Mon, Jan 30, 2023
Whatsapp

ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜੀਵਨ ਸਿੰਘ ਦਾ ਦੇਹਾਂਤ

Written by  Pardeep Singh -- January 16th 2023 08:49 PM
ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜੀਵਨ ਸਿੰਘ ਦਾ ਦੇਹਾਂਤ

ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜੀਵਨ ਸਿੰਘ ਦਾ ਦੇਹਾਂਤ

ਜਲੰਧਰ: ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਜੀਵਨ ਸਿੰਘ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ  ਹੈ। ਭਲਕੇ ਆਦਮਪੁਰ ਵਿੱਚ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਜਥੇਦਾਰ ਜੀਵਨ  ਸਿੰਘ ਦਾ ਪਿਛੋਕੜ 


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਜਥੇਦਾਰ ਜੀਵਨ ਸਿੰਘ ਨੇ ਜੇਲ੍ਹਾਂ ਕੱਟੀਆ ਸਨ।ਜਥੇਦਾਰ ਜੀਵਨ ਸਿੰਘ ਸ਼੍ਰੋਮਣੀ ਅਕਾਲੀ ਦਲ  ਦੇ ਸੀਨੀਅਰ ਲੀਡਰਸ਼ਿਪ ਵਿਚੋਂ ਸਨ। ਸੰਨ 1982 ਵਿੱਚ ਜਥੇਦਾਰ ਜੀਵਨ ਸਿੰਘ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਸਰਕਲ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ 20 ਸਾਲ ਆਦਮਪੁਰ ਤੋਂ ਕੌਂਸਲਰ ਵੀ ਰਹੇ।

ਦੁੱਖ ਦਾ ਪ੍ਰਗਟਾਵਾ

ਆਦਮਪੁਰ ਤੋਂ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜਥੇਦਾਰ ਜੀਵਨ ਸਿੰਘ ਦੇ ਦੇਹਾਂਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜੀਵਨ ਸਿੰਘ ਸਾਡੇ ਲਈ ਬੜੇ ਸਨਮਾਨਯੋਗ ਸਨ।ਉਨ੍ਹਾਂ ਨੇ ਪਾਰਟੀ ਲਈ ਤਨ ਅਤੇ ਮਨ ਨਾਲ ਕੰਮ ਕੀਤਾ।

- PTC NEWS

adv-img
  • Tags

Top News view more...

Latest News view more...