Sun, Jan 29, 2023
Whatsapp

ਬੈਡਮਿੰਟਨ ਸਟਾਰ ਲਕਸ਼ੈ ਸੇਨ 'ਤੇ FIR ਦਰਜ, ਜਾਣੋ ਕੀ ਹੈ ਮਾਮਲਾ

Written by  Pardeep Singh -- December 03rd 2022 04:41 PM
ਬੈਡਮਿੰਟਨ ਸਟਾਰ ਲਕਸ਼ੈ ਸੇਨ 'ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਬੈਡਮਿੰਟਨ ਸਟਾਰ ਲਕਸ਼ੈ ਸੇਨ 'ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਦੇ ਖਿਲਾਫ ਬੈਂਗਲੁਰੂ 'ਚ ਐੱਫ.ਆਈ.ਆਰ.  ਦਰਜ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ  ਲਕਸ਼ੈ ਸੇਨ ਉਤੇ ਉਮਰ ਵਿਚ ਹੇਰਾਫੇਰੀ ਕਰਨ ਦਾ ਇਲਜ਼ਾਮ  ਹੈ।

ਅਕੈਡਮੀ  ਦੇ ਕੋਚ ਵਿਮਲ ਕੁਮਾਰ, ਪਿਤਾ ਧੀਰੇਂਦਰ ਸੇਨ, ਮਾਂ ਨਿਰਮਲਾ ਅਤੇ ਭਰਾ ਚਿਰਾਗ ਦੇ ਨਾਂ ਵੀ ਐਫਆਈਆਰ ਵਿੱਚ ਸ਼ਾਮਿਲ ਹੈ। ਲਕਸ਼ੈ ਦੇ ਭਰਾ ਚਿਰਾਗ ਬੈਡਮਿੰਟਨ ਖਿਡਾਰੀ ਵੀ ਹੈ। ਲਕਸ਼ੈ ਨੇ ਇਸ ਸਾਲ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਨੂੰ 30 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।


ਮੀਡੀਆ ਰਿਪੋਰਟ ਮੁਤਾਬਕ ਬੈਂਗਲੁਰੂ 'ਚ ਹੀ ਬੈਡਮਿੰਟਨ ਅਕੈਡਮੀ ਚਲਾ ਰਹੇ ਨਾਗਰਾਜ ਐਮਜੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ 'ਚ ਨਾਗਰਾਜ ਦਾ ਕਹਿਣਾ ਹੈ ਕਿ 2010 'ਚ ਲਕਸ਼ੈ ਦੇ ਕੋਚ ਅਤੇ ਉਸ ਦੇ ਮਾਤਾ-ਪਿਤਾ ਨੇ ਜਾਅਲੀ ਜਨਮ ਸਰਟੀਫਿਕੇਟ ਬਣਾਇਆ ਸੀ। ਇਸ ਕਾਰਨ ਲਕਸ਼ੈ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਵੱਖ-ਵੱਖ ਉਮਰ ਵਰਗਾਂ ਵਿੱਚ ਖੇਡਣ ਦੇ ਯੋਗ ਸੀ। ਜਨਮ ਸਰਟੀਫਿਕੇਟ ਮੁਤਾਬਕ ਲਕਸ਼ਯ ਸੇਨ ਦਾ ਜਨਮ 2001 'ਚ ਹੋਇਆ ਸੀ ਜਦਕਿ ਨਾਗਰਾਜ ਦਾ ਕਹਿਣਾ ਹੈ ਕਿ ਉਹ 1998 'ਚ ਪੈਦਾ ਹੋਇਆ ਸੀ। ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 420 (ਧੋਖਾਧੜੀ), 468 (ਜਾਅਲਸਾਜ਼ੀ) ਅਤੇ 471 (ਝੂਠਾ ਰਿਕਾਰਡ) ਸ਼ਾਮਲ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

- PTC NEWS

adv-img

Top News view more...

Latest News view more...