Farmer Family Suffering From Cancer : ਪਿੰਡ ਪੱਖੋਕਲਾਂ ’ਚ ਇੱਕ ਕਿਸਾਨ ਪਰਿਵਾਰ ਕੈਂਸਰ ਤੋਂ ਪੀੜਤ, ਕੈਂਸਰ ਨਾਲ ਪਹਿਲਾਂ ਹੀ ਖੋਹ ਚੁੱਕੇ ਹਨ ਇੱਕ ਜੀਅ, ਤਰਸਯੋਗ ਹਾਲਤ
Farmer Family Suffering From Cancer : ਬਰਨਾਲਾ ਦੇ ਪੱਖੋਕਲਾਂ ਪਿੰਡ ’ਚ ਇੱਕ ਕਿਸਾਨ ਦਾ ਪੂਰਾ ਪਰਿਵਾਰ ਕੈਂਸਰ ਦੀ ਲਪੇਟ ’ਚ ਆਇਆ ਹੋਇਆ ਹੈ। ਪਹਿਲਾਂ ਇਸ ਪਰਿਵਾਰ ਦੇ ਮੁਖੀ ਦੀ ਕੈਂਸਰ ਨਾਲ ਮੌਤ ਹੋਈ ਅਤੇ ਹੁਣ ਪਰਿਵਾਲ ਦੀ ਇੱਕ ਮਹਿਲਾ ਪਿਛਲੇ ਢਾਈ ਸਾਲ ਤੋਂ ਕੈਂਸਰ ਨਾਲ ਜੰਗ ਲੜ ਰਹੀ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਸ ਪਰਿਵਾਰ ਦਾ ਇਕਲੌਤਾ ਦਾ ਪੁੱਤ ਵੀ ਵਿਕਲਾਂਗ ਹੈ।
ਦੱਸ ਦਈਏ ਕਿ ਕੈਂਸਰ ਦੇ ਮਹਿੰਗੇ ਇਲਾਜ ਦੇ ਕਾਰਨ ਪਰਿਵਾਰ ਦਾ ਮਕਾਨ, ਜ਼ਮੀਨ, ਟਰੈਕਟਰ ਅਤੇ ਸੋਨਾ ਵਿਕ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਸਮਾਜਸੇਵੀ ਅਤੇ ਐਨਆਰਆਈ ਭਰਾਵਾਂ ਤੋਂ ਮਦਦ ਮੰਗੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਕੈਂਸਰ ਦੀ ਮਰੀਜ਼ ਜਸਵਿੰਦਰ ਕੌਰ ਨੇ ਦੁਖੀ ਮਨ ਨਾਲ ਕਿਹਾ ਕਿ ਕੈਂਸਰ ਦੀ ਬਿਮਾਰੀ ਇਸ ਤਰ੍ਹਾਂ ਉਨ੍ਹਾਂ ਦੇ ਘਰ ਆਈ ਅਤੇ ਸਭ ਕੁਝ ਲੈ ਗਈ। ਉਸਦੇ ਪਤੀ ਦੀ ਤਿੰਨ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਜਦੋਂ ਉਸਦਾ ਇਲਾਜ ਚੱਲ ਰਿਹਾ ਸੀ, ਤਾਂ ਉਸਨੇ ਆਪਣੇ ਪਤੀ ਨੂੰ ਬਚਾਉਣ ਲਈ ਆਪਣੀ ਢਾਈ ਏਕੜ ਜ਼ਮੀਨ ਵੀ ਵੇਚ ਦਿੱਤੀ। ਉਸਨੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਤੋਂ ਪੈਸੇ ਇਕੱਠੇ ਕਰਕੇ ਲੱਖਾਂ ਰੁਪਏ ਵੀ ਖਰਚ ਕੀਤੇ। ਪਰ ਉਸਦੇ ਪਤੀ ਨੂੰ ਬਚਾਇਆ ਨਹੀਂ ਜਾ ਸਕਿਆ। ਜਿਸ ਤੋਂ ਬਾਅਦ ਉਹ ਖੁਦ ਪਿਛਲੇ ਢਾਈ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਹੈ।
