Sun, Feb 5, 2023
Whatsapp

ਗੰਨੇ ਦੀ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਨਾ ਹੋਣ ਕਾਰਨ ਕਿਸਾਨਾਂ ਨੇ ਘੇਰੀ ਕੀਰੀ ਸ਼ੂਗਰ ਮਿੱਲ

Written by  Jasmeet Singh -- December 19th 2022 06:58 PM
ਗੰਨੇ ਦੀ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਨਾ ਹੋਣ ਕਾਰਨ ਕਿਸਾਨਾਂ ਨੇ ਘੇਰੀ ਕੀਰੀ ਸ਼ੂਗਰ ਮਿੱਲ

ਗੰਨੇ ਦੀ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਨਾ ਹੋਣ ਕਾਰਨ ਕਿਸਾਨਾਂ ਨੇ ਘੇਰੀ ਕੀਰੀ ਸ਼ੂਗਰ ਮਿੱਲ

ਰਵੀਬਖਸ਼ ਸਿੰਘ ਅਰਸ਼ੀ, 19 ਦਸੰਬਰ: ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਣ ਦੇ ਲਈ ਕਈ ਐਲਾਨ ਕੀਤੇ ਜਾ ਰਹੇ ਹਨ ਪਰ ਕੀਰੀ ਸ਼ੂਗਰ ਮਿੱਲ ਦੀ ਮੈਨੇਜਮੇਂਟ ਕਾਰਨ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਿੱਸ ਕਰਕੇ ਕਿਸਾਨਾਂ ਨੇ ਗੰਨੇ ਦੀ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਨਾ ਹੋਣ ਕਾਰਨ ਅਤੇ ਫ਼ਸਲ ਨੂੰ ਮਿੱਲਾਂ ਵਿੱਚ ਵੇਚਣ ਲਈ ਫ਼ਸਲ ਦੀ ਪਰਚੀ ਨਾ ਦੇਣ ਕਾਰਨ, ਉਨ੍ਹਾਂ ਗੁਰਦਾਸਪੁਰ ਦੀ ਕੀਰੀ ਸ਼ੂਗਰ ਮਿੱਲ ਦਾ ਘਿਰਾਓ ਕੀਤਾ ਅਤੇ ਮਿੱਲ ਦਾ ਗੇਟ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਮਿੱਲ ਮੈਨਜਮੈਂਟ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ।

ਕੀਰੀ ਸ਼ੂਗਰ ਮਿੱਲ ਅੱਗੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਸ਼ੂਗਰ ਮਿੱਲ ਦੀ ਮੈਨੇਜਮੈਂਟ ਵੱਲੋਂ  ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਲਕੇ ਦੇ ਕਿਸਾਨਾਂ ਨੂੰ ਫ਼ਸਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਛੋਟੇ ਕਿਸਾਨਾਂ ਨੂੰ ਗੰਨੇ ਦੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ ਕੀਤੀ ਜਾਏਗੀ ਪਰ ਇਹ ਮਿੱਲ ਦਾ ਜੀਐੱਮ ਉਹਨਾਂ ਨੂੰ ਸਮੇਂ ਸੀਰ ਪੈਸੈ ਵੀ ਨਹੀਂ ਦੇ ਰਿਹਾ।


ਉਨ੍ਹਾਂ ਇਲਜ਼ਾਮ ਲਾਏ ਕਿ ਮਿੱਲ ਦਾ ਜੀਐੱਮ ਆਪਣੇ ਚਹੇਤਿਆਂ ਨੂੰ ਗੰਨੇ ਦੀਆਂ ਪਰਚੀਆਂ ਦੇ ਰਿਹਾ ਜਿਸ ਕਰਕੇ ਅੱਜ ਉਹਨਾਂ ਨੇ ਮਿੱਲ ਮੈਨੇਜਮੈਂਟ ਦੇ ਖ਼ਿਲਾਫ਼ ਮਿੱਲ ਦਾ ਗੇਟ ਬੰਦ ਕਰ ਰੋਸ਼ ਪ੍ਰਦਰਸਨ ਕਿਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਅਤੇ ਮਿੱਲ ਦਾ ਗੇਟ ਬੰਦ ਰਹੇਗਾ।

- PTC NEWS

adv-img

Top News view more...

Latest News view more...