਕੋਲਡਰਿਫ ਨਾਲ 20 ਤੋਂ ਵੱਧ ਬੱਚਿਆਂ ਦੀ ਹੋਈ ਸੀ ਮੌਤ

Cough syrup deaths : ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਦਰਜਨਾਂ ਬੱਚਿਆਂ ਦੀ ਮੌਤ ਨਾਲ ਜੁੜੀ ਮਿਲਾਵਟੀ ਕੋਲਡਰਿਫ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਦੇ ਮਾਲਕ ਰੰਗਨਾਥਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕੰਪਨੀ ਦਾ ਨਾਮ ਸ਼੍ਰੀਸਨ ਫਾਰਮਾ ਹੈ। ਪੁਲਿਸ ਦੇ ਅਨੁਸਾਰ ਫਾਰਮਾ ਕੰਪਨੀ ਦੇ ਮਾਲਕ ਨੂੰ ਕੱਲ੍ਹ ਰਾਤ ਚੇਨਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਲਿਜਾਇਆ ਜਾਵੇਗਾ, ਜਿੱਥੇ ਜ਼ਿਆਦਾਤਰ ਮੌਤਾਂ ਹੋਈਆਂ ਹਨ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਮੱਧ ਪ੍ਰਦੇਸ਼ ਪੁਲਿਸ ਦੁਆਰਾ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਇਹ ਗ੍ਰਿਫ਼ਤਾਰੀ ਹੋਈ।

ਕੰਪਨੀ ਵਿਰੁੱਧ ਪਹਿਲਾਂ ਹੀ ਇੱਕ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਮੱਧ ਪ੍ਰਦੇਸ਼ ਪੁਲਿਸ ਰਾਜ ਵਿੱਚ ਜ਼ਹਿਰੀਲੀ ਦਵਾਈ ਪੀਣ ਨਾਲ ਘੱਟੋ-ਘੱਟ 20 ਬੱਚਿਆਂ ਦੀ ਮੌਤ ਦੇ ਸਬੰਧ ਵਿੱਚ ਉਸ ਦੀ ਭਾਲ ਕਰ ਰਹੀ ਸੀ। ਉਸਦੀ ਗ੍ਰਿਫ਼ਤਾਰੀ ਲਈ 20,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।


ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਇਸ ਦਵਾਈ ਕਾਰਨ ਕੁਝ ਮੌਤਾਂ ਹੋਈਆਂ ਹਨ। ਕੋਲਡਰਿਫ ਦਵਾਈ ਪੀਣ ਤੋਂ ਬਾਅਦ ਬੱਚਿਆਂ ਨੂੰ ਕਿਡਨੀ 'ਚ ਇੰਨਫੈਕਸ਼ਨ ਹੋ ਗਈ। ਕੋਲਡਰਿਫ ਬਾਰੇ ਕਿਹਾ ਜਾਂਦਾ ਹੈ ਕਿ ਇਹ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਦੇ ਲੱਛਣਾਂ, ਜਿਵੇਂ ਕਿ ਵਗਦਾ ਨੱਕ, ਛਿੱਕ, ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚੋਂ ਪਾਣੀ ਆਉਣ ਦੇ ਇਲਾਜ ਲਈ ਦਿਤੀ ਜਾਣ ਵਾਲੀ ਦਵਾਈ  ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਤਾਮਿਲਨਾਡੂ ਦੇ ਅਧਿਕਾਰੀਆਂ ਨੇ ਦਵਾਈ ਦੇ ਨਮੂਨਿਆਂ ਵਿੱਚ ਡਾਈਥਾਈਲੀਨ ਗਲਾਈਕੋਲ, ਇੱਕ ਜ਼ਹਿਰੀਲਾ ਅਤੇ ਨੁਕਸਾਨਦੇਹ ਪਦਾਰਥ ਲੱਭਣ ਤੋਂ ਬਾਅਦ ਦਵਾਈ ਨੂੰ ਮਿਲਾਵਟੀ ਘੋਸ਼ਿਤ ਕਰ ਦਿੱਤਾ ਸੀ।

 ਇੱਕ ਮਹੀਨੇ ਵਿੱਚ 20 ਬੱਚਿਆਂ ਦੀ ਮੌਤ

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਨੂੰ ਦੱਸਿਆ ਕਿ ਪਿਛਲੇ ਮਹੀਨੇ 20 ਬੱਚਿਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜ ਸਾਲ ਤੋਂ ਘੱਟ ਉਮਰ ਦੇ ਸਨ, ਜੋ ਗੁਰਦੇ ਫੇਲ੍ਹ ਹੋਣ ਤੋਂ ਪੀੜਤ ਸਨ। ਇਹ ਬੱਚੇ ਛਿੰਦਵਾੜਾ, ਪੰਧੁਰਨਾ ਅਤੇ ਬੈਤੂਲ ਜ਼ਿਲ੍ਹਿਆਂ ਦੇ ਵਸਨੀਕ ਸਨ।

- PTC NEWS

Top News view more...

Latest News view more...

PTC NETWORK
PTC NETWORK