Advertisment

ਡੀਪੀਈ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਘਿਰਾਓ, ਦਿੱਤੀ ਇਹ ਚਿਤਾਵਨੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ-ਰਾਜਪੁਰਾ ਰੋਡ ਸਥਿਤ ਨਵੇਂ ਬੱਸ ਸਟੈਂਡ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ। ਜਿੱਥੇ ਸੀਐੱਮ ਮਾਨ ਦਾ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਵਲੋਂ ਘਿਰਾਓ ਕੀਤਾ ਗਿਆ।

author-image
Aarti
Updated On
New Update
ਡੀਪੀਈ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਘਿਰਾਓ,  ਦਿੱਤੀ ਇਹ ਚਿਤਾਵਨੀ
Advertisment

ਗਗਨਦੀਪ ਅਹੁਜਾ (ਪਟਿਆਲਾ, 20 ਜਨਵਰੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ-ਰਾਜਪੁਰਾ ਰੋਡ ਸਥਿਤ ਨਵੇਂ ਬੱਸ ਸਟੈਂਡ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ। ਜਿੱਥੇ ਸੀਐੱਮ ਮਾਨ ਦਾ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਵਲੋਂ ਘਿਰਾਓ ਕੀਤਾ ਗਿਆ।

Advertisment

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਬੱਸ ਸਟੈਂਡ ਆਏ ਸੀ ਤਾਂ ਜਦੋ ਉਹ ਬਾਹਰ ਨਿਕਲਣ ਲੱਗੇ ਤਾਂ ਡੀਪੀਈ 168 ਕੈਂਡੀਡੇਟ ਲੜਕੀ ਨੇ ਮੁੱਖ ਮੰਤਰੀ ਦੀ ਗੱਡੀ ਅੱਗੇ ਆ ਗਏ ਅਤੇ ਉਨ੍ਹਾਂ ਨੇ ਸੀਐੱਮ ਮਾਨ ਨੂੰ ਮੰਗ ਪੱਤਰ ਦਿੱਤਾ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਗੇ। 

ਦੂਜੇ ਪਾਸੇ ਪ੍ਰ਼ਦਰਸ਼ਨ ਕਰ ਰਹੇ ਡੀਪੀਈ ਅਧਿਆਪਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2022 ਦੇ ਵਿਚ ਚੋਣਾਂ ਤੋਂ ਪਹਿਲਾਂ 168 ਪੋਸਟਾਂ ਪੰਜਾਬ ਸਰਕਾਰ ਵਲੋਂ ਕੱਢੀਆਂ ਗਈਆਂ ਸੀ। ਉਨ੍ਹਾਂ ਕਿਹਾ ਕਿ ਸਾਡੀ ਭਰਤੀ ਸਰਕਾਰ ਵਲੋਂ ਉਸ ਸਮੇਂ ਕੀਤੀ ਗਈ ਸੀ। ਪਰ ਹੁਣ ਸਰਕਾਰ ਵਲੋਂ ਉਨ੍ਹਾਂ ਦੀ ਭਰਤੀ ਉਪਰ ਪੀਟੈੱਟ ਪ੍ਰੀਖਿਆ ਥੋਪੀ ਜਾ ਰਹੀ ਹੈ। ਜੋਕਿ ਨਿਯਮਾਂ ਤਹਿਤ ਬਿਲਕੁੱਲ ਵੀ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਬੇਰੁਜ਼ਗਾਰਾਂ ਵਲੋਂ ਮੁਹਾਲੀ ਵਿਖੇ 13 ਦਿਨਾਂ ਤੋਂ ਟੈਂਕੀ ’ਤੇ ਚੜ੍ਹ ਕੇ ਧਰਨਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੀ ਕਈ ਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ। ਸਿੱਖਿਆ ਮੰਤਰੀ ਵਲੋਂ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਹੈ ਜਦੋਂ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਮੰਗ ਕਰਦੇ ਹਨ ਤਾਂ ਉਸ ਨੂੰ ਵੀ ਮੌਕੇ `ਤੇ ਆ ਕੇ ਰੱਦ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਹੁਣ ਫ਼ੈਸਲਾ ਕੀਤਾ ਹੈ ਜਿੱਥੇ ਵੀ ਮੁੱਖ ਮੰਤਰੀ ਆਪਣੀ ਫੇਰੀ ’ਤੇ ਜਾਣਗੇ ਉਥੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਲਤੀਫ਼ਪੁਰ ਜਾਅਲੀ ਰਜਿਸਟਰੀਆਂ ਮਾਮਲੇ 'ਚ ਦਿਨੇਸ਼ ਧੀਰ ਤੋਂ ਬਾਅਦ 3 ਹੋਰ ਖ਼ਿਲਾਫ਼ ਮਾਮਲਾ ਦਰਜ

- PTC NEWS
latest-news cm-bhagwant-mann 168-dpe-union
Advertisment

Stay updated with the latest news headlines.

Follow us:
Advertisment