Sat, Dec 14, 2024
Whatsapp

Diljit Dosanjh Lucknow Concert : 'ਮੁਸਕਰਾਈਏ, ਹਮ ਲਖਨਊ ਮੇਂ...' ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਲਖਨਊ 'ਚ ਲਏ ਨਜ਼ਾਰੇ, ਵੇਖੋ ਤਸਵੀਰਾਂ

Diljit Dil lumanati Tour : ਦਿਲਜੀਤ ਦੋਸਾਂਝ ਇਸ ਦੌਰਾਨ ਲਖਨਵੀ ਚਿੱਟੇ ਕੁੜਤਾ-ਪਜ਼ਾਮਾ ਪਹਿਰਾਵਾ ਪਹਿਨੀ ਨਜ਼ਰ ਆਏ। ਉਨ੍ਹਾਂ ਇਸ ਨਾਲ ਹੀ ਇੱਕ ਬਹੁਤ ਹੀ ਸੁੰਦਰ ਕਢਾਈ ਵਾਲਾ ਸ਼ਾਲ ਵੀ ਲਿਆ ਹੋਇਆ, ਜੋ ਕਿ ਹੋਰ ਵੀ ਫੱਬ ਰਿਹਾ ਸੀ।

Reported by:  PTC News Desk  Edited by:  KRISHAN KUMAR SHARMA -- November 22nd 2024 09:51 AM -- Updated: November 22nd 2024 09:56 AM
Diljit Dosanjh Lucknow Concert : 'ਮੁਸਕਰਾਈਏ, ਹਮ ਲਖਨਊ ਮੇਂ...' ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਲਖਨਊ 'ਚ ਲਏ ਨਜ਼ਾਰੇ, ਵੇਖੋ ਤਸਵੀਰਾਂ

Diljit Dosanjh Lucknow Concert : 'ਮੁਸਕਰਾਈਏ, ਹਮ ਲਖਨਊ ਮੇਂ...' ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਲਖਨਊ 'ਚ ਲਏ ਨਜ਼ਾਰੇ, ਵੇਖੋ ਤਸਵੀਰਾਂ

Diljit Dosanjh Explores Lucknow before see pictures : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਦਿਲ-ਲੁਮੀਨਾਤੀ ਟੂਰ ਤਹਿਤ ਭਾਰਤ ਦੇ ਦੌਰੇ 'ਤੇ ਹਨ ਅਤੇ ਅੱਜ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਲਖਨਊ ਵਿੱਚ ਸ਼ੋਅ ਹੈ।


ਲਖਨਊ ਸ਼ੋਅ ਤੋਂ ਪਹਿਲਾਂ ਪੰਜਾਬੀ ਗਾਇਕ ਨੇ ਸਥਾਨਕ ਲੋਕਾਂ ਦਾ ਮਨ ਵੀ ਮੋਹਿਆ ਅਤੇ ਸ਼ਹਿਰ 'ਚ ਵੱਖ-ਵੱਖ ਪ੍ਰਸਿੱਧ ਥਾਂਵਾਂ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ।

ਦਿਲਜੀਤ ਦੋਸਾਂਝ ਨੇ ਇਸ ਸਬੰਧੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ਹੈ...'ਮੁਸਕਰਾਈਏ, ਹਮ ਲਖਨਊ ਮੇਂ...' ਹੈ। ਇੰਸਟਾਗ੍ਰਾਮ 'ਤੇ ਪੋਸਟ 'ਚ ਗਾਇਕ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਦਿਲਜੀਤ ਦੋਸਾਂਝ ਇਸ ਦੌਰਾਨ ਲਖਨਵੀ ਚਿੱਟੇ ਕੁੜਤਾ-ਪਜ਼ਾਮਾ ਪਹਿਰਾਵਾ ਪਹਿਨੀ ਨਜ਼ਰ ਆਏ। ਉਨ੍ਹਾਂ ਇਸ ਨਾਲ ਹੀ ਇੱਕ ਬਹੁਤ ਹੀ ਸੁੰਦਰ ਕਢਾਈ ਵਾਲਾ ਸ਼ਾਲ ਵੀ ਲਿਆ ਹੋਇਆ, ਜੋ ਕਿ ਹੋਰ ਵੀ ਫੱਬ ਰਿਹਾ ਸੀ।

ਦਿਲਜੀਤ ਦੋਸਾਂਝ ਇਸ ਦੌਰਾਨ ਕੁੱਝ ਸਟਾਲਾਂ 'ਤੇ ਵੀ ਪਹੁੰਚੇ ਅਤੇ ਮੱਖਣ ਮਲਾਈ ਦੀ ਇੱਕ ਰੈਸਿਪੀ ਉਨ੍ਹਾਂ ਨੂੰ ਬਹੁਤ ਹੀ ਪਸੰਦ ਆਈ, ਕਿਉਂਕਿ ਉਨ੍ਹਾਂ ਨੇ ਇਸ ਸਬੰਧੀ ਦੁਕਾਨਦਾਰ ਨੂੰ ਪੁੱਛਿਆ ਵੀ ਕਿ ਇਹ ਕਿਵੇਂ ਬਣਾਈ ਜਾਂਦੀ ਹੈ।

ਦਿਲਜੀਤ ਇਸ ਮੌਕੇ ਇੱਕ ਬੰਦ ਦੁਕਾਨ ਦੇ ਬਾਹਰ ਸਕੂਲੀ ਬੱਚਿਆਂ ਨਾਲ ਵੀ ਨਜ਼ਰ ਆਏ। ਉਹ ਬੱਚਿਆਂ ਨਾਲ ਹੱਥ ਜੋੜ ਕੇ ਖੜੇ ਵਿਖਾਈ ਦਿੱਤੇ।

ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਲਖਨਊ ਦੀਆਂ ਕਈ ਮਸ਼ਹੂਰ ਥਾਂਵਾਂ ਦਾ ਜਿਥੇ ਆਨੰਦ ਮਾਣਿਆ ਉਥੇ ਹੀ ਘੋੜਾ ਗੱਡੀ ਦੀ ਵੀ ਸਵਾਰੀ ਕੀਤੀ।

- PTC NEWS

Top News view more...

Latest News view more...

PTC NETWORK