Tue, Jan 31, 2023
Whatsapp

ਮੁਲਜ਼ਮਾਂ ਨੂੰ ਫੜਨ ਗਈ ਚੰਡੀਗੜ੍ਹ ਪੁਲਿਸ ’ਤੇ ਫਾਇਰਿੰਗ, 2 ਕਾਬੂ

ਪੁਲਿਸ ਨੂੰ ਜਾਂਚ ਤੋਂ ਪਤਾ ਲੱਗਾ ਕਿ ਇਨ੍ਹਾਂ ਨੇ ਗੋਲਫ ਕਲੱਬ ਅਤੇ ਸੁਖਨਾ ਝੀਲ ਤੋਂ ਬੰਦੂਕ ਦੀ ਨੋਕ 'ਤੇ ਗੱਡੀ ਲੁੱਟਣੀ ਸੀ ਅਤੇ ਫਿਰ ਚੰਡੀਗੜ੍ਹ 'ਚ ਹੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ਦੀ ਫ਼ਿਰਾਕ 'ਚ ਸਨ।

Written by  Jasmeet Singh -- January 12th 2023 06:40 PM -- Updated: January 12th 2023 06:59 PM
ਮੁਲਜ਼ਮਾਂ ਨੂੰ ਫੜਨ ਗਈ ਚੰਡੀਗੜ੍ਹ ਪੁਲਿਸ ’ਤੇ ਫਾਇਰਿੰਗ, 2 ਕਾਬੂ

ਮੁਲਜ਼ਮਾਂ ਨੂੰ ਫੜਨ ਗਈ ਚੰਡੀਗੜ੍ਹ ਪੁਲਿਸ ’ਤੇ ਫਾਇਰਿੰਗ, 2 ਕਾਬੂ

ਚੰਡੀਗੜ੍ਹ, 12 ਜਨਵਰੀ (ਅੰਕੁਸ਼ ਮਹਾਜਨ): ਪੰਜਾਬ ਵਾਂਗ ਹੀ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਮੁਲਜ਼ਮਾਂ ਦੇ ਹੌਂਸਲੇ ਬੁਲੰਦ ਹਨ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਆਪਣੀ ਸਖ਼ਤ ਕਾਨੂੰਨ ਵਿਵਸਥਾ ਲਈ ਜਾਣੀ ਜਾਂਦੀ ਚੰਡੀਗੜ੍ਹ ਪੁਲਿਸ ਜੋ ਕਿ ਟਰੈਪ ਲਗਾ ਮੁਲਜ਼ਮਾਂ ਨੂੰ ਫੜਨ ਗਈ ਸੀ ਉਸ 'ਤੇ ਫਾਇਰਿੰਗ ਦੀ ਸੂਚਨਾ ਪ੍ਰਾਪਤ ਹੋਈ ਹੈ। 

ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਇੰਸਪੈਕਟਰ ਅਮਨਜੋਤ ਦੀ ਅਗਵਾਈ ਹੇਠ ਜਾਲ ਵਿਛਾ ਕੇ ਅਪਰਾਧੀਆਂ ਨੂੰ ਫੜਨ ਗਈ ਸੀ। ਇਸ ਦੌਰਾਨ ਸਾਹਮਣੇ ਤੋਂ ਮੁਜ਼ਲਮਾਂ ਨੇ ਗੋਲੀਬਾਰੀ ਕਰ ਦਿੱਤੀ। ਹਾਲਾਂਕਿ ਪੁਲਿਸ ਮੌਕੇ ਤੋਂ 2 ਮੁਜ਼ਲਮਾਂ ਨੂੰ ਕਾਬੂ ਕਰ 'ਚ ਕਾਮਯਾਬ ਰਹੀ। 


ਆਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਪਹਿਲਾਂ ਅਪਰਾਧਿਕ ਗੈਂਗਸਟਰ ਕਿਸਮ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਫਿਰੋਜ਼ਪੁਰ ਦੇ ਗਗਨ ਜੱਜ ਗੈਂਗ ਨਾਲ ਸਬੰਧਤ ਹਨ, ਸੁਖਨਾ ਝੀਲ, ਚੰਡੀਗੜ੍ਹ ਦੇ ਪਿਛਲੇ ਪਾਸੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ।

