Cylinder Blast: ਰੋਟੀ ਬਣਾਉਂਦੇ ਹੋਏ ਫੱਟਿਆ ਸਿਲੰਡਰ, ਪਤੀ-ਪਤਨੀ ਸਣੇ ਬੱਚਿਆ ਦੀ ਹੋਈ ਮੌਤ
Haryana Cylinder Blast: ਪਾਣੀਪਤ ਜ਼ਿਲ੍ਹੇ ਦੇ ਤਹਿਸੀਲ ਕੈਂਪ ਇਲਾਕੇ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ’ਚ ਸਿਲੰਡਰ ਕਾਰਨ ਧਮਾਕਾ ਹੋਇਆ। ਇਹ ਧਮਾਕਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਧਮਾਕੇ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਸਾਰੇ ਬੱਚੇ ਸੁੱਤੇ ਹੋਏ ਸੀ। ਜਿਵੇਂ ਹੀ ਖਾਣਾ ਬਣਾਉਣ ਦੇ ਲਈ ਗੈਸ ਚਾਲੂ ਕੀਤਾ ਗਿਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ ਜਿਸ ਨੇ ਪੂਰੇ ਘਰ ਨੂੰ ਆਪਣੀ ਚਪੇਟ ’ਚ ਲੈ ਲਿਆ।
ਹਾਲਾਤ ਇਨ੍ਹਾ ਦਰਦਨਾਕ ਸੀ ਕਿ ਕਮਰੇ ਦੇ ਅੰਦਰ ਮੌਜੂਦ ਪਰਿਵਾਰ ਨੂੰ ਦਰਵਾਜ਼ਾ ਖੋਲ੍ਹਣ ਦਾ ਸਮਾਂ ਨਹੀਂ ਮਿਲਿਆ ਅਤੇ ਪੂਰਾ ਪਰਿਵਾਰ ਅੱਗ ਦੀ ਚਪੇਟ ’ਚ ਆ ਗਿਆ ਜਿਸਦੀ ਵਜ੍ਹਾ ਕਾਰਨ ਕਮਰੇ ’ਚ ਮੌਜੂਦ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਪਤੀ ਪਤਨੀ ਅਤੇ 4 ਬੱਚੇ ਮੌਜੂਦ ਸੀ।
ਇਹ ਵੀ ਪੜ੍ਹੋ: 13 ਟੋਲ ਪਲਾਜ਼ਿਆਂ 'ਤੇ ਕਿਸਾਨਾਂ ਵੱਲੋਂ ਪੱਕੇ ਮੋਰਚੇ 'ਤੇ ਹਾਈਕੋਰਟ ਸਖ਼ਤ
- PTC NEWS