ਡੇਰਾਬੱਸੀ 'ਚ ਹਰਬਲ ਉਤਪਾਦ ਫੈਕਟਰੀ ਦੇ ਬੁਆਇਲਰ 'ਚ ਧਮਾਕਾ, 2 ਇੰਜਨੀਅਰ ਗੰਭੀਰ ਜ਼ਖ਼ਮੀ
ਡੇਰਾਬੱਸੀ, 13 ਜਨਵਰੀ: ਡੇਰਾਬੱਸੀ ਦੇ ਮੁਬਾਰਕਪੁਰ ਫੋਕਲ ਪੁਆਇੰਟ 'ਤੇ ਹਰਬਲ ਉਤਪਾਦ ਬਣਾਉਣ ਵਾਲੀ ਫੈਕਟਰੀ 'ਚ ਬਾਇਲਰ ਡਰਾਇਰ ਫਟਣ ਕਾਰਨ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਕਿ ਇਸ ਹਾਦਸੇ ਵਿੱਚ ਫੈਕਟਰੀ 'ਚ ਮੌਜੂਦ 2 ਇੰਜਨੀਅਰ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁਢਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫੈਕਟਰੀ ਵਿੱਚ ਵੈਲਡਿੰਗ ਦਾ ਕੰਮ ਜਾਰੀ ਸੀ।
- PTC NEWS