Advertisment

ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ ਹੋਇਆ ਦੇਹਾਂਤ

author-image
Ravinder Singh
Updated On
New Update
ਮਸ਼ਹੂਰ ਅਦਾਕਾਰਾ ਵਿਕਰਮ ਗੋਖਲੇ ਦਾ ਹੋਇਆ ਦੇਹਾਂਤ
Advertisment

Vikram Gokhale: ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਪਿਛਲੇ 18 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਬੁੱਧਵਾਰ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ਸਪੋਰਟ 'ਤੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ 'ਚ ਕੁਝ ਸੁਧਾਰ ਹੋਇਆ ਸੀ ਪਰ ਸ਼ਨਿੱਚਰਵਾਰ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਿਆ। ਸਿਹਤ ਵਿਚ ਦਿੱਕਤ ਹੋਣ ਕਾਰਨ ਵਿਕਰਮ ਗੋਖਲੇ ਕਾਫੀ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ। ਬੀਤੇ ਦਿਨ ਉਨ੍ਹਾਂ ਦੀ ਮੌਤ ਦੀ ਅਫਵਾਹ ਸੋਸ਼ਲ ਮੀਡੀਆ ਉਤੇ ਫੈਲ ਗਈ ਸੀ। ਵਿਕਰਮ ਗੋਖਲੇ ਦੀ ਧੀ ਨੇ ਉਨ੍ਹਾਂ ਦੀ ਮੌਤ ਦਾ ਖੰਡਨ ਕੀਤਾ ਸੀ ਤੇ ਲੋਕਾਂ ਨੂੰ ਦੁਆਵਾਂ ਲਈ ਅਪੀਲ ਕੀਤੀ। 

Advertisment



ਗੋਖਲੇ ਦੀ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਲਾਈਫ ਸਪੋਰਟ ਉਤੇ ਸਨ।



Advertisment

ਗੌਰਤਲਬ ਹੈ ਕਿ ਗੋਖਲੇ ਨੇ ਕਈ ਮਰਾਠੀ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਅਮਿਤਾਭ ਬੱਚਨ ਸਟਾਰਰ 'ਅਗਨੀਪਥ', ਸੰਜੇ ਲੀਲਾ ਭੰਸਾਲੀ ਦੀ 'ਹਮ ਦਿਲ ਦੇ ਚੁਕੇ ਸਨਮ', 'ਦੇ ਦਨਾ ਦਨ', 'ਭੂਲ ਭੁਲਈਆ', 'ਹੇ ਰਾਮ' ਆਦਿ ਫਿਲਮਾਂ ਸ਼ਾਮਲ ਹਨ। ਫਿਰ ਉਹ 2010 ਦੀ ਮਰਾਠੀ ਫਿਲਮ ਆਘਾਤ ਨਾਲ ਨਿਰਦੇਸ਼ਕ ਦੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਲਮ ਅਨੁਮਤੀ ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਐਵਾਰਡ ਵੀ ਜਿੱਤਿਆ।

ਟੈਲੀਵਿਜ਼ਨ ਸ਼ੋਅ ਉਡਾਨ 'ਚ ਵੀ  ਕੀਤਾ ਕੰਮ

ਵਿਕਰਮ ਗੋਖਲੇ ਨੇ ਟੈਲੀਵਿਜ਼ਨ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ ਸੀ। ਉਹ 1989 ਤੋਂ 1991 ਤੱਕ ਦੂਰਦਰਸ਼ਨ 'ਤੇ ਚੱਲ ਰਹੇ ਮਸ਼ਹੂਰ ਸ਼ੋਅ 'ਉਡਾਨ' ਦਾ ਹਿੱਸਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਅਹਿਮ ਐਲਾਨ

- PTC NEWS
latestnewsinpunjabi bollywoodnews vikram-gokhale-death
Advertisment

Stay updated with the latest news headlines.

Follow us:
Advertisment