Advertisment

ਦੁਖਦ : ਫਿਲਮ ਨਿਰਦੇਸ਼ਕ ਤੇ ਆਰਜੇ ਸੁਖਦੀਪ ਸੁੱਖੀ ਦੀ ਸੜਕ ਹਾਦਸੇ 'ਚ ਮੌਤ

author-image
Ravinder Singh
Updated On
New Update
ਦੁਖਦ : ਫਿਲਮ ਨਿਰਦੇਸ਼ਕ ਤੇ ਆਰਜੇ ਸੁਖਦੀਪ ਸੁੱਖੀ ਦੀ ਸੜਕ ਹਾਦਸੇ 'ਚ ਮੌਤ
Advertisment

ਜਲੰਧਰ : ਜਲੰਧਰ ਦੇ ਨੌਜਵਾਨ ਫਿਲਮ ਨਿਰਦੇਸ਼ਕ ਤੇ ਰੇਡੀਓ ਜੌਕੀ ਸੁਖਦੀਪ ਸਿੰਘ ਸੁੱਖੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 23 ਨਵੰਬਰ ਦੀ ਰਾਤ ਨੂੰ ਜਲੰਧਰ 'ਚ ਹੋਏ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦਿਆਂ ਹੀ ਫਿਲਮ ਜਗਤ ਤੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।

Advertisment



ਸੁਖਦੀਪ ਸਿੰਘ ਸੁੱਖੀ ਨੇ ਬਤੌਰ ਰੇਡੀਓ ਜੌਕੀ ਕਾਫੀ ਨਾਮਣਾ ਖੱਟਿਆ ਅਤੇ ਇਸ ਦੇ ਨਾਲ ਹੀ ਉਹ ਇੱਕ ਬਹੁਤ ਵਧੀਆ ਅਦਾਕਾਰ ਵੀ ਸੀ। ਕਾਲਜਾਂ ਦੇ ਯੁਵਾ ਮੇਲਿਆਂ, ਸਕਿੱਟ, ਮੋਨੋ ਐਕਟਿੰਗ ਅਤੇ ਹੋਰ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸਨ। ਸੁਖਦੀਪ ਸੁੱਖੀ ਨੇ ਸਾਲ 2018 ਵਿੱਚ ਪੰਜਾਬੀ ਫਿਲਮ 'ਇਸ਼ਕ ਨਾ ਹੋਵੇ ਰੱਬਾ' ਦਾ ਨਿਰਦੇਸ਼ਨ ਕੀਤਾ, ਇਸ ਤੋਂ ਬਾਅਦ ਉਸਨੇ ਬੀਕਾਨੇਰੀ ਫੀਮ (2020) ਅਤੇ ਨੋ ਨੋ ਨੋ (2020) ਦਾ ਨਿਰਦੇਸ਼ਨ ਕੀਤਾ।

ਇਹ ਵੀ ਫੜ੍ਹੋ : ਵਿਕਰਮ ਗੋਖਲੇ ਦੇ ਦੇਹਾਂਤ ਦੀਆਂ ਖ਼ਬਰਾਂ ਨੂੰ ਪਰਿਵਾਰ ਨੇ ਕੀਤਾ ਖ਼ਾਰਿਜ, ਫੈਨਸ ਨੂੰ ਕੀਤੀ ਅਪੀਲ

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਵੀ ਕੀਤਾ ਹੈ। ਸੁੱਖੀ ਦੇ ਮਾਤਾ-ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ, ਜਿਸ ਕਾਰਨ ਉਹ ਬਹੁਤ ਦੁਖੀ ਤੇ ਪਰੇਸ਼ਾਨ ਸਨ। ਸੁੱਖੀ ਦੀ ਅਚਨਚੇਤ ਮੌਤ ਦੀ ਖਬਰ ਮਿਲਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਫੈਲ ਗਈ ਹੈ।

- PTC NEWS
road-accident death sukhdeepsukhi
Advertisment

Stay updated with the latest news headlines.

Follow us:
Advertisment