Advertisment

ਸੰਤਸਰ ਸਾਹਿਬ ਟਰੱਸਟ ਵੱਲੋਂ ਨਿਵੇਕਲਾ ਉਪਰਾਲਾ, ਸਭਾ 'ਚ ਇਸ ਵਾਰੀ ਲਗਾਇਆ ਦਵਾਈਆਂ ਦਾ ਲੰਗਰ

author-image
Pardeep Singh
Updated On
New Update
ਸੰਤਸਰ ਸਾਹਿਬ ਟਰੱਸਟ ਵੱਲੋਂ ਨਿਵੇਕਲਾ ਉਪਰਾਲਾ,  ਸਭਾ 'ਚ ਇਸ ਵਾਰੀ ਲਗਾਇਆ ਦਵਾਈਆਂ ਦਾ ਲੰਗਰ
Advertisment

ਸ੍ਰੀ ਫ਼ਤਿਹਗੜ੍ਹ ਸਾਹਿਬ: ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ  26 ਤੋਂ 28 ਦਸੰਬਰ ਤੱਕ ਤਿੰਨ ਦਿਨਾਂ ਸ਼ਹੀਦੀ ਸਭਾ ਦਰਮਿਆਨ ਪੰਜਾਬ ਭਰ ਤੋਂ ਵਖ ਵਖ ਸੰਤਾਂ, ਮਹਾਂਪੁਰਸ਼ਾਂ, ਪਿੰਡਾਂ ਤੇ ਕਮੇਟੀਆਂ ਵੱਲੋਂ ਲੰਗਰਾਂ ਦੀਆਂ ਸੇਵਾ ਨਿਭਾਈ ਜਾਂਦੀ ਹੈ।

Advertisment

 ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਦਰਮਿਆਨ ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ ਨਤਮਸਤਕ ਹੋਣ ਆਉਂਦੀਆਂ ਹਨ। ਇਸ ਵੇਲੇ ਸੜਕਾਂ ਤੇ ਕਦਮ ਰੱਖਣ ਤੱਕ ਦੀ ਥਾਂ ਨਹੀਂ ਹੁੰਦੀ। ਇਸ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੰਨੇ ਦੇ ਰਸ ਦਾ ਲੰਗਰ, ਖੀਰ ਪੂਰੀਆਂ, ਅਲੂ ਨਾਨ, ਕੁਲਚੇ ਛੋਲੇ ਵਰਗੇ ਬੇਅੰਤ ਪਦਾਰਥਾਂ ਦਾ ਲੰਗਰ ਸਜਾਇਆ ਜਾਂਦਾ ਹੈ। ਇਸ ਕੜੀ ਵਿੱਚ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿੱਚ ਸੰਤਸਰ ਸਾਹਿਬ ਸੇਵਾ ਟਰੱਸਟ ਵੱਲੋਂ ਵੀ ਲੰਗਰਾਂ ਦੀ ਸੇਵਾ ਨਿਭਾਈ ਜਾਂਦੀ ਹੈ। 







ਸੰਸਥਾ ਵੱਲੋਂ ਇਹ ਲੰਗਰਾਂ ਦੀ ਸੇਵਾ ਸਭ ਤੋਂ ਪਹਿਲਾਂ ਲਾਈ ਜਾਂਦੀ ਹੈ। ਜਦੋਂ ਸ਼ਹੀਦੀ ਸਭਾ ਤੋਂ ਪਹਿਲਾਂ ਗੁ. ਜਯੋਤੀ ਸਰੂਪ ਤੋਂ ਲੈਕੇ ਮੋਤੀ ਰਾਮ ਮਹਿਰਾ ਗੇਟ ਤਾਈਂ ਹੋਰ ਕਿਤੇ ਲੰਗਰ ਆਰੰਭ ਨਹੀਂ ਹੁੰਦੇ ਤੇ ਜਦੋਂ ਸਾਰੇ ਕਮੇਟੀਆਂ ਵਾਲੇ ਲੰਗਰਾਂ ਦੀ ਸੇਵਾ ਸੰਪੂਰਨ ਕਰ 28 ਦਸੰਬਰ ਤੱਕ ਆਪਣੇ ਟਿਕਾਣਿਆਂ ਨੂੰ ਮੁੜ ਜਾਂਦੇ ਹਨ, ਉਸ ਵੇਲੇ ਤੋਂ ਬਾਅਦ ਵੀ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਰੋਡ ਤੋਂ ਚੰਦ ਕਦਮਾਂ ਦੀ ਦੂਰੀ ਤੇ ਸਥਿਤ ਫਤਿਹ ਨਿਸ਼ਾਨ ਭਵਨ ਵਿਖੇ ਸੰਤਸਰ ਸਾਹਿਬ ਟਰੱਸਟ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰੱਖਦੀ ਹੈ।



ਇਸ ਸਾਲ ਇੱਥੇ ਇੱਕ ਨਵੇਕਲੀ ਸੇਵਾ ਨਿਭਾਈ ਜਾ ਰਹੀ ਹੈ ਜਿੱਥੇ ਸੰਤ ਬਾਬਾ ਸਰੂਪ ਸਿੰਘ ਜੀ ਦੇ ਬੇਟੇ ਭਾਈ ਗੁਰਪ੍ਰੀਤ ਸਿੰਘ ਜੀ ਵਲੋਂ ਦਵਾਈਆਂ ਦੇ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਗਰੀਬਾਂ ਲਈ ਮੁਫ਼ਤ ਦਵਾਈਆਂ ਦਾ ਲੰਗਰ ਵੀ ਲਾਇਆ ਗਿਆ ਹੈ। ਜਿੱਥੇ ਮਹਿਗੀਆਂ ਦਵਾਈਆਂ ਨੂੰ ਮੁਫ਼ਤ ਸੰਗਤਾਂ ਨੂੰ ਵੰਡਿਆ ਜਾ ਰਿਹਾ ਹੈ।

ਸੰਤਸਰ ਸਾਹਿਬ ਸੇਵਾ ਟਰੱਸਟ ਵੱਲੋਂ ਹਰ ਸਾਲ 20 ਦਸੰਬਰ ਨੂੰ ਆਰੰਭ ਕਰ ਲੰਗਰਾਂ ਦੀ ਸੇਵਾ 5 ਜਨਵਰੀ ਤੱਕ ਨਿਭਾਈ ਜਾਂਦੀ ਹੈ, ਜਿੱਥੇ ਅਣਗਿਣਤ ਸੰਗਤਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨ ਤੇ ਜਾਉਣ ਆਉਣ ਵੇਲੇ ਇਸ ਅਸਥਾਨ ਤੇ ਵੀ ਗੁਰੂ ਨਾਨਕ ਦਾ ਲੰਗਰ ਅਤੁੱਟ ਵਰਤਦਾ ਹੈ ਅਤੇ ਲੰਗਰ ਛਕ ਸੰਗਤਾਂ ਤ੍ਰਿਪਤ ਹੁੰਦੀਆਂ ਹਨ।

- PTC NEWS
latest-news punjabi-news santsar-sahib-trust
Advertisment

Stay updated with the latest news headlines.

Follow us:
Advertisment