ਪ੍ਰਸਿੱਧ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਦੇਹਾਂਤ
ਬਠਿੰਡਾ : ਪ੍ਰਸਿੱਧ ਨਾਵਲਕਾਰ ਸੁਖਦੇਵ ਸਿੰਘ ਮਾਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੂੰ ਸਮਾਜਿਕ ਯਥਾਰਥ ਦੇ ਨਾਵਲਾਂ ਲਈ ਜਾਣਿਆ ਜਾਂਦਾ ਸੀ। ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਦੇ ਜੰਮਪਲ ਹਨ। ਉਨ੍ਹਾਂ ਦੇ ਪ੍ਰਸਿੱਧ ਨਾਵਲਾਂ 'ਚ ਚੱਕ ਵੀਰ ਸਿੰਘ, ਟਿਕੀ ਹੋਈ ਰਾਤ, ਜੰਡ ਜੰਡੋਰੇ ਤੇ ਵਹਿਸ਼ੀ ਰੁੱਤ ਸ਼ਾਮਲ ਹਨ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਉਤੇ ਪੰਜਾਬੀ ਸਾਹਿਤ ਅਕਾਦਮੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸਮੇਤ ਸਮੂਹ ਸਾਹਿਤਕਾਰਾਂ ਤੇ ਸਾਹਿਤਕ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਮਾਂ-ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਂ ਦੀ ਹੋਈ ਮੌਤ
- PTC NEWS