Ear Infections : ਬਾਰਸ਼ਾਂ ਦੌਰਾਨ ਕਿਉਂ ਵੱਧ ਜਾਂਦੇ ਹਨ ਕੰਨ 'ਚ ਇਨਫੈਕਸ਼ਨ ਦੇ ਮਾਮਲੇ ? ਜਾਣੋ ਕੀ ਹਨ ਇਲਾਜ ਦੇ ਢੰਗ
Ear Infections In Monsoon : ਬਰਸਾਤ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਅਤੇ ਸੰਕਰਮਣ ਵੀ ਲਿਆਉਂਦਾ ਹੈ। ਇਸ ਮੌਸਮ 'ਚ ਜਿੱਥੇ ਮੱਛਰਾਂ, ਪਾਣੀ ਅਤੇ ਭੋਜਨ ਕਾਰਨ ਹੋਣ ਵਾਲੀਆਂ ਕਈ ਗੰਭੀਰ ਸਮੱਸਿਆਵਾ ਦੇ ਮਾਮਲੇ ਵੱਧ ਜਾਣਦੇ ਹਨ, ਉੱਥੇ ਹੀ ਅੱਖਾਂ ਅਤੇ ਕੰਨਾਂ ਦੀ ਲਾਗ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਮੌਸਮ 'ਚ ਬਹੁਤੇ ਲੋਕ ਕੰਨਾਂ ਦੀ ਲਾਗ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਖੁਦ ਨੂੰ ਇਸ ਲਾਗ ਤੋਂ ਬਚਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤਾਂ ਆਉ ਜਾਣਦੇ ਹਾਂ ਬਰਸਾਤ ਦੇ ਮੌਸਮ 'ਚ ਕੰਨਾਂ ਦੀ ਲਾਗ ਦੇ ਮਾਮਲੇ ਕਿਉਂ ਵੱਧ ਜਾਣਦੇ ਹਨ? ਅਤੇ ਇਸ 'ਤੋਂ ਕਿਵੇਂ ਬੱਚਿਆਂ ਜਾ ਸਕਦਾ ਹੈ?
ਬਰਸਾਤ ਦੇ ਮੌਸਮ 'ਚ ਕੰਨਾਂ ਦੀ ਲਾਗ ਦੇ ਮਾਮਲੇ ਕਿਉਂ ਵੱਧ ਜਾਂਦੇ ਹਨ?
ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ 'ਚ ਜ਼ਿਆਦਾ ਨਮੀ ਅਤੇ ਗਿੱਲੇ ਮੌਸਮ ਕਾਰਨ ਕੰਨਾਂ ਦੀ ਲਾਗ ਹੋਣਾ ਆਮ ਗੱਲ ਹੈ। ਕੰਨਾਂ 'ਚ ਨਮੀ ਬੈਕਟੀਰੀਆ ਅਤੇ ਉੱਲੀ ਨੂੰ ਉਤਸ਼ਾਹਿਤ ਕਰ ਸਕਦੀ ਹੈ, ਜੋ ਕੰਨਾਂ ਦੀ ਲਾਗ ਦੇ ਮੁੱਖ ਕਾਰਨਾਂ 'ਚੋਂ ਇੱਕ ਹੈ। ਕੀਟਾਣੂ, ਜੋ ਬਿਮਾਰੀ ਅਤੇ ਲਾਗ ਦਾ ਕਾਰਨ ਬਣਦੇ ਹਨ, ਉੱਚ ਨਮੀ ਅਤੇ ਬਾਰਸ਼ ਵਾਲੀਆਂ ਥਾਵਾਂ 'ਤੇ ਵਧਦੇ ਹਨ। ਇਹ ਲੰਬੇ ਸਮੇਂ ਤੱਕ ਪਾਣੀ ਦੇ ਸੰਪਰਕ 'ਚ ਰਹਿੰਦੇ ਹਨ, ਜਿਸ ਨਾਲ ਕੰਨਾਂ ਦੀ ਲਾਗ ਹੁੰਦੀ ਹੈ। ਨਾਲ ਹੀ ਬਰਸਾਤ ਦੇ ਮੌਸਮ 'ਚ ਸਾਈਨਸ ਦੀ ਲਾਗ ਵੀ ਅਕਸਰ ਵਧ ਜਾਂਦੀ ਹੈ ਅਤੇ ਕੰਨਾਂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਓਟਿਟਿਸ ਮੀਡੀਆ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਕੰਨਾਂ ਦੀ ਲਾਗ ਤੋਂ ਬਚਣ ਦੇ ਤਰੀਕੇ
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
- PTC NEWS