ਉਨ੍ਹਾਂ ਕਿਹਾ ਕਿ ਮੇਰੇ ਇਲਾਜ ਲਈ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਲਏ ਜਾ ਰਹੇ ਸਨ, ਪਰ ਹੁਣ ਰਿਸ਼ਤੇਦਾਰ ਵੀ ਮਦਦ ਲਈ ਜਵਾਬ ਦੇ ਰਹੇ ਹਨ। ਬਿਮਾਰੀ ਕਾਰਨ ਉਸਦਾ ਇੱਕ ਘਰ ਵੀ ਵਿਕ ਗਿਆ ਹੈ। ਕੈਂਸਰ ਦੀ ਦਵਾਈ 'ਤੇ ਹਰ ਮਹੀਨੇ ਲਗਭਗ 20 ਤੋਂ 25 ਹਜ਼ਾਰ ਰੁਪਏ ਖਰਚ ਹੁੰਦੇ ਹਨ। ਜਸਵਿੰਦਰ ਕੌਰ ਇਸ ਸਮੇਂ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਸਨੇ ਦੱਸਿਆ ਕਿ ਉਸਦੇ ਪਹਿਲੇ ਪਤੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਜਿਸ ਕਾਰਨ ਇਸ ਬਿਮਾਰੀ ਦੌਰਾਨ ਉਸਨੂੰ ਆਪਣੀ ਢਾਈ ਏਕੜ ਜ਼ਮੀਨ ਵੇਚਣੀ ਪਈ। ਟਰੈਕਟਰ, ਸੋਨਾ ਅਤੇ ਘਰ ਵੀ ਵਿਕ ਗਿਆ ਹੈ। ਹੁਣ ਉਹ ਆਪਣੇ ਪਤੀ ਅਤੇ ਸੱਸ ਨਾਲ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ ਅਤੇ ਕਿਰਾਇਆ ਵੀ ਦੇਣ ਤੋਂ ਅਸਮਰੱਥ ਹੈ।
ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਵੀ ਅਪਾਹਜ ਹੈ ਅਤੇ ਬਚਪਨ ਤੋਂ ਹੀ ਕੋਈ ਕੰਮ ਨਹੀਂ ਕਰ ਸਕਿਆ। ਕੈਂਸਰ ਦੀ ਮਰੀਜ਼ ਜਸਵਿੰਦਰ ਕੌਰ ਅਤੇ ਉਸਦੇ ਪੁੱਤਰ ਨੇ ਪੰਜਾਬ ਸਰਕਾਰ, ਸਮਾਜ ਸੇਵੀਆਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਭਰਾਵਾਂ ਨੂੰ ਵਿੱਤੀ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਕੈਂਸਰ ਦੀ ਮਰੀਜ਼ ਜਸਵਿੰਦਰ ਕੌਰ ਨੇ ਵੀ ਆਪਣਾ ਬੈਂਕ ਖਾਤਾ ਅਤੇ ਗੂਗਲ ਪੇ ਨੰਬਰ ਦੇ ਕੇ ਮਦਦ ਮੰਗੀ ਹੈ।
ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਗਿਆਨ ਸਿੰਘ ਨੇ ਵੀ ਇਸ ਪਰਿਵਾਰ ਦੀ ਦੁਖਦਾਈ ਕਹਾਣੀ ਸੁਣਾਈ। ਉੱਥੋਂ ਦੀ ਪੰਚਾਇਤ ਨੇ ਜਿੱਥੇ ਵੀ ਸੰਭਵ ਹੋਇਆ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਕਾਂ, ਪ੍ਰਵਾਸੀ ਭਾਰਤੀਆਂ ਅਤੇ ਸਰਕਾਰ ਨੂੰ ਵੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਗਈ ਹੈ।
- PTC NEWS