ਇਸ ਇਤਲਾਹ 'ਤੇ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ 'ਚ ਤਾਇਨਾਤ ਓ.ਪੀ.ਐੱਸ ਸੈੱਲ ਦੀ ਟੀਮ ਵੱਲੋਂ ਸੁਖਨਾ ਝੀਲ ਦੇ ਪਿਛਲੇ ਪਾਸੇ ਨਾਕਾਬੰਦੀ ਕੀਤੀ ਗਈ ਤਾਂ ਉਕਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ 'ਤੇ ਇੱਕ ਮੁਲਜ਼ਮ ਨੇ ਆਪਣਾ ਪਿਸਤੌਲ ਕੱਢ ਕੇ ਪੁਲਿਸ ਪਾਰਟੀ 'ਤੇ ਇੱਕ ਰਾਊਂਡ ਫਾਇਰ ਕਰ ਦਿੱਤਾ ਅਤੇ ਜਦੋਂ ਉਸ ਨੇ ਦੂਜੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਪਿਸਤੌਲ ਫਸ ਗਈ। ਗਨੀਮਤ ਰਹੀ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਦੋਵੇਂ ਮੁਲਜ਼ਮਾਂ ਨੂੰ ਓ.ਪੀ.ਐਸ ਸੈੱਲ ਦੇ ਸਟਾਫ਼ ਨੇ ਤੁਰੰਤ ਕਾਬੂ ਕਰ ਲਿਆ। 

ਪੁਲਿਸ ਦਾ ਕਹਿਣਾ ਕਿ ਇਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਸੈਕਟਰ 1 ਸਥਿਤ ਗੋਲਫ ਕਲੱਬ ਦੇ ਮੋੜ ਨੇੜੇ ਹੋਈ ਹੈ, ਜਿਸਦੇ ਨੇੜੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਸਰਕਾਰੀ ਰਿਹਾਇਸ਼ ਵੀ ਮੌਜੂਦ ਹੈ। 

ਮੁੱਢਲੀ ਪੁੱਛਗਿੱਛ 'ਤੇ ਇਨ੍ਹਾਂ ਨੇ ਆਪਣਾ ਨਾਂਅ ਦਿਲਦੀਪ ਸਿੰਘ ਉਰਫ਼ ਲੱਸੀ ਪੁੱਤਰ ਪਰਮਜੀਤ ਸਿੰਘ ਵਾਸੀ ਬੰਸੀ ਗੇਟ ਸਿਟੀ ਫਿਰੋਜ਼ਪੁਰ ਅਤੇ ਸ਼ਿਵ ਪੁੱਤਰ ਸੁਨੀਲ ਕੁਆਰ, ਵਾਸੀ ਨੇੜੇ ਡੇਰਾ ਰਾਧਾ ਸੁਆਮੀ, ਅੰਮ੍ਰਿਤਸਰ ਗੇਟ, ਸਿਟੀ ਫਿਰੋਜ਼ਪੁਰ ਦੱਸਿਆ ਅਤੇ ਹੋਰ ਪੁੱਛਗਿੱਛ ਜਾਰੀ ਹੈ। ਪੁੱਛ-ਪੜਤਾਲ ਤੋਂ ਪਤਾ ਲੱਗਾ ਹੈ ਕਿ ਦਿਲਦੀਪ 2 ਕਤਲ ਕੇਸਾਂ 'ਚ ਅਤੇ ਸ਼ਿਵਾ ਕਤਲ ਦੀ ਕੋਸ਼ਿਸ਼ ਦੇ ਇੱਕ ਕੇਸ ਵਿੱਚ ਸ਼ਾਮਲ ਸੀ। ਮੁਲਜ਼ਮ ਦਿਲਦੀਪ ਸਿੰਘ ਕੋਲੋਂ 1 ਪਿਸਤੌਲ (32 ਬੋਰ) ਅਤੇ 04 ਜਿੰਦਾ ਕਾਰਤੂਸ ਅਤੇ ਮੁਲਜ਼ਮ ਸ਼ਿਵ ਕੋਲੋਂ 2 ਕਾਰਤੂਸ (3.15 ਬੋਰ) ਸਮੇਤ 1 ਦੇਸੀ ਪਿਸਤੌਲ ਬਰਾਮਦ ਕੀਤੇ ਗਈ ਹੈ।

- PTC NEWS

adv-img

Top News view more...

Latest News view more...