Advertisment

ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਤਾਂ ਇਨ੍ਹਾਂ 10 ਘਰੇਲੂ ਨੁਸਖਿਆਂ ਨਾਲ ਕਰੋ ਇਲਾਜ

ਕਾਲੇ ਘੇਰੇ ਨਾ ਸਿਰਫ ਚਿਹਰੇ ਦੀ ਸੁੰਦਰਤਾ ਨੂੰ ਘਟਾਉਂਦੇ ਹਨ, ਸਗੋਂ ਵਿਅਕਤੀ ਨੂੰ ਉਸ ਦੀ ਉਮਰ ਤੋਂ ਬਹੁਤ ਵੱਡਾ ਦਿਖਾਈ ਦਿੰਦੇ ਹਨ। ਕੀ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਵੱਧ ਰਹੇ ਹਨ ਅਤੇ ਤੁਸੀਂ ਉਨ੍ਹਾਂ ਦਾ ਕੋਈ ਹੱਲ ਨਹੀਂ ਲੱਭ ਪਾ ਰਹੇ ਹੋ। ਚਿੰਤਾ ਨਾ ਕਰੋ, ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਰਾਹੀਂ ਘਰ 'ਚ ਹੀ ਇਸਦਾ ਇਲਾਜ ਕਰ ਸਕਦੇ ਹੋ।

author-image
ਜਸਮੀਤ ਸਿੰਘ
Updated On
New Update
ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਤਾਂ ਇਨ੍ਹਾਂ 10 ਘਰੇਲੂ ਨੁਸਖਿਆਂ ਨਾਲ ਕਰੋ ਇਲਾਜ
Advertisment

Dark Circles Home Remedies: ਕੋਈ ਵੀ ਆਪਣੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਨਹੀਂ ਚਾਹੁੰਦਾ ਹੈ। Dark Circles ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਜ਼ਿਆਦਾਤਰ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਲੱਗਦਾ ਹੈ। ਡਾਰਕ ਸਰਕਲ ਹੋਣ ਦੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਕਿ ਪੌਸ਼ਟਿਕ ਤੱਤਾਂ ਦੀ ਕਮੀ, ਕੰਪਿਊਟਰ ਦੇ ਸਾਹਮਣੇ ਲਗਾਤਾਰ ਬੈਠਣਾ, ਨੀਂਦ ਦੀ ਕਮੀ, ਜ਼ਿਆਦਾ ਤਣਾਅ ਅਤੇ ਬੀਮਾਰੀਆਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

Advertisment



ਇਨ੍ਹਾਂ 10 ਨੁਸਖਿਆਂ ਨਾਲ Dark Circles ਤੋਂ ਪਾਓ ਛੁਟਕਾਰਾ  

1. ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ਨੂੰ ਰੂੰ 'ਚ ਭਿਓ ਕੇ ਅੱਖਾਂ 'ਤੇ ਰੱਖੋ। 10 ਮਿੰਟ ਤੱਕ ਰੱਖਣ ਤੋਂ ਬਾਅਦ ਇਸਤੇਮਾਲ ਕੀਤੀ ਰੂੰ ਨੂੰ ਡਿਸਪੋਸ ਕਰ ਦਿਓ।

Advertisment

2. ਅਨਾਰ ਦੇ ਛਿਲਕੇ ਦਾ ਪੇਸਟ ਬਣਾ ਕੇ ਡਾਰਕ ਸਰਕਲ 'ਤੇ ਲਗਾਓ, ਸਮੱਸਿਆ ਦੂਰ ਹੋ ਜਾਵੇਗੀ।

3. ਰੋਜ਼ਾਨਾ ਸਾਫ਼ ਪਾਣੀ ਵਿੱਚ ਗੁਲਾਬ ਜਲ ਦੀਆਂ ਬੂੰਦਾਂ ਮਿਲਾ ਕੇ ਅੱਖਾਂ ਨੂੰ ਧੋਵੋ, ਇਹ ਉਪਾਅ ਕਾਰਗਰ ਸਾਬਿਤ ਹੋਵੇਗਾ।

4. ਕੱਚੇ ਆਲੂ ਨੂੰ ਅੱਖਾਂ ਦੇ ਉੱਪਰ ਅਤੇ ਹੇਠਾਂ ਲਗਾਓ। ਡਾਰਕ ਸਰਕਲ ਘੱਟ ਹੋਣੇ ਸ਼ੁਰੂ ਹੋ ਜਾਣਗੇ।

Advertisment

5. ਬਦਾਮ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ, ਫਿਰ ਇਸ ਨੂੰ ਪੀਸ ਕੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਪ੍ਰਭਾਵਿਤ ਥਾਂ 'ਤੇ ਲਗਾਓ, ਇਸ ਨਾਲ ਕਾਲੇ ਘੇਰੇ ਘੱਟ ਹੋ ਜਾਂਦੇ ਹਨ।

6. ਟਮਾਟਰ ਦੀ ਪਿਊਰੀ ਬਣਾ ਲਓ, ਉਸ 'ਚ ਥੋੜ੍ਹਾ ਜਿਹਾ ਛੋਲਿਆਂ ਦਾ ਆਟਾ ਅਤੇ ਨਿੰਬੂ ਦਾ ਰਸ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ, ਹੌਲੀ-ਹੌਲੀ ਅਸਰ ਦਿਖਾਈ ਦੇਵੇਗਾ।

7. ਖੀਰੇ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਅੱਖਾਂ ਦੇ ਕੋਲ ਕਾਲੇ ਘੇਰਿਆਂ 'ਤੇ ਲਗਾਓ, ਹੌਲੀ-ਹੌਲੀ ਉਹ ਠੀਕ ਹੋਣ ਲੱਗ ਜਾਣਗੇ।

Advertisment

8. ਕੱਚੇ ਆਲੂ ਨੂੰ ਪੀਸ ਲਓ, ਫਿਰ ਇਸ ਪੇਸਟ ਨੂੰ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ 'ਤੇ ਲਗਾਓ, ਇਹ ਕਾਲੇ ਘੇਰਿਆਂ ਲਈ ਵੀ ਵਧੀਆ ਉਪਾਅ ਹੈ।

9. ਖੀਰੇ ਦਾ ਟੁਕੜਾ ਲੈ ਕੇ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ 'ਤੇ ਲਗਾਓ। ਕਾਲੇ ਘੇਰਿਆਂ ਨੂੰ ਦੂਰ ਕਰਨ ਦਾ ਇਹ ਇੱਕ ਰਾਮਬਾਣ ਅਤੇ ਆਸਾਨ ਤਰੀਕਾ ਹੈ।

10. ਖੀਰੇ ਦਾ ਰਸ ਕੱਢ ਲਓ, ਫਿਰ ਉਸ 'ਚ ਬਰਾਬਰ ਮਾਤਰਾ 'ਚ ਗੁਲਾਬ ਜਲ ਮਿਲਾ ਕੇ ਅੱਖਾਂ 'ਤੇ ਲਗਾਓ। ਅਜਿਹਾ ਕਰਨ ਨਾਲ ਕਾਲੇ ਘੇਰੇ ਦੂਰ ਹੋਣ ਲੱਗ ਜਾਣਗੇ।

ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

- PTC NEWS
best-home-remedies dark-circles female-health male-health
Advertisment

Stay updated with the latest news headlines.

Follow us:
Advertisment