Advertisment

ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦਾ ਨਾ ਕਰੋ ਮਾਹੌਲ ਖ਼ਰਾਬ : ਮਜੀਠੀਆ

author-image
Pardeep Singh
Updated On
New Update
ਸਿਆਸੀ ਰੋਟੀ ਸੇਕਣ ਲਈ ਪੰਜਾਬ ਦਾ ਨਾ ਕਰੋ ਮਾਹੌਲ ਖ਼ਰਾਬ : ਮਜੀਠੀਆ
Advertisment

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਮਜੀਠਾ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਂ ਮੇਰੀ ਪਤਨੀ ਨੂੰ ਜਿਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਮੇਰਾ ਮੁੱਖ ਮੁੱਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਦੇਸ਼ ਵਿੱਚ ਕਾਨੂੰਨ ਹਰ ਸੂਬੇ ਲਈ ਵੱਖ-ਵੱਖ ਕਾਨੂੰਨ ਕਿਵੇਂ ਹੋ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਧ ਨੂੰ ਪੈਰੋਲ ਦਿੱਤੀ ਜਾਂਦੀ ਹੈ ਜਿਸ ਨੇ ਸਾਧਵੀ ਨਾਲ ਰੇਪ ਕੀਤੇ ਹਨ। ਉਨ੍ਹਾਂ ਨੇ ਅੱਗੇ  ਕਿਹਾ ਹੈ ਕਿ ਬੰਦੀ ਸਿੰਘਾਂ ਲਈ ਕਾਨੂੰਨ ਵੱਖਰਾਂ ਕਿਓ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਵਿੱਚ ਕਦੇ ਵੀ ਕੋਈ ਕਾਨੂੰਨ ਨਹੀਂ ਤੋੜਿਆ ਪਰ ਰਿਹਾਈ ਬਾਰੇ ਸਰਕਾਰ ਚੁੱਪ ਕਿਓਂ ਹੈ? ਉਨ੍ਹਾਂ ਨੇ ਕਿਹਾ ਹੈ ਗੁਜਰਾਤ ਵਿੱਚ ਇਕ ਮਹਿਲਾ ਦੇ ਬਲਾਤਕਾਰੀਆਂ ਦੀ ਸਜ਼ਾ ਮੁਆਫ ਕੀਤੀ ਗਈ ਪਰ ਬੰਦੀ ਸਿੰਘਾਂ ਬਾਰੇ ਕਾਨੂੰਨ ਵੱਖ ਕਿਉਂ ਹੋ ਜਾਂਦਾ ਹੈ।

Advertisment

ਸਾਂਸਦ ਰਵਨੀਤ ਬਿੱਟੂ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਇਹ ਕਾਤੀਆ ਕਾਂਡ ਭੁੱਲ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਦੇ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਬਿਆਨ ਦੇਣ ਵੇਲੇ ਸੋਚਣਾ ਚਾਹੀਦਾ ਹੈ।

ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੀ ਏਕਤਾ ਬਾਰੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੁਜਰਾਤ ਨੂੰ ਛੱਡ ਕੇ ਪੰਜਾਬ ਨੂੰ ਸੰਭਾਲਣ।

ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਨੂ ਜੋ ਰੈਫਰੈਂਡਮ ਦੀ ਗੱਲ ਕਰਦਾ ਹੈ ਉਹ ਪੰਜਾਬ ਆ ਕੇ ਗੱਲ ਕਰਨ ਨਾ ਕਿ ਵਿਦੇਸ਼ਾਂ ਵਿੱਚ ਬੈਠ ਕੇ ਰੋਲਾ ਪਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਰੋਟੀਆ ਨਾ ਸੇਕੋ ਇਸ ਨਾਲ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਜਦੋਂ ਚਾਹੁੰਣਗੇ ਉਦੋਂ ਸਭ ਕੁਝ ਹੋ ਜਾਵੇਗਾ।

Advertisment

ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬੇਸਮਝ ਹੈ ਕਿਉਂਕਿ ਪੰਜਾਬ ਵਿਚਲੇ ਕਰਾਈਮ ਉੱਤੇ ਸਖਤੀ ਕਿਉ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਭੜਕਾਉ ਭਾਸ਼ਣ ਦੇਣ ਵਾਲਿਆ ਉੱਤੇ ਕਾਰਵਾਈ ਕਿਉ ਨਹੀਂ ਕੀਤੀ ਜਾਂਦੀ ਹੈ। 



ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਅੰਮ੍ਰਿਤ ਛਕਾਓ ਪਰ ਮਾਹੌਲ ਖਰਾਬ ਨਾ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਸਾਰੇ ਲੋਕਾਂ ਨਾਲ ਹਮੇਸ਼ਾ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਜ੍ਹਬੀ ਨਫ਼ਰਤ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ। 

- PTC NEWS
latest-news punjab-cm bikram-singh-majithia
Advertisment

Stay updated with the latest news headlines.

Follow us:
Advertisment