Advertisment

ਟਰੱਕ ਥੱਲੇ ਆਉਣ ਨਾਲ 10ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ

author-image
Ravinder Singh
Updated On
New Update
ਟਰੱਕ ਥੱਲੇ ਆਉਣ ਨਾਲ 10ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ
Advertisment

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਉਪਰ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਨਿੱਜੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਦੀ ਜਾਨ ਚਲੀ ਗਈ। ਲੜਕੀ ਛੁੱਟੀ ਤੋਂ ਬਾਅਦ ਆਪਣੇ ਘਰ ਪਿੰਡ ਰਈਆ ਵੱਲ ਨੂੰ ਜਾ ਰਹੀ ਸੀ ਤੇ ਰਸਤੇ ਵਿਚ ਇਕ ਟਰੱਕ ਨਾਲ ਹਾਦਸਾ ਵਾਪਰ ਗਿਆ।

Advertisment



ਇਸ ਹਾਦਸੇ ਕਾਰਨ ਲੜਕੀ ਦੀ ਮੌਕੇ ਉਤੇ ਹੀ ਮੌਤ ਹੋ ਗਈ।ਪੁਲਿਸ ਚੌਕੀ ਮਜੀਠਾ ਰੋਡ ਬਾਈਪਾਸ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਪ੍ਰਦੀਪ ਕੌਰ ਵਜੋਂ ਹੋਈ ਹੈ। ਲੜਕੀ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਰਈਆ ਵਿਖੇ ਆਪਣੇ ਘਰ ਜਾ ਰਹੀ ਸੀ ਤੇ ਪੁਲ ਤੋਂ ਉਤਰਦੇ ਸਮੇਂ ਐਕਟਿਵਾ ਉਤੇ ਸਵਾਰ ਸੀ ਤੇ ਅਚਾਨਕ ਟਰੱਕ ਨਾਲ ਟੱਕਰ ਹੋ ਗਈ ਤੇ ਟਰੱਕ ਦੇ ਪਿਛਲੇ ਟਾਇਰ ਥੱਲੇ ਆਉਣ ਦੇ ਨਾਲ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ।

Advertisment

ਇਹ ਵੀ ਪੜ੍ਹੋ : IAS ਅਧਿਕਾਰੀ ਦੇ ਤਬਾਦਲੇ ਨਾਲ ਮੁਹੱਲਾ ਕਲੀਨਿਕ ਵਿਵਾਦਾਂ 'ਚ ਘਿਰੇ, ਲੱਖਾਂ ਲੋਕ ਸਿਹਤ ਸਹੂਲਤਾਂ ਤੋਂ ਹੋ ਸਕਦੇ ਵਾਂਝੇ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਮੌਕੇ ਉਤੇ ਪੁੱਜ ਗਏ ਤੇ ਟਰੱਕ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਇਲਾਵਾ  ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉਥੇ ਹੀ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਗੱਲ ਕਰਨ ਦੇ ਹਾਲਾਤ 'ਚ ਨਹੀਂ ਸਨ।

- PTC NEWS
road-accidents punjab-crime-news young-girl-death
Advertisment

Stay updated with the latest news headlines.

Follow us:
Advertisment