Mon, Nov 17, 2025
Whatsapp

ਪਟਿਆਲਾ 'ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ 'ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ

Patiala News : ਸਿਵਲ ਸਰਜਨ ਵੱਲੋਂ ਡਾਇਰੀਆ ਦਾ ਕਾਰਨ ਪੀਣ ਵਾਲੇ ਪਾਣੀ ਦਾ ਗੰਦਾ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੇਟ ਖਰਾਬ ਅਤੇ ਉਲਟੀਆਂ ਆਉਣ ਦੀ ਸਥਿਤੀ ਵਿੱਚ ਤੁਰੰਤ ਚੈਕਅਪ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- July 18th 2024 02:50 PM -- Updated: July 18th 2024 03:01 PM
ਪਟਿਆਲਾ 'ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ 'ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ

ਪਟਿਆਲਾ 'ਚ ਤੇਜ਼ੀ ਨਾਲ ਫੈਲ ਰਿਹਾ ਡਾਇਰੀਆ, ਪਾਤੜਾਂ 'ਚ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ

Patiala News : ਪਟਿਆਲਾ ਜ਼ਿਲ੍ਹੇ 'ਚ ਡਾਇਰੀਆ ਦਾ ਖਤਰਾ ਤੇਜ਼ੀ ਨਾਲ ਫੈਲਦਾ ਵਿਖਾਈ ਦੇ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਬੁੱਧਵਾਰ ਨੂੰ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਸੀ। ਹੁਣ ਤੱਕ ਸਿਵਲ ਹਸਪਤਾਲ ਪਟਿਆਲਾ 'ਚ ਕੁੱਲ 118 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 9 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਸਿਵਲ ਸਰਜਨ ਵੱਲੋਂ ਡਾਇਰੀਆ ਦਾ ਕਾਰਨ ਪੀਣ ਵਾਲੇ ਪਾਣੀ ਦਾ ਗੰਦਾ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੇਟ ਖਰਾਬ ਅਤੇ ਉਲਟੀਆਂ ਆਉਣ ਦੀ ਸਥਿਤੀ ਵਿੱਚ ਤੁਰੰਤ ਚੈਕਅਪ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।


ਡਾਇਰੀਆ ਫੈਲਣ ਦੀ ਥਾਂ ਪਾੜਤਾਂ ਝੀਲ ਨੂੰ ਦੱਸਿਆ ਜਾ ਰਿਹਾ ਹੈ, ਜਿਥੋਂ ਗੰਦੇ ਪਾਣੀ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਪਟਿਆਲਾ ਨੇ ਇਹ ਸਰਵੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨਾ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ। ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ।

ਕਿਵੇਂ ਫੈਲਦਾ ਹੈ ਡਾਇਰੀਆ?

ਬਰਸਾਤ ਦੇ ਮੌਸਮ ਦੌਰਾਨ ਕੱਟੇ ਹੋਏ ਫਲ, ਮਸਾਲੇਦਾਰ ਚੀਜ਼ਾਂ, ਧੂੜ ਨਾਲ ਦੂਸ਼ਿਤ ਹੋਏ ਪਦਾਰਥ, ਮਿਲਾਵਟੀ ਦੁੱਧ, ਦਹੀਂ, ਪਨੀਰ, ਘੱਟ ਪਾਣੀ ਪੀਣ, ਭਾਰੀ ਭੋਜਨ ਆਦਿ ਖਾਣ ਨਾਲ ਡਾਇਰੀਆ ਫੈਲਦਾ ਹੈ। ਡਾਇਰੀਆ ਦੇ ਲੱਛਣ ਹਨ ਉਲਟੀਆਂ, ਦਸਤ, ਬੁਖਾਰ, ਪੇਟ ਦਰਦ, ਕੱਚਾ ਦਿਲ, ਖੁਸ਼ਕ ਚਮੜੀ, ਸੁੱਕਾ ਮੂੰਹ, ਪਿਸ਼ਾਬ ਘੱਟ ਆਉਣਾ, ਅੱਖਾਂ ਦਾ ਥੱਕ ਜਾਣਾ, ਕੁਝ ਵੀ ਖਾਣ ਦਾ ਮਨ ਨਾ ਹੋਣਾ, ਸਰੀਰ ਵਿੱਚ ਦਰਦ ਆਦਿ।

ਡਾਇਰੀਆ ਤੋਂ ਬਚਾਅ ਲਈ ਵਰਤੋਂ ਇਹ ਸਾਵਧਾਨੀਆਂ

ਸਾਫ਼ ਅਤੇ ਤਾਜ਼ਾ ਭੋਜਨ ਖਾਓ। ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ, ਹੱਥ ਧੋ ਕੇ ਭੋਜਨ ਕਰੋ, ਵੱਧ ਮਾਤਰਾ ਵਿੱਚ ਪਾਣੀ ਪੀਓ, ਨਿੰਬੂ ਅਤੇ ਓ.ਆਰ.ਐਸ. ਇਸ ਘੋਲ ਨੂੰ ਜ਼ਿਆਦਾ ਮਾਤਰਾ ‘ਚ ਲਓ, ਬਾਜ਼ਾਰੀ ਦੁੱਧ ਅਤੇ ਦਹੀਂ ਨਾਲ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਭਾਰੀ ਮਾਤਰਾ ਵਿੱਚ ਜ਼ਿਆਦਾ ਭੋਜਨ ਨਾ ਖਾਓ।

- PTC NEWS

Top News view more...

Latest News view more...

PTC NETWORK
PTC NETWORK