Mon, Dec 8, 2025
Whatsapp

Dr Navjot Kaur Sidhu ਦਾ ਚੋਣ ਪ੍ਰਣਾਲੀ ’ਤੇ ਵੱਡਾ ਬਿਆਨ; ਕਿਹਾ- ਮਰੇ ਹੋਏ ਅਤੇ ਵਿਦੇਸ਼ ਵਿਚ ਬੈਠੇ ਲੋਕਾਂ ਦੀਆਂ ਵੀ ਵੋਟਾਂ ਪਵਾਈਆਂ ਗਈਆਂ

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੂੰ ਜਿੱਤਣ ਦੇ ਬਾਵਜੂਦ ਹਾਰ ਦਰਸਾਇਆ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ “ਇਸ ਵਾਰ ਦੀ ਚੋਣ ਵਿੱਚ ਮਰੇ ਹੋਏ ਲੋਕਾਂ ਦੀਆਂ ਵੋਟਾਂ ਪਵਾਈਆਂ ਗਈਆਂ ਹਨ, ਇੱਥੋਂ ਤਕ ਕਿ ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਉਹਨਾਂ ਦੇ ਨਾਮ ਤੇ ਵੀ ਵੋਟ ਪਾ ਦਿੱਤੀਆਂ ਗਈਆਂ।

Reported by:  PTC News Desk  Edited by:  Aarti -- October 05th 2025 03:56 PM
Dr Navjot Kaur Sidhu ਦਾ ਚੋਣ ਪ੍ਰਣਾਲੀ ’ਤੇ ਵੱਡਾ ਬਿਆਨ; ਕਿਹਾ- ਮਰੇ ਹੋਏ ਅਤੇ ਵਿਦੇਸ਼ ਵਿਚ ਬੈਠੇ ਲੋਕਾਂ ਦੀਆਂ ਵੀ ਵੋਟਾਂ ਪਵਾਈਆਂ ਗਈਆਂ

Dr Navjot Kaur Sidhu ਦਾ ਚੋਣ ਪ੍ਰਣਾਲੀ ’ਤੇ ਵੱਡਾ ਬਿਆਨ; ਕਿਹਾ- ਮਰੇ ਹੋਏ ਅਤੇ ਵਿਦੇਸ਼ ਵਿਚ ਬੈਠੇ ਲੋਕਾਂ ਦੀਆਂ ਵੀ ਵੋਟਾਂ ਪਵਾਈਆਂ ਗਈਆਂ

Congress Navjot Kaur Sidhu :  ਅਜੀਤ ਨਗਰ ਵਿਖੇ ਕਾਂਗਰਸੀ ਨੇਤਾ ਨਵਜੋਤ ਕੌਰ ਸਿੱਧੂ ਆਪਣੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਦੇ ਘਰ ਪਹੁੰਚੇ, ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਚੋਣ ਪ੍ਰਣਾਲੀ ਵਿੱਚ ਗੜਬੜੀਆਂ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਉਹਨਾਂ ਨੇ ਆਪਣੇ ਹੱਥ ਵਿੱਚ “ਵੋਟ ਚੋਰ ਗੱਦੀ ਛੋੜ” ਵਾਲਾ ਪੋਸਟਰ ਫੜ ਕੇ ਨਾਰਾਜ਼ਗੀ ਜ਼ਾਹਰ ਕੀਤੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੂੰ ਜਿੱਤਣ ਦੇ ਬਾਵਜੂਦ ਹਾਰ ਦਰਸਾਇਆ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ “ਇਸ ਵਾਰ ਦੀ ਚੋਣ ਵਿੱਚ ਮਰੇ ਹੋਏ ਲੋਕਾਂ ਦੀਆਂ ਵੋਟਾਂ ਪਵਾਈਆਂ ਗਈਆਂ ਹਨ, ਇੱਥੋਂ ਤਕ ਕਿ ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਉਹਨਾਂ ਦੇ ਨਾਮ ਤੇ ਵੀ ਵੋਟ ਪਾ ਦਿੱਤੀਆਂ ਗਈਆਂ।” ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਉਹਨਾਂ ਨੇ ਨੌਂ ਮਹੀਨੇ ਪਹਿਲਾਂ ਹੀ ਕੀਤੀ ਸੀ, ਪਰ ਅਜੇ ਤਕ ਕਿਸੇ ਵੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਹੋਈ।


ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ’ਤੇ ਆਵਾਜ਼ ਉਠਾਈ ਹੈ, ਪਰ ਸਥਾਨਕ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਸਿੱਧੂ ਨੇ ਕਿਹਾ ਕਿ ਸ਼ਰੇਆਮ ਵੋਟਾਂ ਨਾਲ ਧੱਕਾ ਕੀਤਾ ਗਿਆ ਹੈ ਅਤੇ ਲੋਕਤੰਤਰ ਦਾ ਮਖੌਲ ਉਡਾਇਆ ਗਿਆ ਹੈ। ਉਹਨਾਂ ਐਲਾਨ ਕੀਤਾ ਕਿ ਹੁਣ ਉਹ ਦੁਬਾਰਾ ਆਪਣੀ ਵਾਰਡ ਵਿੱਚ ਐਕਟਿਵ ਹੋ ਰਹੀਆਂ ਹਨ ਅਤੇ ਹਰ ਮੁਹੱਲੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਬਣਨਗੀਆਂ।

ਇਸ ਮੌਕੇ ਕੌਂਸਲਰ ਸ਼ਲਿੰਦਰ ਸਿੰਘ ਸ਼ੈਲੀ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੇਵਲ ਦੋ ਵੋਟਾਂ ਨਾਲ ਹਾਰ ਦਰਸਾਇਆ ਗਿਆ, ਜਦਕਿ ਹਕੀਕਤ ਵਿੱਚ ਉਹ ਜਿੱਤੇ ਹੋਏ ਸਨ। ਉਹਨਾਂ ਨੇ ਦੋਸ਼ ਲਗਾਇਆ ਕਿ ਚੋਣ ਦੌਰਾਨ ਬੂਥਾਂ ’ਤੇ ਉਨ੍ਹਾਂ ਦੇ ਸਮਰਥਕਾਂ ਨੂੰ ਡਰਾਇਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਜੇ ਉਹਨਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।

ਸ਼ੈਲੀ ਨੇ ਕਿਹਾ ਕਿ ਚੋਣ ਦੌਰਾਨ ਪੂਰੀ ਗੁੰਡਾਗਰਦੀ ਕੀਤੀ ਗਈ – ਜਿੱਤਣ ਵਾਲੇ ਉਮੀਦਵਾਰ ਨੂੰ ਹਾਰਵਾਇਆ ਗਿਆ ਅਤੇ ਹਾਰਣ ਵਾਲੇ ਨੂੰ ਜਿਤਾਇਆ ਗਿਆ। ਉਹਨਾਂ ਨੇ ਇੱਕ ਲਿਸਟ ਵੀ ਮੀਡੀਆ ਸਾਹਮਣੇ ਰੱਖੀ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਮਰੇ ਹੋਏ ਤੇ ਵਿਦੇਸ਼ ਰਹਿੰਦੇ ਲੋਕਾਂ ਦੀਆਂ ਵੀ ਵੋਟਾਂ ਪਈਆਂ ਹਨ।

ਨਵਜੋਤ ਕੌਰ ਸਿੱਧੂ ਨੇ ਅੰਤ ਵਿੱਚ ਕਿਹਾ ਕਿ ਉਹ ਇਸ ਧੱਕੇਸ਼ਾਹੀ ਅਤੇ ਚੋਣ ਧੋਖਾਧੜੀ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੀਆਂ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਜਿਨ੍ਹਾਂ ਨਾਲ ਨਾਈਂਸਾਫ਼ੀ ਹੋਈ ਹੈ, ਉਹਨਾਂ ਨੂੰ ਇਨਸਾਫ਼ ਮਿਲੇ।

ਇਹ ਵੀ ਪੜ੍ਹੋ : Rajinder Gupta : ਰਾਜਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਕੀਤਾ ਉਮੀਦਵਾਰ ਦਾ ਐਲਾਨ, ਉਦਯੋਗਪਤੀ ਰਾਜਿੰਦਰ ਦੇ ਨਾਮ 'ਤੇ ਲੱਗੀ ਮੋਹਰ

- PTC NEWS

Top News view more...

Latest News view more...

PTC NETWORK
PTC NETWORK