Advertisment

ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ ਤਾਂ ਅਪਣਾਓ ਇਹ ਨੁਸਖਾ, ਜਲਦ ਮਿਲੇਗੀ ਰਾਹਤ

author-image
ਜਸਮੀਤ ਸਿੰਘ
Updated On
New Update
ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ ਤਾਂ ਅਪਣਾਓ ਇਹ ਨੁਸਖਾ, ਜਲਦ ਮਿਲੇਗੀ ਰਾਹਤ
Advertisment

Irritation in eyes due to pollution: ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੀ ਸਮੱਸਿਆ ਵਧ ਗਈ ਹੈ ਖਾਸ ਕਰਕੇ ਪੰਜਾਬ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਨਾ ਸਿਰਫ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਹੈ ਸਗੋਂ ਅੱਖਾਂ ਵੀ ਖਰਾਬ ਹੋ ਰਹੀਆਂ ਹਨ। ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ, ਖਾਰਸ਼, ਲਾਲੀ, ਪਾਣੀ ਆਉਣ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ। 

Advertisment

ਇੱਥੇ ਦੱਸਣਾ ਬਣਦਾ ਕਿ ਸੂਬੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਹਵਾ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਕਈ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (AQI) 200 ਨੂੰ ਪਾਰ ਕਰ ਗਿਆ ਹੈ। 

ਮਾਹਿਰਾਂ ਮੁਤਾਬਕ ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਦਮ ਘੁੱਟਣ ਵਾਲੀ ਹਵਾ ਚੱਲ ਰਹੀ ਹੈ। ਪ੍ਰਦੂਸ਼ਣ ਕਾਰਨ ਅੱਖਾਂ ਦੀ ਐਲਰਜੀ ਦੇ ਮਾਮਲੇ ਵਧੇ ਰਹੇ ਹਨ। ਅਜਿਹੇ 'ਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਧੂੰਏਂ ਵਿੱਚ ਬਾਹਰੀ ਗਤੀਵਿਧੀਆਂ ਨੂੰ ਘਟਾਓ ਤਾਂ ਜੋ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 

ਜੇਕਰ ਤੁਹਾਡੇ ਜਾਂ ਕਿਸੀ ਕਰੀਬੀ ਦੀ ਅੱਖਾਂ 'ਚ ਵੀ ਉਨ੍ਹਾਂ ਨੂੰ ਜਲਨ ਦੀ ਸਮੱਸਿਆ ਦਾ ਸਾਮਣਾ ਕਰਨਾ ਪੈਂਦਾ ਤਾਂ ਇਨ੍ਹਾਂ ਨੁਸਖਿਆਂ ਨੂੰ ਅਪਣਾਓ, ਹੇਠਾਂ ਦਿੱਤੇ ਗਏ ਵੱਖ ਵੱਖ ਨੁਸਖਿਆਂ ਨਾਲ ਜਲਦ ਰਾਹਤ ਮਿਲਣ ਦੀ ਸੰਭਾਵਨਾ ਹੈ। 

Advertisment

- ਬਾਹਰ ਜਾਣ ਵੇਲੇ ਚਸ਼ਮਾ ਦੀ ਵਰਤੋਂ ਜ਼ਰੂਰ ਕਰੋ। 

- ਐਨਕਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਅੱਖਾਂ ਪੂਰੀ ਤਰ੍ਹਾਂ ਢੱਕੀਆਂ ਹੋਣ।

- ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਖਾਓ। 

Advertisment

- ਜੇਕਰ ਗੱਡੀ ਚਲਾਉਂਦੇ ਸਮੇਂ ਜਾਂ ਪੈਦਲ ਚੱਲਦੇ ਸਮੇਂ ਤੁਹਾਡੀਆਂ ਅੱਖਾਂ ਵਿੱਚ ਕੋਈ ਚੀਜ਼ ਆ ਜਾਂਦੀ ਹੈ ਤਾਂ ਰਗੜਨ ਤੋਂ ਬਚੋ।

- ਜਲਣ ਜਾਂ ਖੁਜਲੀ ਹੋਣ 'ਤੇ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ।

- ਅੱਖਾਂ 'ਤੇ ਖੀਰੇ ਦੇ ਟੁਕੜੇ ਰੱਖਣ ਨਾਲ ਠੰਡਕ ਮਿਲਦੀ ਹੈ।

Advertisment

- ਜਲਨ ਤੋਂ ਰਾਹਤ ਪਾਉਣ ਲਈ ਅੱਖਾਂ 'ਤੇ ਬਰਫ਼ ਦੇ ਟੁਕੜਿਆਂ ਨੂੰ ਰਗੜੋ।

- ਅੱਖਾਂ ਨੂੰ ਆਰਾਮ ਦੇਣ ਲਈ ਸਕ੍ਰੀਨ ਤੋਂ ਦੂਰੀ ਬਣਾ ਕੇ ਰੱਖੋ।

- ਵਾਰ-ਵਾਰ ਅੱਖਾਂ 'ਤੇ ਗੰਦੇ ਹੱਥ ਨਾ ਲਾਓ।

- PTC NEWS
pollution-control pollution-during-winters eye-itching
Advertisment

Stay updated with the latest news headlines.

Follow us:
Advertisment