Wed, Sep 18, 2024
Whatsapp

Flipkart Delivery : ਆਨਲਾਈਨ ਸ਼ਾਪਿੰਗ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਹੁਣ ਫਲਿੱਪਕਾਰਟ ਵੀ ਕਰੇਗਾ ਇਹ ਕੰਮ

ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ਦੇ ਸ਼ੌਕੀਨ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਖੁਸ਼ ਕਰ ਦੇਵੇਗੀ। ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਨੇ ਨਵੀਂ ਸੇਵਾ ਸ਼ੁਰੂ ਕੀਤੀ ਹੈ। ਪਲੇਟਫਾਰਮ ਹੁਣ ਤੁਹਾਨੂੰ ਬਲਿੰਕਿਟ ਅਤੇ ਜ਼ੇਪਟੋ ਦੀ ਤਰ੍ਹਾਂ 15 ਮਿੰਟਾਂ ਵਿੱਚ ਡਿਲੀਵਰੀ ਦੇਵੇਗਾ। ਜੇਕਰ ਤੁਸੀਂ 15 ਮਿੰਟਾਂ ਵਿੱਚ ਫਲਿੱਪਕਾਰਟ ਤੋਂ ਡਿਲੀਵਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਜਾਣਕਾਰੀ ਨੂੰ ਪੂਰੀ ਤਰ੍ਹਾਂ ਪੜ੍ਹੋ...

Reported by:  PTC News Desk  Edited by:  Dhalwinder Sandhu -- August 09th 2024 12:39 PM
Flipkart Delivery : ਆਨਲਾਈਨ ਸ਼ਾਪਿੰਗ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਹੁਣ ਫਲਿੱਪਕਾਰਟ ਵੀ ਕਰੇਗਾ ਇਹ ਕੰਮ

Flipkart Delivery : ਆਨਲਾਈਨ ਸ਼ਾਪਿੰਗ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਹੁਣ ਫਲਿੱਪਕਾਰਟ ਵੀ ਕਰੇਗਾ ਇਹ ਕੰਮ

Flipkart Delivery In 15 Minutes : ਅੱਜਕਲ੍ਹ ਬਹੁਤੇ ਲੋਕ ਘਰ ਬੈਠੇ ਹੀ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ, ਕੰਮਕਾਜੀ ਨੌਜਵਾਨ ਇਸ ਵਿੱਚ ਜ਼ਿਆਦਾਤਰ ਸ਼ਾਮਲ ਹਨ। ਕਰਿਆਨੇ ਜਾਂ ਛੋਟੇ ਉਤਪਾਦ ਖਰੀਦਣ ਲਈ ਬਾਹਰ ਜਾਣ ਦੀ ਬਜਾਏ, ਲੋਕਾਂ ਨੇ ਉਨ੍ਹਾਂ ਨੂੰ ਆਨਲਾਈਨ ਆਰਡਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਬਲਿੰਕਿਟ ਅਤੇ ਜ਼ੇਪਟੋ ਸਭ ਤੋਂ ਤੇਜ਼ ਡਿਲੀਵਰੀ ਐਪਸ ਵਿੱਚ ਜਾਣੇ ਜਾਂਦੇ ਹਨ। ਪਰ ਹੁਣ ਇਸ ਸੂਚੀ ਵਿੱਚ ਫਲਿੱਪਕਾਰਟ ਦਾ ਇੱਕ ਹੋਰ ਨਾਮ ਵੀ ਜੁੜ ਗਿਆ ਹੈ। ਕਿਉਂਕਿ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਨੇ ਵੀ 10 ਤੋਂ 15 ਮਿੰਟਾਂ ਵਿੱਚ ਡਿਲੀਵਰੀ ਪ੍ਰਦਾਨ ਕਰਨ ਦੀ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ। ਜਿਸ ਦਾ ਨਾਮ ਫਲਿੱਪਕਾਰਟ ਮਿੰਟ ਹੈ। ਤਾਂ ਆਓ ਜਾਣਦੇ ਹਾਂ ਇਹ ਸੇਵਾ ਕਦੋਂ ਅਤੇ ਕਿੱਥੇ ਸ਼ੁਰੂ ਕੀਤੀ ਗਈ ਹੈ?

