Fri, Dec 13, 2024
Whatsapp

Deadly Attack On BSF Jawan : ਖ਼ੂਨੀ ਝੜਪ ’ਚ ਬਦਲੀ ਦੋ ਪਰਿਵਾਰਾਂ ’ਚ ਲੜਾਈ, ਛੁੱਟੀ ’ਤੇ ਘਰ ਆਏ ਫੌਜੀ ’ਤੇ ਜਾਨਲੇਵਾ ਹਮਲਾ

ਹੁਸ਼ਿਆਰਪੁਰ ਦਸੂਹਾ ਦੇ ਪਿੰਡ ਮੀਰਪੁਰ ਵਿੱਚ ਦੋ ਪਰਿਵਾਰਾਂ ਵਿੱਚ ਲੜਾਈ ਹੋਈ ਨੇ ਖੂਨੀ ਰੂਪ ਲੈ ਲਿਆ। ਇਸ ਲੜਾਈ ਵਿੱਚ ਸਿਪਾਹੀ ਦੀ ਬਾਂਹ ਪੂਰੀ ਤਰ੍ਹਾਂ ਕੱਟ ਗਈ। ਲੜਾਈ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ।

Reported by:  PTC News Desk  Edited by:  Aarti -- August 03rd 2024 01:22 PM
Deadly Attack On BSF Jawan :  ਖ਼ੂਨੀ ਝੜਪ ’ਚ ਬਦਲੀ ਦੋ ਪਰਿਵਾਰਾਂ ’ਚ ਲੜਾਈ, ਛੁੱਟੀ ’ਤੇ ਘਰ ਆਏ ਫੌਜੀ ’ਤੇ ਜਾਨਲੇਵਾ ਹਮਲਾ

Deadly Attack On BSF Jawan : ਖ਼ੂਨੀ ਝੜਪ ’ਚ ਬਦਲੀ ਦੋ ਪਰਿਵਾਰਾਂ ’ਚ ਲੜਾਈ, ਛੁੱਟੀ ’ਤੇ ਘਰ ਆਏ ਫੌਜੀ ’ਤੇ ਜਾਨਲੇਵਾ ਹਮਲਾ

Deadly Attack On BSF :  ਪੰਜਾਬ ’ਚ ਲਗਾਤਾਰ ਲੁੱਟਖੋਹ ਅਤੇ ਕਤਲ ਦੇ ਮਾਮਲੇ ਵਧ ਰਹੇ ਹਨ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਸਖਤੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਿਪਾਹੀ ’ਤੇ ਕਾਤਲਾਨਾ ਹਮਲਾ ਕੀਤਾ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਮੀਰਪੁਰ ਵਿੱਚ ਦੋ ਪਰਿਵਾਰਾਂ ਵਿੱਚ ਲੜਾਈ ਹੋਈ ਜਿਸਨੇ ਖੂਨੀ ਰੂਪ ਲੈ ਲਿਆ। ਇਸ ਲੜਾਈ ਵਿੱਚ ਸਿਪਾਹੀ ਦੀ ਬਾਂਹ ਪੂਰੀ ਤਰ੍ਹਾਂ ਕੱਟ ਗਈ। ਲੜਾਈ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ। 


ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਸਿਪਾਹੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਸ੍ਰੀਨਗਰ ਵਿੱਚ ਤੈਨਾਤ ਸੀ। ਇੱਕ ਹਫ਼ਤਾ ਪਹਿਲਾਂ ਹੀ ਉਸਦਾ ਪਤੀ ਛੁੱਟੀ 'ਤੇ ਘਰ ਆਇਆ ਸੀ। ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੇ ਉਸਦੀ ਭਰਜਾਈ ਜੋਕਿ ਮਾਨਸਿਕ ਤੌਰ 'ਤੇ ਕਮਜ਼ੋਰ ਹੈ, ਨਾਲ ਲੜ ਰਹੇ ਸਨ ਅਤੇ ਉਸ ਦੀ ਕੁੱਟਮਾਰ ਕਰ ਰਹੇ ਸਨ, ਜਦੋਂ ਮੇਰੇ ਪਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰਾਂ ਨੇ ਮੇਰੇ ਪਤੀ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 

ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੀੜਤ ਦੀ ਪਤਨੀ ਨੇ ਅੱਗੇ ਦੱਸਿਆ ਕਿ ਹਮਲਾਵਰ ਨੇ ਉਸਦੇ ਪਤੀ ਦੀ ਬਾਂਹ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰੇ ਪਤੀ ਦੀ ਬਾਂਹ ਬੁਰੀ ਤਰ੍ਹਾਂ ਕੱਟ ਗਈ। ਜ਼ਖਮੀ ਹਾਲਤ 'ਚ ਉਸਦੇ ਪਤੀ ਨੂੰ ਤੁਰੰਤ ਦਸੂਹਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ। 

ਸਿਪਾਹੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਸ ਦੇ ਪਤੀ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: Punjab ਨੂੰ ਦੋਹਰਾ ਝਟਕਾ, CM ਮਾਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵੀ ਵਿਦੇਸ਼ ਯਾਤਰਾ ਨੂੰ ਨਹੀਂ ਦਿੱਤੀ ਮਨਜ਼ੂਰੀ

- PTC NEWS

Top News view more...

Latest News view more...

PTC NETWORK