Advertisment

ਦਿੱਲੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਆਪਸ ’ਚ ਟਕਰਾਈਆਂ 4 ਸਕੂਲੀ ਵੈਨਾਂ, ਕਈ ਬੱਚੇ ਜ਼ਖਮੀ

ਦਿੱਲੀ ਵਿਖੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਜਦੋ ਚਾਰ ਸਕੂਲੀ ਵੈਨਾਂ ਆਪਸ ’ਚ ਟਕਰਾ ਗਈਆਂ। ਜਿਸ ਕਾਰਨ ਕਈ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ।

author-image
Aarti
New Update
ਦਿੱਲੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਆਪਸ ’ਚ ਟਕਰਾਈਆਂ 4 ਸਕੂਲੀ ਵੈਨਾਂ, ਕਈ ਬੱਚੇ ਜ਼ਖਮੀ
Advertisment

Road accident in Delhi: ਦਿੱਲੀ ਵਿਖੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਜਦੋ ਚਾਰ ਸਕੂਲੀ ਵੈਨਾਂ ਆਪਸ ’ਚ ਟਕਰਾ ਗਈਆਂ। ਜਿਸ ਕਾਰਨ ਕਈ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ। ਇਹ ਹਾਦਸਾ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੇ ਨੇੜੇ ਵਾਪਰਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਕੋਲ ਇੱਕ ਗੱਡੀ ਅਤੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ ਇਸ ਤੋਂ ਬਾਅਦ ਚਾਰ ਸਕੂਲ ਵੈਨਾ ਆਪਸ ਚ ਟਕਰਾ ਗਈਆਂ। 

Advertisment

ਇਸ ਭਿਆਨਕ ਹਾਦਸੇ ਤੋਂ ਬਾਅਦ ਬੱਸ ਚ ਸਵਾਰ ਬੱਚਿਆਂ ਨੂੰ ਖਿੜਕੀ ਰਾਹੀ ਬਾਹਰ ਕੱਢਿਆ ਗਿਆ। ਇਸ ਹਾਦਸੇ ਕਾਰਨ ਕੁਝ ਬੱਚਿਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਣੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਦੇ ਕਾਰਨ ਬੱਚਿਆ ਦੇ ਮਾਪੇ ਕਾਫੀ ਪਰੇਸ਼ਾਨ ਹੋ ਗਏ ਸੀ।

ਇਹ ਵੀ ਪੜ੍ਹੋ: IAS ਸੰਜੇ ਪੋਪਲੀ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਰੈਗੂਲਰ ਜ਼ਮਾਨਤ ਦੀ ਪਟੀਸ਼ਨ ਖਾਰਜ

- PTC NEWS
latest-news delhi school-bus-accident
Advertisment

Stay updated with the latest news headlines.

Follow us:
Advertisment