ਫਲਿੱਪਕਾਰਟ ਦੀ ਨਵੀਂ ਸੇਵਾ


ਫਲਿੱਪਕਾਰਟ ਦੀ ਇਸ ਨਵੀਂ ਸੇਵਾ ਰਾਹੀਂ ਲੋਕ ਕੁਝ ਮਿੰਟਾਂ 'ਚ ਆਪਣਾ ਆਰਡਰ ਪ੍ਰਾਪਤ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਫਲਿੱਪਕਾਰਟ 8 ਤੋਂ 16 ਮਿੰਟ ਦੇ ਅੰਦਰ ਇਲੈਕਟ੍ਰਾਨਿਕ ਉਤਪਾਦ ਅਤੇ ਕਰਿਆਨੇ ਦੀਆਂ ਚੀਜ਼ਾਂ ਦੀ ਡਿਲੀਵਰੀ ਕਰੇਗਾ। ਮਾਹਿਰਾਂ ਮੁਤਾਬਕ ਜੇਕਰ ਪਲੇਟਫਾਰਮ ਬਾਜ਼ਾਰ 'ਚ ਹਰ ਜਗ੍ਹਾ ਇਸ ਸੇਵਾ ਨੂੰ ਸ਼ੁਰੂ ਕਰਦਾ ਹੈ ਤਾਂ ਤੇਜ਼ ਡਿਲੀਵਰੀ ਐਪਸ ਇੰਸਟਾਮਾਰਟ, ਜ਼ੇਪਟੋ ਅਤੇ ਬਲਿੰਕਿਟ ਵਰਗੇ ਪਲੇਟਫਾਰਮਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। 

 ਵੈਸੇ ਤਾਂ ਫਲਿੱਪਕਾਰਟ ਨੇ ਇਹ ਸੇਵਾ ਸਿਰਫ ਬੈਂਗਲੁਰੂ 'ਚ ਸ਼ੁਰੂ ਕੀਤੀ ਹੈ। ਪਰ ਸੰਭਵ ਹੈ ਕਿ ਜਲਦੀ ਹੀ ਇਹ ਸੇਵਾ ਹੋਰ ਸ਼ਹਿਰਾਂ 'ਚ ਸ਼ੁਰੂ ਕੀਤੀ ਜਾਵੇਗੀ। ਨਵੀਂ ਸੇਵਾ ਨੂੰ ਮੌਜੂਦਾ ਫਲਿੱਪਕਾਰਟ ਐਪ ਦਾ ਹਿੱਸਾ ਬਣਾਇਆ ਗਿਆ ਹੈ। ਨਾਲ ਹੀ ਇਹ ਸੇਵਾ ਬੈਂਗਲੁਰੂ ਦੇ ਕੁਝ ਖੇਤਰਾਂ 'ਚ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।

ਕਿਹੜੇ ਉਤਪਾਦ ਮਿੰਟਾਂ 'ਚ ਉਪਲਬਧ ਹੋਣਗੇ 

ਨਵੀਂ ਸੇਵਾ ਤੋਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ 'ਚ ਕਿਹੜੇ ਉਤਪਾਦ ਸ਼ਾਮਲ ਹਨ। ਦਸ ਦਈਏ ਕਿ ਇਸ 'ਚ ਕਰਿਆਨੇ ਅਤੇ ਇਲੈਕਟ੍ਰਾਨਿਕ ਵਸਤੂਆਂ ਸ਼ਾਮਲ ਹਨ। ਫਲਿੱਪਕਾਰਟ ਲਗਭਗ 100 ਡਾਰਕ ਸਟੋਰਾਂ ਨੂੰ ਸੰਚਾਲਿਤ ਕਰਨ ਜਾ ਰਿਹਾ ਹੈ। ਕੰਪਨੀ ਜਲਦ ਹੀ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਆਪਣੀ ਮਿੰਟ ਸੇਵਾ ਸ਼ੁਰੂ ਕਰ ਸਕਦੀ ਹੈ।

ਕਿਊ-ਕਾਮਰਸ ਸੇਵਾ ਦੀ ਮੰਗ

ਇੰਸਟਾਮਾਰਟ, ਜ਼ੇਪਟੋ ਅਤੇ ਬਲਿੰਕਿਟ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ, ਲੋਕ ਜਲਦੀ ਡਿਲੀਵਰੀ ਕਰਵਾਉਣ ਲਈ ਆਪਣੀ ਮੰਗ ਵਧਾ ਰਹੇ ਹਨ। ਅਜਿਹੇ 'ਚ ਫਲਿੱਪਕਾਰਟ ਦੀ ਇਹ ਸੇਵਾ ਇਨ੍ਹਾਂ ਤਿੰਨਾਂ ਪਲੇਟਫਾਰਮਾਂ ਨੂੰ ਸਖਤ ਟੱਕਰ ਦੇਣ ਵਾਲੀ ਹੈ। ਬੈਂਗਲੁਰੂ ਤੋਂ ਬਾਅਦ ਜਦੋਂ ਇਹ ਸੇਵਾ ਹੋਰ ਸ਼ਹਿਰਾਂ 'ਚ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਕਦਮ ਕੰਪਨੀ ਲਈ ਕਿੰਨਾ ਫਾਇਦੇਮੰਦ ਸਾਬਤ ਹੁੰਦਾ ਹੈ।

- PTC NEWS

Top News view more...

Latest News view more...

PTC NETWORK