Sun, Jan 29, 2023
Whatsapp

Dating app ਦੁਆਰਾ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Written by  Pardeep Singh -- January 03rd 2023 04:37 PM
Dating app ਦੁਆਰਾ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Dating app ਦੁਆਰਾ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

 ਮੋਹਾਲੀ: ਮੋਹਾਲੀ ਪੁਲਿਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਡੈਟਿੰਗ ਐਪ ਦੁਆਰਾ ਕੁੜੀਆ ਅਤੇ ਮੁੰਡਿਆ ਨੂੰ ਬੁਲਾ ਕੇ ਲੁੱਟ ਕਰਦੇ ਸਨ। ਜਿਲ੍ਹਾ ਮੋਹਾਲੀ ਵਿਖੇ ਜਸ਼ਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਪਾਸੋਂ ਲਿਫਟ ਲੈ ਕਰ ਉਸ ਪਾਸੋ ਇੱਕ ਕਾਰ ਅਤੇ 700/- ਰੁਪਏ ਦੀ ਖੋਹ ਹੋਈ ਸੀ। ਜਿਸ ਉੱਤੇ ਮੁਕੱਦਮਾ ਥਾਣਾ ਸਦਰ ਖਰੜ  ਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ।

ਪੁਲਿਸ ਅਧਿਕਾਰੀਆਂ ਵੱਲੋਂ ਟੀਮਾਂ ਬਣਾ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ।  Dating APP ਦੇ ਜਰੀਏ ਲੋਕਾਂ ਨੂੰ ਬੁਲਾ ਕਰ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੇ ਦੋ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।


ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕੰਟ, ਥਾਣਾ ਖਮਾਣੋ, ਜਿਲ੍ਹਾ ਫਹਿਤਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ।

ਮਿਲੀ ਜਾਣਕਾਰੀ ਮੁਤਾਬਿਕ ਤਿੰਨੋ ਵਿਅਕਤੀ ਕਰੀਬ ਪਿਛਲੇ 02 ਮਹੀਨਿਆਂ ਤੋ 05 ਵਿਅਕਤੀਆ ਨੂੰ Dating APP ਰਾਹੀ ਬੁਲਾ ਕੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਹਨਾ ਪਾਸੋਂ ਇਹਨਾ ਵਿਅਕਤੀਆ ਨੇ 80,000/-, 25,000/-, 10,000/-, 7,000/- ਅਤੇ 700/- ਰੁਪਏ ਸਮੇਤ ACCENT ਕਾਰ ਅਤੇ ਮੋਬਾਇਲ ਫੋਨ ਖੋਹ ਦੀਆ ਵਾਰਦਾਤਾਂ ਕਰ ਚੁੱਕੇ ਹਨ।

- PTC NEWS

adv-img

Top News view more...

Latest News view more...