Fri, Apr 26, 2024
Whatsapp

ਹਾਈ ਕੋਰਟ ਵੱਲੋਂ ਸਾਬਕਾ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਨੂੰ ਮਿਲੀ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

Written by  Pardeep Singh -- December 06th 2022 07:56 PM -- Updated: December 06th 2022 08:03 PM
ਹਾਈ ਕੋਰਟ ਵੱਲੋਂ ਸਾਬਕਾ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਨੂੰ  ਮਿਲੀ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

ਹਾਈ ਕੋਰਟ ਵੱਲੋਂ ਸਾਬਕਾ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਨੂੰ ਮਿਲੀ ਵੱਡੀ ਰਾਹਤ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੰਚਾਈ ਮਾਮਲੇ ਵਿੱਚ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਨੂੰ  ਵੱਡੀ ਰਾਹਤ ਦਿੰਦਿਆਂ ਪੰਜਾਬ ਵਿਜੀਲੈਂਸ ਵੱਲੋਂ ਜਾਰੀ ਲੁੱਕ ਆਊਟ ਨੋਟਿਸ ’ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਸਰਵੇਸ਼ ਕੌਸ਼ਲ ਉੱਤੇ ਜਬਰੀ ਕਾਰਵਾਈ ਕਰਨ ਤੋਂ ਵੀ ਵਿਜੀਲੈਂਸ ਨੂੰ ਰੋਕਿਆ ਹੈ।

ਸਰਵੇਸ਼ ਕੌਸ਼ਲ ਦੇ ਵਕੀਲ ਨੇ ਦੱਸਿਆ ਹੈ ਕਿ ਸਰਵੇਸ਼ ਕੌਸ਼ਲ ਪਹਿਲਾ ਹੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ ਪਰ ਐਲਓਸੀ ਉਨ੍ਹਾਂ ਦੀ ਵਿਦੇਸ਼ ਤੋਂ ਵਾਪਸੀ ਕਰਨ ਵਿੱਚ ਰੁਕਾਵਟ ਬਣੀ ਹੋਈ ਹੈ। ਵਕੀਲ ਦਾ ਕਹਿਣਾ ਹੈ ਕਿ ਸਰਵੇਸ਼ ਕੌਸ਼ਲ ਵਿਦੇਸ਼ ਵਿਚੋਂ ਵਾਪਸ ਪਰਤਣਗੇ ਅਤੇ ਜਾਂਚ ਵਿੱਚ ਖੁਦ ਸ਼ਾਮਿਲ ਹੋਣਗੇ।


ਓਧਰ ਹਾਈਕੋਰਟ ਨੇ ਸਰਵੇਸ਼ ਕੌਸ਼ਲ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਨ ਉੱਤੇ ਰੋਕ ਲਗਾਈ ਹੈ ਅਤੇ ਕਿਹਾ ਹੈ ਕਿ ਨੋਟਿਸ ਜਾਰੀ ਕਰਨਾ ਗਲਤ ਹੈ। ਹਾਈਕੋਰਟ ਨੇ ਵਿਜੀਲੈਂਸ ਨੂੰ ਵੀ ਤਾੜਨਾ ਕੀਤੀ ਹੈ ਕਿ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ 8-2-2023 ਵਿੱਚ ਹੋਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਲਫੀਆ ਬਿਆਨ ਵਿੱਚ ਕਿਹਾ ਸੀ ਕਿ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿਲੋ ਅਤੇ ਕੇਬੀਐਸ ਸਿੱਧੂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਜਾਂਚ ਕਰਨ ਦੇ ਹੁਕਮ ਤਰੁੱਟੀਪੂਰਨ ਹਨ ਅਤੇ ਸਰਕਾਰ ਇੰਨ੍ਹਾਂ ਹੁਕਮਾਂ ਨੂੰ ਵਾਪਸ ਲਵੇਗੀ।

- PTC NEWS

Top News view more...

Latest News view more...