Dangerous Scorpion : ਕਿੰਨਾ ਖਤਰਨਾਕ ਹੁੰਦਾ ਹੈ ਬਿੱਛੂ ਦਾ ਡੰਗ ? ਜਾਣੋ ਬਚਾਅ ਦੇ ਢੰਗ
Dangerous Scorpion : ਬਰਸਾਤ ਦੇ ਮੌਸਮ 'ਚ ਘਰਾਂ 'ਚ ਬਿੱਛੂਆਂ ਦੇ ਆਉਣ ਦੀਆਂ ਘਟਨਾਵਾਂ ਵਧਣ ਕਾਰਨ ਲੋਕਾਂ ਦੇ ਮਨ 'ਚ ਡਰ ਬਣਿਆ ਰਹਿੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਿੱਛੂ ਦੇ ਡੰਗ 'ਚ ਕਿੰਨਾ ਜ਼ਹਿਰ ਹੁੰਦਾ ਹੈ? ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਜੇਕਰ ਬਿੱਛੂ ਤੁਹਾਨੂੰ ਤਿੰਨ ਵਾਰ ਡੰਗ ਲਵੇ ਤਾਂ ਮੌਤ ਹੋ ਜਾਂਦੀ ਹੈ, ਤਾਂ ਆਉ ਜਾਣਦੇ ਹਾਂ ਇਸ 'ਚ ਕਿੰਨ੍ਹੀ ਸਚਾਈ ਹੈ?
ਕੀ ਬਿੱਛੂ ਦੇ ਡੰਗ 'ਚ ਜ਼ਹਿਰ ਹੁੰਦਾ ਹੈ?
ਮਾਹਿਰਾਂ ਮੁਤਾਬਲ ਬਿੱਛੂ ਦੇ ਡੰਗ 'ਚ ਅਸਲ 'ਚ ਜ਼ਹਿਰ ਹੁੰਦਾ ਹੈ। ਇਸ ਦੇ ਜ਼ਹਿਰ 'ਚ ਭਰਪੂਰ ਮਾਤਰਾ 'ਚ ਨਿਊਰੋਟੌਕਸਿਨ ਪਾਇਆ ਜਾਂਦਾ ਹੈ, ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਦਸ ਦਈਏ ਕਿ ਬਿੱਛੂ ਦੇ ਜ਼ਹਿਰ ਦਾ ਪ੍ਰਭਾਵ ਇਸਦੀ ਪ੍ਰਜਾਤੀ ਅਤੇ ਡੰਗ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ। ਕੁਝ ਨਸਲਾਂ ਦਾ ਜ਼ਹਿਰ ਬਹੁਤ ਖ਼ਤਰਨਾਕ ਹੁੰਦਾ ਹੈ, ਜਦੋਂ ਕਿ ਹੋਰਾਂ ਦਾ ਜ਼ਹਿਰ ਹਲਕਾ ਹੁੰਦਾ ਹੈ।
ਬਰਸਾਤ ਦੇ ਮੌਸਮ 'ਚ ਬਿੱਛੂ ਘਰਾਂ 'ਚ ਕਿਵੇਂ ਆਉਂਦੇ ਹਨ?
ਬਰਸਾਤ ਦੇ ਮੌਸਮ 'ਚ ਘਰਾਂ 'ਚ ਬਿੱਛੂਆਂ ਦੇ ਦਿਖਾਈ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ 'ਚ ਪਾਣੀ ਭਰ ਜਾਂਦਾ ਹੈ। ਇਸ ਲਈ ਉਹ ਬਰਸਾਤ ਦੌਰਾਨ ਆਪਣੇ ਟੋਇਆਂ ਅਤੇ ਲੁਕਣ ਵਾਲੀਆਂ ਥਾਵਾਂ ਤੋਂ ਬਾਹਰ ਆ ਜਾਣਦੇ ਹਨ ਅਤੇ ਸੁੱਕੀਆਂ ਅਤੇ ਸੁਰੱਖਿਅਤ ਥਾਵਾਂ ਦੀ ਭਾਲ 'ਚ ਘਰਾਂ 'ਚ ਦਾਖਲ ਹੋ ਜਾਣਦੇ ਹਨ।
ਕੀ ਬਿੱਛੂ ਦੇ ਡੰਗਣ ਨਾਲ ਮੌਤ ਹੁੰਦੀ ਹੈ?
ਮੰਨਿਆ ਜਾਂਦਾ ਹੈ ਕਿ ਤਿੰਨ ਵਾਰ ਬਿੱਛੂ ਦੇ ਡੰਗਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਬਿੱਛੂ ਦੇ ਡੰਗ ਦਾ ਪ੍ਰਭਾਵ ਇਸਦੀ ਪ੍ਰਜਾਤੀ ਅਤੇ ਵਿਅਕਤੀ ਦੀ ਸਿਹਤ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਵੈਸੇ ਤਾਂ ਕੁਝ ਬਿੱਛੂਆਂ ਦਾ ਜ਼ਹਿਰ ਖ਼ਤਰਨਾਕ ਹੋ ਸਕਦਾ ਹੈ, ਪਰ ਇਹ ਆਮ ਤੌਰ 'ਤੇ ਘਾਤਕ ਨਹੀਂ ਹੁੰਦਾ। ਅਜਿਹੇ 'ਚ ਜੇਕਰ ਬਿੱਛੂ ਦੇ ਡੰਗ ਦਾ ਸਹੀ ਸਮੇਂ 'ਤੇ ਇਲਾਜ ਕੀਤਾ ਜਾਵੇ ਤਾਂ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ।
ਬਿੱਛੂ ਦੇ ਡੰਗ ਤੋਂ ਬਚਣ ਦੇ ਤਰੀਕੇ
- PTC NEWS