Sat, Apr 20, 2024
Whatsapp

ਪੁਲਿਸ ਮੁਕਾਬਲੇ 'ਚ ਫੜੇ ਗਏ ਗੈਂਗਸਟਰ ਬਬਲੂ ਦਾ ਸਾਥੀ ਅਸਲੇ ਸਮੇਤ ਕਾਬੂ

Written by  Ravinder Singh -- December 13th 2022 06:07 PM
ਪੁਲਿਸ ਮੁਕਾਬਲੇ 'ਚ ਫੜੇ ਗਏ ਗੈਂਗਸਟਰ ਬਬਲੂ ਦਾ ਸਾਥੀ ਅਸਲੇ ਸਮੇਤ ਕਾਬੂ

ਪੁਲਿਸ ਮੁਕਾਬਲੇ 'ਚ ਫੜੇ ਗਏ ਗੈਂਗਸਟਰ ਬਬਲੂ ਦਾ ਸਾਥੀ ਅਸਲੇ ਸਮੇਤ ਕਾਬੂ

ਬਟਾਲਾ : ਬਟਾਲਾ ਪੁਲਿਸ ਦੇ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਵੱਲੋਂ ਮੁਲਜ਼ਮ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਕੋਲੋਂ ਇਕ ਵਰਨਾ ਗੱਡੀ ਵੀ ਬਰਾਮਦ ਕੀਤੀ ਗਈ ਹੈ।  ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਸੋਨਾ ਵਜੋਂ ਹੋਈ।



ਜਸਵਿੰਦਰ ਸਿੰਘ ਸੋਨਾ ਪਿਛਲੇ ਦਿਨੀਂ ਪੁਲਿਸ ਮੁਕਾਬਲੇ ਦੌਰਾਨ ਬਟਾਲਾ ਪੁਲਿਸ ਵੱਲੋਂ ਫੜੇ ਗਏ ਗੈਂਗਸਟਰ ਬੱਬਲੂ ਦਾ ਸਾਥੀ ਦੱਸਿਆ ਜਾ ਰਿਹਾ ਹੈ ਤੇ ਸੋਨਾ ਗੈਂਗਸਟਰ ਬਬਲੂ ਨੂੰ ਗੋਲੀ ਸਿੱਕਾ ਸਪਲਾਈ ਕਰਦਾ ਸੀ। ਜਸਵਿੰਦਰ ਸਿੰਘ ਸੋਨਾ ਕੋਲੋਂ ਇਕ 32 ਬੋਰ ਦਾ ਪਿਸਟਲ, 8 ਕਾਰਤੂਸ 32 ਬੋਰ, ਇਕ ਦੇਸੀ ਕੱਟਾ 315 ਬੋਰ, 2 ਕਾਰਤੂਸ 315 ਬੋਰ ਤੇ ਇਕ ਵਰਨਾ ਗੱਡੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਜਸਵਿੰਦਰ ਸਿੰਘ ਸੋਨਾ ਉਤੇ ਪਹਿਲਾ ਵੀ ਤਿੰਨ ਅਪਰਾਧਿਕ ਕੇਸ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਦੇ ਹੋਏ ਅਗਲੀ ਪੁੱਛਗਿੱਛ ਲਈ ਰਿਮਾਂਡ ਉਤੇ ਲਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ : ਕੈਨੇਡਾ ਦਾ ਬਣਿਆ ਪੰਜਾਬ ਵਰਗਾ ਮਾਹੌਲ, 17 ਦਿਨਾਂ 'ਚ 5 ਪੰਜਾਬੀਆਂ ਦੀ ਹੱਤਿਆ ਨਾਲ ਸਹਿਮ

ਕਾਬਿਲੇਗੌਰ ਹੈ ਕਿ ਅਕਤੂਰ ਵਿਚ ਬਟਾਲਾ ਦੇ ਪਿੰਡ ਕੋਟਲਾ ਬਾਜਾ ਸਿੰਘ 'ਚ ਗੰਨੇ ਦੇ ਖੇਤਾਂ 'ਚ ਲੁਕੇ ਹੋਏ ਗੈਂਗਸਟਰ ਰਣਜੋਧ ਸਿੰਘ ਉਰਫ਼ ਬਬਲੂ ਪੁੱਤਰ ਤੇਜ ਪ੍ਰਤਾਪ ਸਿੰਘ ਵਾਸੀ ਉਦੋਨੰਗਲ ਥਾਣਾ ਮਹਿਤਾ ਅਤੇ ਪੁਲਿਸ ਵਿਚਾਲੇ ਕਰੀਬ 6 ਘੰਟੇ ਦੀ ਘੇਰਾਬੰਦੀ ਤੋਂ ਬਾਅਦ 'ਚ ਜ਼ਖਮੀ ਗੈਂਗਸਟਰ ਬਬਲੂ ਨੂੰ ਫੜ੍ਹ ਲਿਆ ਗਿਆ ਸੀ ਤੇ ਗੈਂਗਸਟਰ ਬਬਲੂ ਕੋਲੋਂ ਦੋ ਪਿਸਤੌਲ ਅਤੇ ਇਕ ਬਾਈਕ ਬਰਾਮਦ ਹੋਈ ਸੀ।

- PTC NEWS

adv-img

Top News view more...

Latest News view more...